
ਬੱਚਿਆਂ ਨੂੰ ਦਿੰਦਾ ਫਰੀ ਗਤਕੇ ਦੀ ਟਰੇਨਿੰਗ
ਹੁਸ਼ਿਆਰਪੁਰ: (ਗਗਨਦੀਪ ਕੌਰ) ਨਸ਼ੇ ਨੇ ਕਿੰਨੇ ਹੀ ਲੋਕਾਂ ਦੇ ਘਰ ਬਰਬਾਦ ਕਰ ਦਿਤੇ ਹਨ। ਕਿੰਨੀਆਂ ਹੀ ਮਾਵਾਂ ਦੇ ਜਵਾਨ ਪੁੱਤ ਖਾ ਲਏ ਹਨ। ਅਜਿਹੀ ਹੀ ਮੰਦਭਾਗੀ ਕਹਾਣੀ ਛਾਉਣੀ ਕਲਾਂ ਦੇ ਗੁਰਪ੍ਰੀਤ ਸਿੰਘ ਦੀ ਹੈ। ਜਿਸ ਦੇ ਪ੍ਰਵਾਰ ਨੂੰ ਨਸ਼ਿਆਂ ਨੇ ਸਿਰਫ਼ 6 ਸਾਲਾਂ ਵਿਚ ਹੀ ਬਰਬਾਦ ਕਰ ਦਿਤਾ। ਦੇਸ਼ ਵਿਰੋਧੀ ਗਤੀਵਿਧੀਆਂ ਕਰਕੇ ਗੁਰਪ੍ਰੀਤ ਸਿੰਘ ਨੂੰ ਜੇਲ ਭੇਜ ਦਿਤਾ ਗਿਆ। ਉਥੇ ਉਹ ਨਸ਼ੇ ਦਾ ਆਦੀ ਹੋ ਗਿਆ। ਇਸੇ ਦੌਰਾਨ ਡਿਪਰੈਸ਼ਨ ਕਾਰਨ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਅਤੇ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਜਦੋਂ ਉਸ ਦੀ ਦੁਨੀਆ ਉਜੜ ਗਈ। ਉਸ ਨੇ ਸਭ ਤੋਂ ਪਹਿਲਾਂ ਨਸ਼ਾ ਛੱਡਣ ਦਾ ਫੈਸਲਾ ਕੀਤਾ। ਉਸ ਨੇ ਆਪਣੇ ਆਪ ਨੂੰ ਠੀਕ ਕਰਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਉਹ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਦੇ ਨਾਲ-ਨਾਲ ਗਤਕਾ ਟਰੇਨਰ ਹੈ। ਉਹ ਹਰ ਨਸ਼ੇੜੀ ਨੂੰ ਆਪਣਾ ਭਰਾ ਸਮਝਦਾ ਹੈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ।
ਇਹ ਵੀ ਪੜ੍ਹੋ: 126 ਸਾਲ ਪਹਿਲਾਂ ਕੈਨੇਡਾ ਵਿਚ ਵਸਿਆ ਸੀ ਪਹਿਲਾ ਸਿੱਖ, ਅੱਜ ਭਾਰਤ ਨਾਲੋਂ ਕੈਨੇਡਾ 'ਚ ਹਨ ਜ਼ਿਆਦਾ ਸਿੱਖ ਸੰਸਦ ਮੈਂਬਰ
ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ 1991 ਵਿੱਚ ਡੀਏਵੀ ਸਕੂਲ ਵਿਚ ਪੜ੍ਹਿਆ। ਸਾਡਾ ਮਾਤਾ-ਪਿਤਾ ਅਤੇ 5 ਭਰਾਵਾਂ ਵਾਲਾ ਖੁਸ਼ਹਾਲ ਪਰਿਵਾਰ ਸੀ। ਮੈਂ ਦੂਜੇ ਨੰਬਰ ਵਾਲਾ ਮੁੰਡਾ ਸੀ। 1991-1996 ਦੇ ਅੱਤਵਾਦੀ ਦੌਰ ਦੌਰਾਨ, ਮੈਂ ਘਰ ਦੀ ਸਥਿਤੀ ਨੂੰ ਸੁਧਾਰਨ ਲਈ ਇਕ ਫੈਡਰੇਸ਼ਨ ਵਿਚ ਸ਼ਾਮਲ ਹੋ ਗਿਆ। ਇਸ ਦੌਰਾਨ ਮੇਰੇ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਵੀ ਲੱਗੇ ਸਨ। 1996 ਵਿਚ ਮੈਂ ਪੁਲਿਸ ਨੂੰ ਆਤਮ ਸਮਰਪਣ ਕਰ ਦਿਤਾ। ਮੈਨੂੰ ਜਲੰਧਰ ਕੇਂਦਰੀ ਜੇਲ੍ਹ ਵਿੱਚ ਟਾਡਾ ਤਹਿਤ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਪੁਲਿਸ ਪੁੱਛਗਿੱਛ ਦੌਰਾਨ ਮੇਰੀ ਕੁੱਟਮਾਰ ਵੀ ਕਰਦੀ ਸੀ। ਇਸ ਨਾਲ ਸਰੀਰ 'ਚ ਕਾਫੀ ਦਰਦ ਹੋਣ ਲੱਗਾ। ਜਦੋਂ ਦਰਦ ਅਸਹਿ ਹੁੰਦਾ, ਡਾਕਟਰ ਮੈਨੂੰ ਟੀਕੇ ਲਗਾ ਦਿੰਦੇ ਜਿਸ ਨਾਲ ਮੇਰੇ ਦਰਦ ਘੱਟ ਹੋ ਜਾਂਦਾ ਪਰ ਹੌਲੀ-ਹੌਲੀ ਮੈਨੂੰ ਟੀਕੇ ਦੀ ਆਦਤ ਪੈ ਗਈ। ਮੈਂ 1997 ਵਿੱਚ ਸਾਰੇ ਕੇਸਾਂ ਵਿੱਚੋਂ ਬਰੀ ਹੋ ਗਿਆ ਸੀ। 2011 ਤੱਕ, ਮੈਂ ਨਸ਼ਿਆਂ ਦਾ ਇੰਨਾ ਆਦੀ ਹੋ ਗਿਆ ਸੀ ਕਿ ਕਈ ਵਾਰ ਮੈਂ ਜ਼ਿਆਦਾ ਮਾਤਰਾ ਵਿਚ ਨਸ਼ੇ ਲੈਣ ਲੱਗ ਪਿਆ। ਮੈਨੂੰ ਕਈ ਦਿਨਾਂ ਤੱਕ ਹੋਸ਼ ਨਹੀਂ ਰਹਿੰਦਾ ਸੀ। 2012 ਵਿਚ, ਕਾਉਂਸਲਰ ਚੰਦਨ, ਮੈਨੇਜਰ ਰੋਹਿਣੀ ਗੌਤਮ ਅਤੇ ਹਿਮਾਲੀਅਨ ਫਾਊਂਡੇਸ਼ਨ ਦੇ ਹੋਰ ਮੈਂਬਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਸਲਾਹ ਦਿੱਤੀ ਕਿ ਮੈਂ ਨਸ਼ੇ ਛੱਡ ਦੇਵਾਂ।
ਮੈਨੂੰ 11 ਸਾਲ ਹੋ ਗਏ ਮੈਂ ਨਸੇ ਛੱਡ ਦਿਤੇ ਪਰ ਨਸ਼ਿਆਂ ਨੇ ਮੇਰੇ ਭਰਾਵਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਵੱਡੇ ਭਰਾ ਦੀ 30 ਸਾਲ ਦੀ ਉਮਰ ਵਿਚ ਨਸ਼ਿਆਂ ਨਾਲ ਮੌਤ ਹੋ ਗਈ ਜਦਕਿ ਤਿੰਨ ਛੋਟੇ ਭਰਾਵਾਂ ਦੀ ਵੀ 46, 48 ਅਤੇ 42 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਪੁੱਤਰਾਂ ਨੂੰ ਗੁਆਉਣ ਦਾ ਗਮ ਮਾਂ ਨੂੰ ਵੀ ਲੈ ਗਿਆ। ਮੇਰੀ ਪਤਨੀ ਰੀਟਾ ਨੇ ਨਸ਼ੇ ਤੋਂ ਛੁਟਕਾਰਾ ਪਾਉਣ ਵਿਚ ਮੇਰੀ ਮਦਦ ਕੀਤੀ। ਉਹ ਮੈਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਸੀ ਅਤੇ ਪਾਠ ਪੜ੍ਹਾਉਣ ਲਈ ਜਾਂਦੀ ਸੀ। ਉਹ ਮੈਨੂੰ ਵੱਧ ਤੋਂ ਵੱਧ ਪਾਠ ਕਰਨ ਲਈ ਕਹਿੰਦੀ ਸੀ। ਮੈਨੂੰ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਿਆਂ 8 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।
ਆਪਣੇ ਵਿਹਲੇ ਸਮੇਂ ਵਿੱਚ ਮੈਂ ਬੱਚਿਆਂ ਨੂੰ ਗਤਕਾ ਅਤੇ ਤਲਵਾਰਬਾਜ਼ੀ ਵੀ ਸਿਖਾਉਂਦਾ ਹਾਂ। ਤਾਂ ਜੋ ਕਿਸੇ ਹੋਰ ਦਾ ਘਰ ਨਸ਼ੇ ਕਾਰਨ ਨਾ ਸੜ ਜਾਵੇ।...