
ਰੈਸਟੋਰੈਂਟ 'ਚ ਸ਼ਰਾਬ ਪੀਣ ਤੋਂ ਮਨ੍ਹਾਂ ਕੀਤਾ ਤਾਂ ਨੌਜਵਾਨਾਂ ਨੇ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ
ਜਲੰਧਰ, 24 ਸਤੰਬਰ (ਵਰਿੰਦਰ ਸ਼ਰਮਾ) : ਥਾਣਾ ਅਧੀਨ ਆਉਂਦੇ ਅਮਨਦੀਪ ਐਵੀਨਿਊ ਦੇ ਬਾਹਰ ਬਣੇ ਐਚ.ਐਲ ਰੈਸਟੋਰੈਂਟ 'ਚ ਦੇਰ ਰਾਤ ਹੰਗਾਮਾ ਹੋ ਗਿਆ | ਇਸ ਸਬੰਧੀ ਰੈਸਟੋਰੈਂਟ ਦੇ ਮੈਨੇਜਰ ਨੇ ਦਸਿਆ ਕਿ ਦੇਰ ਰਾਤ ਨੌਜਵਾਨ ਕਾਰ ਤੇ ਮੋਟਰਸਾਈਕਲ 'ਤੇ ਰੈਸਟੋਰੈਂਟ 'ਚ ਆਏ | ਬਾਅਦ 'ਚ ਉਨ੍ਹਾਂ ਨੇ ਖਾਣਾ ਮੰਗਾਇਆ ਅਤੇ ਅਪਣੇ ਨਾਲ ਲਿਆਂਦੀ ਸ਼ਰਾਬ ਪੀਣੀ ਸ਼ੁਰੂ ਕਰ ਦਿਤੀ | ਜਦੋਂ ਮੈਨੇਜਰ ਵਲੋਂ ਰੋਕਿਆ ਗਿਆ ਕਿ ਰੈਸਟੋਰੈਂਟ 'ਚ ਸ਼ਰਾਬ ਪੀਣ ਦੀ ਮਨਾਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਇਥੇ ਬੈਠ ਕੇ ਹੀ ਸ਼ਰਾਬ ਪੀਣਗੇ ਤੇ ਉੱਚੀ ਆਵਾਜ਼ ਵਿਚ ਗਾਣੇ ਲਗਾਉਣ ਲਈ ਕਿਹਾ |
ਇਸ ਦੌਰਾਨ ਮਨ੍ਹਾ ਕਰਨ 'ਤੇ ਉਨ੍ਹਾਂ ਨੌਜਵਾਨਾਂ ਨੇ ਹੰਗਾਮਾ ਕਰ ਦਿਤਾ ਤੇ ਰੈਸਟੋਰੈਂਟ ਦੇ ਕਰਮਚਾਰੀਆਂ ਦੀ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿਤੀ ਅਤੇ ਮੈਨੇਜਰ ਦੇ ਕਾਊਾਟਰ 'ਤੇ ਜਾ ਕੇ ਗੱਲੇ 'ਚ ਪਈ ਹੋਈ ਤਕਰੀਬਨ ਤੀਹ ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ | ਮੈਨੇਜਰ ਸ਼ੁਭਮ ਦਾ ਕਹਿਣਾ ਹੈ ਕਿ ਨਕਦੀ ਲੁੱਟਣ ਤੋਂ ਬਾਅਦ ਉਨ੍ਹਾਂ ਵਲੋਂ ਰੈਸਟੋਰੈਂਟ ਦੇ ਇਕ ਵਿਅਕਤੀ ਦੇ ਗਲ 'ਚ ਪਾਈ ਸੋਨੇ ਦੀ ਚੇਨ ਝਪਟ ਕੇ ਉਹ ਬਾਹਰ ਗਏ ਅਤੇ ਰੈਸਟੋਰੈਂਟ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਤੋੜਨਾ ਸ਼ੁਰੂ ਕਰ ਦਿਤਾ ਅਤੇ ਬਾਹਰ ਪਏ ਗਮਲੇ ਆਦਿ ਨਾਲ ਸ਼ਟਰ ਤੋੜਨਾ ਸ਼ੁਰੂ ਕਰ ਦਿਤਾ | ਜਿਸ ਦਾ ਉਨ੍ਹਾਂ ਵਲੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ | ਉਨ੍ਹਾਂ ਨੇ ਰੈਸਟੋਰੈਂਟ ਅੰਦਰ ਵੜ ਕੇ ਅਪਣੀ ਜਾਨ ਬਚਾਈ | ਉਨ੍ਹਾਂ ਦਸਿਆ ਕਿ ਉਹ ਨੌਜਵਾਨ ਐਕਸਯੂਵੀ ਕਾਰ ਜਿਸ ਦਾ ਅਧੂਰਾ ਨੰਬਰ ਸੀ | ਮੌਕੇ 'ਤੇ ਪੁੱਜੇ ਥਾਣਾ ਦੇ ਏ.ਐਸ.ਆਈ ਰਾਕੇਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੇ ਤਫਤੀਸ਼ ਸ਼ੁਰੂ ਕਰ ਦਿਤੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਗੋਲੀ ਚੱਲਣ ਦੀ ਗੱਲ ਸਾਹਮਣੇ ਨਹੀਂ ਆਈ |
ਫਹੋਟੋ ਾੋ. ਜੳਲ-24-11