
ਸ਼ੋਮਣੀ ਕਮੇਟੀ ਨੇ ਸਤਿਕਾਰ ਕਮੇਟੀ 'ਤੇ ਹੁਲੜਬਾਜੀ ਕਰਨ ਦੇ ਲਾਏ ਦੋਸ਼
ਅੰਮ੍ਰਿਤਸਰ : ਬੀਤੇ ਦਿਨ ਸ਼ੋਮਣੀ ਗੁਰਦੁਆਰਾ ਕਮੇਟੀ ਦੀ ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਦੇ ਮੈਬਰਾਂ ਵਿਚਕਾਰ ਹੋਈ ਖੂਨੀ ਝੜਪ ਤੋਂ ਬਆਦ ਪਲਿਸ ਨੇ ਸਤਿਕਾਰ ਕਮੇਟੀ ਤੇ ਵੱਡੀ ਕਾਰਵਾਈ ਕੀਤੀ ਗਈ ਹੈ । ਥਾਣਾ ਕੋਤਵਾਲੀ ਵਿਖੇ ਐਸ. ਜੀ. ਪੀ. ਸੀ. ਦੇ ਸਕੱਤਰ ਮੋਹਿੰਦਰ ਸਿੰਘ ਦੇ ਬਿਆਨ 'ਤੇ ਸੁਖਜੀਤ ਸਿੰਘ ਖੋਸੇ, ਬਲਜੀਤ ਸਿੰਘ, ਬਲਬੀਰ ਸਿੰਘ ਮੁੱਛਲ ਅਤੇ ਉਸ ਦੇ ਹੋਰਨਾਂ 50-60 ਸਾਥੀਆਂ 'ਤੇ ਧਾਰਾ-307 ਦੇ ਮੱਦੇਨਜ਼ਰ ਪਰਚਾ ਦਰਜ ਕੀਤਾ ਹੈ । ਪੁਲਿਸ ਨੇ ਦੱਸਿਆ ਕਿ ਸਤਿਕਾਰ ਦੇ ਮੈਂਬਰਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਂਦਿਆਂ ਟਾਸਕ ਫੋਰਸ ਦੇ ਮੈਂਬਰਾਂ ‘ਤੇ ਹਮਲਾ ਕੀਤਾ ਹੈ ।
Protestਇਨ੍ਹਾਂ 'ਤੇ ਦੋਸ਼ ਹੈ ਕਿ ਇਹ ਸਾਰੇ ਲੋਕ ਹਥਿਆਰਾਂ ਨਾਲ ਲੈਸ ਹੋ ਕੇ ਐਸ. ਜੀ. ਪੀ. ਸੀ. ਦੇ ਦਫ਼ਤਰ ਅੰਦਰ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਨ੍ਹਾਂ ਵਿਅਕਤੀਆਂ ਨੇ ਹਥਿਆਰਾਂ ਨਾਲ ਟਾਸਕ ਫੋਰਸ ਦੇ 2 ਮੁਲਾਜ਼ਮਾਂ ਨੂੰ ਵੀ ਜ਼ਖਮੀਂ ਕੀਤਾ । ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਸਾਹਮਣੇ ਬੀਤੇ ਕਈ ਦਿਨਾਂ ਤੋਂ ਧਰਨਾ ਲਗਾਈ ਬੈਠੇ ਲੋਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੇ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ 'ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕੀਤਾ ਹੈ। ਧਰਨਾਕਾਰੀਆਂ ਇਸ ਹਰਕਤ ਨਾਲ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ।
Protest picਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਇਹ ਧਰਨਾਕਾਰੀ ਬੀਤੇ ਕਈ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਮਰਯਾਦਾ 'ਚ ਦਖ਼ਲ ਦਿੰਦੇ ਆ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੁਲਾਜ਼ਮਾਂ ਨੂੰ ਗਾਲੀ-ਗਲੋਚ ਵੀ ਕਰ ਰਹੇ ਹਨ। ਇਨ੍ਹਾਂ ਧਰਨਾਕਾਰੀਆਂ ਨੇ ਤਾਂ ਅੱਜ ਉਦੋਂ ਹੱਦ ਹੀ ਕਰ ਦਿੱਤੀ, ਜਦੋਂ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ, ਸੇਵਾਦਾਰਾਂ ਨੂੰ ਗੇਟ ਅੱਗੇ ਰੋਕ ਕੇ ਮੰਦਭਾਸ਼ਾ ਬੋਲਦੇ ਰਹੇ। ਇਸ ਦੇ ਨਾਲ ਹੀ ਇਨ੍ਹਾਂ ਨੇ ਦੁਪਹਿਰ ਦੇ ਲੰਗਰ ਸਮੇਂ ਜਾ ਰਹੇ ਮੁਲਾਜ਼ਮਾਂ ਨੂੰ ਗੇਟ ਤੋਂ ਬਾਹਰ ਨਾ ਨਿਕਲਣ ਦੇਣ ਦੀ ਕੋਝੀ ਹਰਕਤ ਕੀਤੀ ਅਤੇ ਕਿਰਪਾਨਾਂ ਉਛਾਲ ਕੇ ਗਾਲੀ-ਗਲੋਚ ਕਰਦੇ ਰਹੇ। ਸਵੇਰ ਤੋਂ ਲੈ ਕੇ ਕੁਝ ਲੋਕ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਗੇਟ ਨੂੰ ਤਾਲਾ ਲਗਾ ਕੇ ਬੈਠ ਗਏ ਅਤੇ ਪ੍ਰਬੰਧਕੀ ਕੰਮ-ਕਾਜ 'ਚ ਵਿਘਨ ਪਾਇਆ ਹੈ ।
Govind singh longowal
ਇਸ ਤੋਂ ਇਲਾਵਾ ਥਾਣਾ ਬੀ ਡਵੀਜ਼ਨ ਵਿਖੇ ਇਕ ਮਾਮਲਾ ਐਸ. ਜੀ. ਪੀ. ਸੀ. ਦੇ ਅਧਿਕਾਰੀ ਭੂਰਾ ਕੁਨਾ ਦੀ ਕਾਰ ਭੰਨਣ ਦਾ ਵੀ ਦਰਜ ਹੋਇਆ ਹੈ, ਜਿਸ 'ਚ ਸੁਖਜੀਤ ਸਿੰਘ ਖੋਸੇ 'ਤੇ ਪਰਚਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਕੁੱਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਹੈ।