ਭਾਜਪਾ ਵਲੋਂ ਭਾਰਤ ਨੂੰ  ਹਿੰਦੂ ਰਾਸ਼ਟਰ ਐਲਾਨਣ ਦੀ ਮੰਗ
Published : Oct 25, 2021, 6:53 am IST
Updated : Oct 25, 2021, 6:53 am IST
SHARE ARTICLE
image
image

ਭਾਜਪਾ ਵਲੋਂ ਭਾਰਤ ਨੂੰ  ਹਿੰਦੂ ਰਾਸ਼ਟਰ ਐਲਾਨਣ ਦੀ ਮੰਗ

ਜੇ.ਡੀ.ਯੂ ਦੇ ਆਗੂਆਂ ਨੇ ਵੀ ਮਿਲਾਏ 

ਨਵੀਂ ਦਿੱਲੀ, 24 ਅਕਤੂਬਰ : ਕਸ਼ਮੀਰ ਘਾਟੀ ਵਿਚ ਅਤਿਵਾਦੀਆਂ ਵਲੋਂ ਬਿਹਾਰ ਦੇ ਵਸਨੀਕਾਂ ਦੇ ਕਤਲਾਂ ਦਾ ਮਾਮਲਾ ਬਿਹਾਰ ਦੀ ਸਿਆਸਤ ਵਿਚ ਗਰਮਾ ਰਿਹਾ ਹੈ | ਭਾਜਪਾ ਆਗੂ ਇਸ ਨੂੰ  ਲੈ ਕੇ ਬਹੁਤ ਨਾਰਾਜ਼ ਹਨ | ਭਾਜਪਾ ਵਿਧਾਇਕ ਨੇ ਅਤਿਵਾਦੀਆਂ ਦੇ ਖ਼ਾਤਮੇ ਦੀ ਮੰਗ ਕਰਦਿਆਂ ਭਾਰਤ ਨੂੰ  ਹਿੰਦੂ ਰਾਸਟਰ ਐਲਾਨਣ ਦੀ ਮੰਗ ਉਠਾਈ ਹੈ |
ਭਾਜਪਾ ਦੀ ਭਾਈਵਾਲ ਜਨਤਾ ਦਲ ਯੂਨਾਈਟਿਡ (ਜੇਡੀਯੂ) ਨੇ ਵੀ ਭਾਜਪਾ ਦੇ ਸੁਰ ਨਾਲ ਸੁਰ ਮਿਲਾਈ ਹੈ, ਜਿਸ ਨੇ ਇਸ ਮੁਦੇ 'ਤੇ ਸਿਆਸਤ ਗਰਮਾ ਦਿਤੀ ਹੈ | ਭਾਜਪਾ ਦੇ ਵਿਧਾਇਕ ਹਰੀ ਭੂਸਣ ਠਾਕੁਰ  ਵਚੌਲ ਨੇ ਕਿਹਾ ਹੈ ਕਿ ਜੇਕਰ ਅਤਿਵਾਦ ਨਾਲ ਲੜਨਾ ਹੈ ਤਾਂ ਭਾਰਤ ਨੂੰ  ਪਹਿਲਾਂ ਹਿੰਦੂ ਰਾਸਟਰ ਐਲਾਨਣਾ ਪਵੇਗਾ |  ਉਨ੍ਹਾਂ ਨੇ ਨਾ ਸਿਰਫ਼ ਭਾਰਤ ਨੂੰ  ਹਿੰਦੂ ਰਾਸਟਰ ਐਲਾਨ ਕਰਨ ਦੀ ਮੰਗ ਕੀਤੀ ਹੈ ਬਲਕਿ ਇਥੇ ਰਹਿ ਰਹੀਆਂ ਘੱਟ ਗਿਣਤੀਆਂ ਲਈ ਪਾਕਿਸਤਾਨ ਅਤੇ ਬੰਗਲਾ ਦੇਸ਼ ਵਰਗੇ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਹੈ | ਉਨ੍ਹਾਂ ਦੀ ਮੰਗ ਇਹ ਹੈ ਕਿ ਜਿਸ ਤਰ੍ਹਾਂ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਹਿੰਦੂ ਘੱਟ ਗਿਣਤੀ ਹਨ ਅਤੇ ਉਨ੍ਹਾਂ ਲਈ ਜੋ ਕਾਨੂੰਨ ਹਨ, ਉਹੀ ਕਾਨੂੰਨ ਭਾਰਤ ਵਿਚ ਮੁਸਲਮਾਨਾਂ ਲਈ ਬਣਾਇਆ ਜਾਣਾ ਚਾਹੀਦਾ ਹੈ | ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਵੇਂ ਭਾਜਪਾ ਦੀ ਇਸ ਮੰਗ ਦੀ ਖੁਲ੍ਹੀ ਹਮਾਇਤ ਨਾ ਕਰਦੇ ਹੋਣ ਪਰ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਭਾਜਪਾ ਦੀ ਸੁਰ ਵਿਚ ਸੁਰ ਮਿਲਾਉਂਦੇ ਨਜ਼ਰ ਆ ਰਹੇ ਹਨ |  
ਜੇਡੀਯੂ ਦੇ ਵਿਧਾਇਕ ਡਾ: ਸੰਜੀਵ ਕੁਮਾਰ ਅਨੁਸਾਰ ਭਾਰਤ ਸਿਰਫ਼ ਹਿੰਦੂਆਂ ਦਾ ਦੇਸ਼ ਹੈ | ਹਿੰਦੂਆਂ ਤੋਂ ਇਲਾਵਾ ਜੋ ਵੀ ਇਸ ਦੇਸ਼ ਵਿਚ ਰਹਿੰਦੇ ਹਨ, ਹਮਲਾਵਰ ਹਨ | ਉਨ੍ਹਾਂ ਕਿਸੇ ਨਾ ਕਿਸੇ ਢੰਗ ਨਾਲ ਭਾਰਤ ਉਤੇ ਹਮਲਾ ਕੀਤਾ ਅਤੇ ਇਥੇ ਹੀ ਰਹੇ | ਭਾਰਤ ਪਹਿਲਾਂ ਹੀ ਇਕ ਹਿੰਦੂ ਰਾਸ਼ਟਰ ਹੈ | ਭਾਜਪਾ ਵਿਧਾਇਕ ਹਰੀ ਭੂਸਣ ਠਾਕੁਰ ਅਤੇ ਜੇਡੀਯੂ ਵਿਧਾਇਕ ਸੰਜੀਵ ਕੁਮਾਰ ਤੋਂ ਇਲਾਵਾ, ਭਾਜਪਾ ਆਗੂ ਅਤੇ ਸਾਬਕਾ ਮੰਤਰੀ ਰਾਣਾ ਰਣਧੀਰ ਵੀ ਮੰਨਦੇ ਹਨ ਕਿ ਭਾਰਤ ਸਨਾਤਨ ਧਰਮ ਮੰਨਣ ਵਾਲਿਆਂ ਦਾ ਦੇਸ਼ ਹੈ ਅਤੇ ਇਥੇ ਰਹਿਣ ਵਾਲੇ ਸਾਰੇ ਸਨਾਤਨ ਧਰਮ ਦੇ ਲੋਕ ਹਨ |  ਹਾਲਾਂਕਿ ਵਿਰੋਧੀ ਪਾਰਟੀਆਂ ਜੇਡੀਯੂ ਅਤੇ ਭਾਜਪਾ ਵਿਧਾਇਕਾਂ ਦੀ ਭਾਰਤ ਨੂੰ  ਹਿੰਦੂ ਰਾਸ਼ਟਰ ਐਲਾਨਣ ਦੀ ਜੁਗਲਬੰਦੀ ਨੂੰ  ਪਸੰਦ ਨਹੀਂ ਕਰ ਰਹੀਆਂ | ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਕਾਂਗਰਸ ਇਸ ਨੂੰ  ਲੈ ਕੇ ਐਨਡੀਏ 'ਤੇ ਹਮਲਾ ਕਰ ਰਹੇ ਹਨ |     (ਏਜੰਸੀ) 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement