ਖਨੌਰੀ ਬਾਰਡਰ 'ਤੇ ਜਾਰੀ ਧਰਨੇ 'ਚ ਕਿਸਾਨ ਨੇ ਕੀਤੀ ਖੁਦਕੁਸ਼ੀ
Published : Sep 25, 2024, 1:31 pm IST
Updated : Sep 25, 2024, 2:44 pm IST
SHARE ARTICLE
A farmer committed suicide during the ongoing sit-in at Khanuri border
A farmer committed suicide during the ongoing sit-in at Khanuri border

ਮਾਨਸਾ ਦੇ ਪਿੰਡ ਠੁੱਠੀਆਂ ਦਾ ਰਹਿਣ ਵਾਲਾ ਹੈ ਮ੍ਰਿਤਕ ਕਿਸਾਨ

ਖਨੌਰੀ: ਖਨੌਰੀ ਬਾਰਡਰ ਤੋਂ ਇਤ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਖਨੌਰੀ ਬਾਰਡਰ ਉੱਤੇ ਜਾਰੀ ਧਰਨੇ ਵਿੱਚ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਧਰਨੇ ਉੱਤੇ ਡੱਟਿਆ ਹੋਇਆ ਸੀ।

ਮ੍ਰਿਤਕ ਕਿਸਾਨ ਮਾਨਸਾ ਦੇ ਪਿੰਡ ਠੁੱਠੀਆਂ ਦਾ ਰਹਿਣ ਵਾਲਾ ਹੈ। ਕਿਸਾਨ ਗੁਰਮੀਤ ਸਿੰਘ ਉਮਰ 45 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਸ ਦੇ ਪਰਿਵਾਰ ਵਿਚ ਪਤਨੀ ਅਤੇ ਤਿੰਨ ਬੱਚੇ ਹਨ, ਜਾਣਕਾਰੀ ਅਨੁਸਾਰ ਘਰ ਵਿਚ ਗਰੀਬੀ ਸੀ ਅਤੇ ਪਹਿਲੇ ਦਿਨ ਤੋਂ ਹੀ ਗੁਰਮੀਤ ਖਨੋਰੀ ਸਰਹੱਦ 'ਤੇ ਕਿਸੇ ਨਾ ਕਿਸੇ ਸੰਘਰਸ਼ ਵਿਚ ਸਹਿਯੋਗ ਕਰ ਰਿਹਾ ਸੀ। ਕਰਜ਼ੇ ਕਾਰਨ ਗੁਰਮੀਤ ਸਿੰਘ ਦਾ ਘਰ ਵੀ ਵਿਕ ਗਿਆ ਹੈ।

ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ। ਜਦੋਂ ਹੋਰ ਕਿਸਾਨ ਉੱਥੇ ਨਹੀਂ ਸਨ ਤਾਂ ਉਸ ਨੇ ਖੁਦਕੁਸ਼ੀ ਕਰ ਲਈ। ਉਸ ਨੇ ਅੱਜ ਸਵੇਰੇ ਕਰੀਬ 10.45 ਵਜੇ ਪਿੰਡ ਮੱਲਣ ਬਲਾਕ ਦੋਦਾ ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ।

ਜਦੋਂ ਕਿਸਾਨ ਵਾਪਸ ਆਏ ਤਾਂ ਗੁਰਮੀਤ ਨੇ ਫਾਹਾ ਲੈ ਲਿਆ। ਉਸ ਨੇ ਟਰਾਲੀ ਨਾਲ ਰੱਸੀ ਬੰਨ੍ਹੀ ਹੋਈ ਸੀ । ਅੰਦੋਲਨ ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਗੁਰਮੀਤ ਇਸ ਅੰਦੋਲਨ ਨੂੰ ਲੈ ਕੇ ਕਾਫੀ ਗੰਭੀਰ ਸੀ। ਉਹ ਘੱਟ ਹੀ ਘਰ ਜਾਂਦਾ ਸੀ। ਉਸ ਦੇ ਸਿਰ 'ਤੇ ਕਰਜ਼ਾ ਵੀ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਲੜਕੇ ਦਾ ਵਿਆਹ ਸੀ ਪਰ ਉਹ ਨਹੀਂ ਗਿਆ ਸੀ।

ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਮੈਂ ਚੰਡੀਗੜ੍ਹ ਆਇਆ ਹੋਇਆ ਸੀ। ਹੁਣ ਮੌਕੇ 'ਤੇ ਜਾ ਰਹੇ ਹਾਂ। ਇਹ ਕਿਸਾਨ ਸੰਘਰਸ਼ ਨੂੰ ਬਹੁਤ ਸਮਰਪਿਤ ਸੀ। ਉਹ ਪੂਰੇ ਧਰਨੇ ਵਾਲੀ ਥਾਂ 'ਤੇ ਬਿਜਲੀ ਦਾ ਸਾਰਾ ਕੰਮ ਦੇਖਦਾ ਰਿਹਾ।

ਉਸ ਦੇ ਲੜਕੇ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ। ਉਸ ਸਮੇਂ ਉਸ ਨੇ ਇਹ ਕਹਿ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਅੱਜਕਲ ਲਾਈਟ ਦੀ ਸਮੱਸਿਆ ਹੈ। ਅਜਿਹੇ 'ਚ ਜੇਕਰ ਲਾਈਟਾਂ 'ਚ ਨੁਕਸ ਪੈ ਜਾਂਦਾ ਹੈ ਤਾਂ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਬਿਨਾਂ ਉਸ ਦੇ ਲੜਕੇ ਦਾ ਵਿਆਹ ਕਰਵਾ ਦਿੱਤਾ।

ਬਾਅਦ ਵਿੱਚ ਪਰਿਵਾਰ ਵੀ ਸਾਹਮਣੇ ਆ ਗਿਆ। ਉਸ ਦਾ ਪਰਿਵਾਰ 7-8 ਦਿਨ ਉੱਥੇ ਰਿਹਾ। ਕਿਸਾਨਾਂ ਸਿਰ ਹਮੇਸ਼ਾ ਕਰਜ਼ਾ ਰਹਿੰਦਾ ਹੈ। ਇਹ ਤਾਂ ਉਥੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ। ਮੈਂ ਉਸ ਨੂੰ ਕੱਲ੍ਹ ਹੀ ਮਿਲਿਆ ਜਦੋਂ ਮੈਂ ਮੋਰਚਾ ਛੱਡ ਰਿਹਾ ਸੀ। ਉਹ ਪੁੱਛ ਰਿਹਾ ਸੀ, ਪ੍ਰਧਾਨ ਜੀ, ਸਰਕਾਰ ਕਦੋਂ ਤੱਕ ਆਪਣੀਆਂ ਮੰਗਾਂ ਮੰਨੇਗੀ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement