ਪੂਰਨ ਸ਼ਰਾਬਬੰਦੀ ਵਾਲੇ ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਮੌਤਾਂ
Published : Sep 25, 2023, 6:06 am IST
Updated : Sep 25, 2023, 6:06 am IST
SHARE ARTICLE
image
image

ਪੂਰਨ ਸ਼ਰਾਬਬੰਦੀ ਵਾਲੇ ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਮੌਤਾਂ


ਮੁਜ਼ੱਫਰਪੁਰ, 24 ਸਤੰਬਰ: ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਵਾਲੇ ਬਿਹਾਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ | ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ | ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਅਵਧੇਸ਼ ਦੀਕਸ਼ਿਤ ਅਨੁਸਾਰ, ਇਹ ਘਟਨਾ ਕਾਜ਼ੀ ਮੁਹੰਮਦਪੁਰ ਥਾਣਾ ਖੇਤਰ 'ਚ ਵਾਪਰੀ ਅਤੇ ਫ਼ਰਾਰ ਕਥਿਤ ਸਪਲਾਇਰ ਦੀ ਪਤਨੀ ਅਤੇ ਧੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ | ਦੀਕਸ਼ਿਤ ਨੇ ਫ਼ੋਨ 'ਤੇ ਦਸਿਆ, ''ਸਾਨੂੰ ਸੂਚਨਾ ਮਿਲੀ ਸੀ ਕਿ ਪੋਖਰੀਆ ਪੀਰ ਇਲਾਕੇ ਵਿਚ ਉਮੇਸ਼ ਸਾਹ (55) ਅਤੇ ਪੱਪੂ ਰਾਮ ਦੀ ਮੌਤ ਹੋ ਗਈ ਹੈ | ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਤਿੰਨ ਦਿਨ ਪਹਿਲਾਂ ਸ਼ੱਕੀ ਨਕਲੀ ਸ਼ਰਾਬ ਪੀਣ ਤੋਂ ਬਾਅਦ ਘਰ ਪਰਤੇ ਸਨ | ਉਹ ਬੀਮਾਰ ਹੋ ਗਏ ਅਤੇ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਵਿਗੜ ਗਈ |'' ਏ.ਐਸ.ਪੀ. ਨੇ ਦਸਿਆ, ''ਦੋ ਹੋਰ, ਧਰਮਿੰਦਰ ਰਾਮ ਅਤੇ ਰਾਜੂ ਰਾਮ, ਦੋਵੇਂ ਇੱਕੋ ਇਲਾਕੇ ਦੇ ਵਸਨੀਕ ਹਨ, ਨੇ ਅਪਣੀਆਂ ਅੱਖਾਂ ਦੀ ਰੌਸ਼ਨੀ ਗੁਆਉਣ ਦੀ ਸੂਚਨਾ ਦਿਤੀ | ਧਰਮਿੰਦਰ ਰਾਮ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਸ਼ਿਵਚੰਦਰ ਪਾਸਵਾਨ ਤੋਂ ਸ਼ਰਾਬ ਖ਼ਰੀਦੀ ਸੀ, ਜਿਸ ਦਾ ਪ੍ਰਵਾਰ ਨਾਜਾਇਜ਼ ਕਾਰੋਬਾਰ ਕਰਦਾ ਸੀ |''          (ਏਜੰਸੀ)

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement