ਵੈਟਨਰੀ ਏ.ਆਈ ਵਰਕਰ ਯੂਨੀਅਨ ਵਲੋਂ ਡਾਇਰੈਕਟਰ ਦਫ਼ਤਰ ਮੁਹਾਲੀ ਦਾ ਘਿਰਾਓ ਭਾਰੀ ਮੀਂਹ ਦੇ ਬਾਵਜੂਦ ਚੌਥੇ ਦਿਨ ਵੀ ਰਿਹਾ ਜਾਰੀ 
Published : Sep 25, 2022, 11:30 am IST
Updated : Sep 25, 2022, 11:30 am IST
SHARE ARTICLE
File Photo
File Photo

ਸਾਰੇ ਵਰਕਰ 21 ਸੰਤਬਰ 2022 ਸਵੇਰ ਤੋਂ ਲੈ ਕੇ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ

 

ਚੰਡੀਗੜ੍ਹ - ਵੈਟਨਰੀ ਏ.ਆਈ ਵਰਕਰ ਯੂਨੀਅਨ ਵਲੋਂ ਡਾਇਰੈਕਟਰ ਦਫ਼ਤਰ ਮੋਹਾਲੀ ਦਾ ਘਿਰਾਓ ਭਾਰੀ ਮੀਂਹ ਦੇ ਬਾਵਜੂਦ ਚੌਥੇ ਦਿਨ ਵੀ ਜਾਰੀ ਰਿਹਾ ਅਤੇ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਨੇਤਰ ਸਿੰਘ ਰਿਆਂ ਨੇ ਦੱਸਿਆ ਯੂਨੀਅਨ ਦੇ ਸਾਰੇ ਵਰਕਰ 21 ਸੰਤਬਰ 2022 ਸਵੇਰ ਤੋਂ ਲੈ ਕੇ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ ਪ੍ਰੰਤੂ ਵਿਭਾਗ ਦੇ ਕਰ ਡਾਇਰੈਕਟਰ ਅਤੇ ਸਰਕਾਰ ਦਾ ਬੇਰੁਖੀ ਵਾਲਾ ਵਤੀਰਾ ਅੱਜ ਵੀ ਕਾਇਮ ਰਿਹਾ ।

ਅੱਜ ਵਰਕਰਾਂ ਦੇ ਹੱਕ ਵਿਚ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਜਾਇਜ਼ ਮੰਗਾ ਪੂਰੀਆਂ ਨਾ ਕਰਨ ਤੇ ਸੰਘਰਸ਼ ਵਿਚ ਆਪਣੀ ਸਮੂਲੀਅਤ ਕਰਨ ਦਾ ਫੈਸਲਾ ਲਿਆ । ਯੂਨੀਅਨ ਦੇ ਸੂਬਾ ਪ੍ਰੈਸ ਸੱਕਤਰ ਕਰਮ ਚੰਦ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਅਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਗੇ। ਅੱਜ ਯੂਨੀਅਨ ਦੇ ਚਾਰ ਸਾਥੀ ਨਿਸ਼ਾਨ ਸਿੰਘ ਬਣਵਾਲਾ ਵਰਿੰਦਰ ਸਿੰਘ ਅਜਨੌਦਾ,ਗਗਨਦੀਪ ਸਿੰਘ ਦੇਵੀਗੜ,ਜਸਵੀਰ ਗੋਸਵਾਮੀ ਵਲ ਲੜੀਵਾਰ ਭੁਖ ਹੜਤਾਲ ਜਾਰੀ ਰਹੀ।ਇਸ ਮੌਕੇ ਸਾਹਇਕ ਖਜਾਨਚੀ ਸਤਵਿੰਦਰ ਬਿੱਟੂ,ਮਨਦੀਪ ਨਾਭਾ, ਅਨਵਰ ਖਾਨ ਮਲੇਰਕੋਟਲਾ, ਸ਼ਰਨਜੀਤ ਪਟਿਆਲਾ ਅਤੇ ਪੰਜਾਬ ਦੇ ਸਮੂਹ ਏ.ਆਈ. ਵਰਕਰ ਹਾਜ਼ਰ ਸਨ।
 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement