
ਧਰਤੀ ’ਤੇ ਸੁੱਟਣ ਲਈ ਬੀਐੱਸਐੱਫ਼ ਜਵਾਨਾਂ ਨੇ ਕੀਤੇ ਸਨ15 ਰਾਊਂਡ ਫਾਇਰ
ਅਟਾਰੀ: ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਵਾਰ ਫਿਰ ਪਾਕਿ ਤਸਕਰਾਂ ਵੱਲੋਂ ਡਰੋਨ ਭੇਜਿਆ ਗਿਆ। ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ। ਅਟਾਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 144 ਬਟਾਲੀਅਨ ਦੇ ਜਵਾਨਾਂ ਨੇ ਜਦੋਂ ਡਰੋਨ ਦੇ ਸ਼ੂਕਣ ਦੀ ਆਵਾਜ਼ ਸੁਣੀ ਤਾਂ ਉਸ ਨੂੰ ਧਰਤੀ ’ਤੇ ਸੁੱਟਣ ਲਈ 15 ਰਾਊਂਡ ਫਾਇਰ ਕੀਤੇ।
ਪ੍ਰੰਤੂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦਿਆਂ ਡਰੋਨ ਪਾਕਿਸਤਾਨ ਵੱਲ ਉੱਡ ਗਿਆ। ਇਸ ਤੋਂ ਪਹਿਲਾ ਵੀ ਪਾਕਿਸਤਾਨ ਵਲੋਂ ਅਜਿਹੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਪਾਕਿਸਤਾਨ ਵਲੋਂ ਪਹਿਲਾ ਵੀ ਭਾਰਤ ’ਚ ਸਰਹੱਦ ਰਾਹੀ ਹਥਿਆਰ ਤੇ ਭਾਰੀ ਮਾਤਰਾ ’ਚ ਨਸ਼ਾ ਭੇਜਿਆ ਜਾ ਚੁੱਕਿਆ ਹੈ। ਜਿਸ ਨੂੰ ਬੀਐੱਸਐੱਫ਼ ਦੇ ਜਵਾਨਾਂ ਨੇ ਕਾਬੂ ਕਰ ਲਿਆ ਸੀ। ਇਸ ਰਿਕਵਰੀ ਮਗਰੋਂ BSF ਵਲੋਂ ਭਾਰਤੀ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਤਾਂ ਜੋ ਪਾਕਿਸਤਾਨ ਤਸਕਰਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਸਕੇ।