
ਭਤੀਜੇ ਨੇ ਦੋਸਤ ਕੋਲੋਂ ਚਾਚੇ ਦੀ ਦੁਕਾਨ ’ਤੇ ਰਖਵਾਇਆ ਸੀ ਬੰਬ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਆਈਈਡੀ ਧਮਾਕੇ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਇਹ ਆਈਈਡੀ ਬੰਬ ਭਤੀਜੇ ਸੋਨੂੰ ਵੱਲੋਂ ਹੀ ਆਪਣੇ ਚਾਚੇ ਦੀ ਦੁਕਾਨ ’ਤੇ ਰਖਵਾਇਆ ਗਿਆ ਸੀ। ਭਤੀਜਾ ਆਪਣੇ ਚਾਚੇ ਨਾਲ ਖੁੰਦਕ ਰੱਖਦਾ ਸੀ ਕਿਉਂਕਿ ਚਾਚਾ ਅਤੇ ਭਤੀਜਾ ਵੱਲੋਂ ਪਹਿਲਾਂ ਸਾਂਝਾ ਕੰਮ ਕੀਤਾ ਜਾਂਦਾ ਸੀ ਪਰ ਹੁਣ ਕੁੱਝ ਸਮੇਂ ਤੋਂ ਚਾਚੇ ਅਤੇ ਭਤੀਜੇ ਨੇ ਆਪਣਾ ਕੰਮ ਵੱਖ-ਵੱਖ ਕਰ ਲਿਆ ਸੀ, ਜਿਸ ਦੇ ਚਲਦਿਆਂ ਭਤੀਜਾ ਆਪਣੇ ਚਾਚੇ ਨਾਲ ਖੁੰਦਕ ਰੱਖਦਾ ਸੀ। ਸੋਨੂੰ ਨੇ ਯੂਟਿਊਬ ਤੋਂ ਆਈਈਡੀ ਬੰਬ ਬਣਾਉਣ ਦੀ ਟ੍ਰੇਨਿਗ ਹਾਸਲ ਕੀਤੀ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਦੋਸਤ ਨੂੰ ਸੁਪਾਰੀ ਦਿੱਤੀ। ਮੁਲਜ਼ਮਾਂ ਦੀ ਪਛਾਣ ਸੋਨੂੰ ਅਤੇ ਆਮਿਰ ਵਜੋਂ ਹੋਈ ਹੈ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।