
ਕਿਹਾ ,ਕੈਪਟਨ ਇੱਕ ਅਸਲ ਸਿਆਸਤਦਾਨ ਹਨ, ਬਾਕੀ ਸਾਰੇ ਸਿਆਸੀ ਕੱਦ ਵਿਚ ਬੌਨੇ ਹਨ
ਚੰਡੀਗੜ੍ਹ : ਕੁਝ ਦਿਨ ਪਹਿਲਾਂ ਅਰੂਸਾ ਆਲਮ ਨੂੰ ਲੈ ਕੇ ਇੱਕ ਵਿਵਾਦ ਸ਼ੁਰੂ ਹੋਇਆ ਸੀ ਜਿਸ 'ਤੇ ਉਨ੍ਹਾਂ ਵਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਇੱਕ ਨਿੱਜੀ ਚੈਨਲ ਨਾਲ ਫ਼ੋਨ 'ਤੇ ਗੱਲ ਕਰਦਿਆਂ ਅਰੂਸਾ ਆਲਮ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ ਹੈ।
Aroosa Alam
ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਪੰਜਾਬ ਦੀ ਸਿਆਸਤ ਵਿਚ ਕੋਈ ਤਾਂ ਅਜਿਹਾ ਸ਼ਖ਼ਸ ਹੈ ਜੋ ਮਜ਼ਬੂਤੀ ਨਾਲ ਗੱਲ ਕਹਿੰਦਾ ਹੈ ਉਨ੍ਹਾਂ ਕਿਹਾ ਕਿ ਕੈਪਟਨ ਇਕ ਜੈਂਟਲਮੈਨ ਹਨ। ਉਨ੍ਹਾਂ ਕਿਹਾ ਕਿ ਕੈਪਟਨ ਇੱਕ ਅਸਲ ਸਿਆਸਤਦਾਨ ਹਨ। ਬਾਕੀ ਸਾਰੇ ਸਿਆਸੀ ਕੱਦ ਵਿਚ ਬੌਨੇ ਹਨ ਜਿਨ੍ਹਾਂ ਵਲੋਂ ਇੱਕ ਔਰਤ ਦੇ ਨਾਮ ਨੂੰ ਵਰਤਿਆ ਜਾ ਰਿਹਾ ਹੈ ਅਤੇ ਉਸ 'ਤੇ ਸਿਆਸਤ ਕੀਤੀ ਜਾ ਰਹੀ ਹੈ। ਪ੍ਰਮਾਤਮਾਂ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ।
Aroosa Alam
ਦੱਸ ਦਈਏ ਕਿ ਆਮ ਤੌਰ 'ਤੇ ਅਰੂਸਾ ਆਲਮ ਮੀਡਿਆ ਤੋਂ ਦੂਰੀ ਬਣਾ ਕੇ ਰੱਖਦੇ ਹਨ ਪਰ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਨਾਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਜਿਸ ਦੇ ਚਲਦਿਆਂ ਉਨ੍ਹਾਂ ਇੱਕ ਨਿੱਜੀ ਚੈਨਲ ਨਾਲ ਫ਼ੋਨ 'ਤੇ ਰਾਬਤਾ ਕਰਦਿਆਂ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਹੈ।