ਕਿਸਾਨ ਅੰਦੋਲਨ ਦਾ ਹੱਲ ਲੱਭਣ ਲਈ ਕੋਸ਼ਿਸ਼ਾਂ ਜਾਰੀ
Published : Dec 25, 2020, 12:54 am IST
Updated : Dec 25, 2020, 12:54 am IST
SHARE ARTICLE
image
image

ਕਿਸਾਨ ਅੰਦੋਲਨ ਦਾ ਹੱਲ ਲੱਭਣ ਲਈ ਕੋਸ਼ਿਸ਼ਾਂ ਜਾਰੀ

ਪ੍ਰਧਾਨ ਮੰਤਰੀ ਖ਼ੁਦ ਕਿਸਾਨਾਂ ’ਚ ਆ ਸਕਦੇ ਹਨ!
 

ਚੰਡੀਗੜ੍ਹ, 24 ਦਸੰਬਰ (ਜੀ.ਸੀ.ਭਾਰਦਵਾਜ): ਕੇਂਦਰ ਸਰਕਾਰ ਵਲੋਂ ਲਾਗੂ ਕੀਤੇ 3 ਖੇਤੀ ਕਾਨੂੰਨਾਂ ਅਤੇ ਫ਼ਸਲਾਂ ਦੀ ਖ਼ਰੀਦ ਤੇ ਵਿਕਰੀ ਵਿਚ ਵੱਡੇ ਘਰਾਣਿਆਂ ਨੂੰ ਇਜਾਜ਼ਤ ਦੇਣ ਤੋਂ ਭੜਕੇ ਕਿਸਾਨ ਅੰਦੋਲਨ ਦੇ ਅੱਜ 29ਵੇਂ ਦਿਨ ਤਕ ਨਾ ਹੱਲ ਹੋਣ ਕਾਰਨ ਅਤੇ ਉਤੋਂ ਬੰਗਾਲ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਦਾ ਅਕਸ ਸੁਧਾਰਨ ਤੇ ਸੰਭਾਵੀ ਜਿੱਤ ਦਾ ਟੀਚਾ ਸਰ ਕਰਨ ਦੀ ਮਨਸ਼ਾ ਨਾਲ ਪ੍ਰਧਾਨ ਮੰਤਰੀ ਖ਼ੁਦ, ਕਿਸਾਨਾਂ ਦੇ ਧਰਨੇ ਵਿਚ ਪਹੰਚ ਕੇ ਛੇਤੀ ਵੱਡਾ ਐਲਾਨ ਕਰ ਸਕਦੇ ਹਨ। 
ਦਲਿਤਾਂ ਤੇ ਵਿਸ਼ੇਸ਼ ਕਰ ਕੇ ਸਿੱਖਾਂ ਦੇ ਮਿਲੇ ਸ਼ਿਕਵੇ ਦੂਰ ਕਰਨ ਲਈ ਅਤੇ ਬੀਜੇਪੀ ਦੀ ਵਚਨਬੱਧਤਾ ਨੂੰ ਸਿਰੇ ਚਾੜ੍ਹਨ ਲਈ ਨਰਿੰਦਰ ਮੋਦੀ ਜ਼ਰੂਰ ਕੋਈ ਵੱਡਾ ਕਦਮ ਚੁਕਣਗੇ ਕਿਉਂਕਿ ਪੰਜਾਬ ਦੇ ਬੀਜੇਪੀ ਨੇਤਾਵਾਂ ਅਤੇ ਕੇਂਦਰ ਦੇ ਮੰਤਰੀਆਂ ਨਰਿੰਦਰ ਤੋਮਰ ਤੇ ਪਿਉਸ਼ ਗੋਇਲ, ਇਸ ਪੇਚੀਦਾ ਮਸਲੇ ਦਾ ਹੱਲ ਲੱਭਣ ਵਿਚ ਪਿਛਲੇ ਦਿਨੀਂ ਕਾਮਯਾਬ ਨਹੀਂ ਹੋ ਸਕੇ।
ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਭਾਵੇਂ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਅੜੀਲ ਰਵਈਆ ਅਪਣਾਇਆ ਹੋਇਆ ਹੈ ਅਤੇ ਕੇਵਲ ਤਿੰਨ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ’ਤੇ ਬਜ਼ਿਦ ਹਨ, ਫਿਰ ਵੀ ਕੇਂਦਰ ਤੋਂ ਮਿਲੇ ਇਸ਼ਾਰੇ ਅਤੇ ਸਰਕਾਰ ਦੀ ਚਿੰਤਾ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਵਾਸਤੇ, ਪ੍ਰਧਾਨ ਮੰਤਰੀ ਖ਼ੁਦ, ਇਸ ਦੇ ਹੱਲ ਵਾਸਤੇ ਮਾਹਰਾਂ ਲਾਲ ਸੁਭਾਵਕ ਵਿਚਾਰ ਚਰਚਾ ਕਰ ਰਹੇ ਹਨ। ਮਿੱਤਲ ਨੇ ਕਿਹਾ ਕਿ ਜਿਵੇਂ 4 ਦਿਨ ਪਹਿਲਾਂ ਪ੍ਰਧਾਨ ਮੰਤਰੀ ਗੁਰਦਵਾਰਾ ਰਕਾਬ ਗੰਜ ਜਾ ਕੇ ਸਵੇਰੇ ਮੱਥਾ ਟੇਕ ਕੇ ਆਏ, ਇਵੇਂ ਇਸ ਕਿਸਾਨੀ ਧਰਨੇ ਤੋਂ ਉਪਜੀ ਹਾਲਤ ਨੂੰ ਨਰਮ ਕਰਨ ਲਈ ਉਹ ਹਮਦਰਦੀ ਪ੍ਰਗਟ ਕਰ ਸਕਦੇ ਹਨ।
ਪੰਜਾਬ ਦੀ ਸਿਆਸੀ ਹਾਲਤ ਤੇ ਵਿਸ਼ੇਸ਼ ਕਰ ਕੇ 2022 ਵਿਧਾਨ ਸਭਾ ਚੋਣਾਂ ਮੌਕੇ ਚਹੁੰ ਕੋਨੇ ਮੁਕਾਬਲੇ ਬਾਰੇ ਮਿੱਤਲ ਨੇ ਕਿਹਾ ਕਿ ਬੀਜੇਪੀ ਨੇ ਕੋਰ ਗਰੁਪ ਦੀ ਬੈਠਕ ਕਰ ਕੇ ਚੋਣ ਮਾਹਰਾਂ ਤੇ ਚੋਣ ਪ੍ਰਬੰਧਕਾਂ ਨਾਲ ਵਿਚਾਰ ਕਰ ਕੇ ਸਾਰੀਆਂ 117 ਸੀਟਾਂ ਯਾਨੀ 83 ਜਨਰਲ ਤੇ 34 ਰਿਜ਼ਰਵ ਸੀਟਾਂ ਵਾਸਤੇ 250 ਤੋਂ 300 ਉਮੀਦਵਾਰਾਂ ਦੀਆਂ ਡਰਾਫ਼ਟ ਲਿਸਟਾਂ ਤਿਆਰ ਕਰ ਲਈਆਂ ਹਨ ਤੇ ਨਾਲ ਨਾਲ ਖੇਤੀ ਕਾਨੂੰਨਾਂ ਦੇ ਹੱਕ ਵਿਚ ਛੋਟੀਆਂ ਛੋਟੀਆਂ ਵਰਕਰ ਬੈਠਕਾਂ ਦਾ ਸਿਲਸਿਲਾ ਪਿੰਡਾਂ ਤੇ ਸ਼ਹਿਰਾਂ ਵਿਚ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 2022 ਵਿਚ ਪੰਜਾਬ ਚੋਣਾਂ ਪਾਰਟੀ ਦਾ ਮਿਸ਼ਨ 80 ਸੀਟਾਂ ਜਿੱਤ ਕੇ ਸਰਕਾਰ ਬਣਾਉਣਾ ਹੈ। ਸਾਬਕਾ ਮੰਤਰੀ ਨੇ ਦਸਿਆ ਕਿ ਐਨ.ਡੀ.ਏ. ਤੋਂ ਵੱਖ ਹੋਏ ਅਕਾਲੀ ਦਲ ਮੌਜੂਦਾ ਸੱਤਾਧਾਰੀ ਕਾਂਗਰਸ, ਵਿਰੋਧੀ ਧਿਰ ਆਪ ਦੇ ਬਹੁਤੇ ਲੀਡਰ ਉਨ੍ਹਾਂ ਦੇ ਸੰਪਰਕ ਵਿਚ ਹਨ ਜੋ ਪੰਜਾਬ ਦੀਆਂ 34 ਰਿਜ਼ਰਵ ਸੀਟਾਂ ਅਤੇ 83 ਜਨਰਲ ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਦੀ ਆਸ ਤੇ ਦਾਅਵੇ ਨਾਲ ਬੀਜੇਪੀ ਵਿਚ ਆਉਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪਾਰਟੀ ਕਾਂਗਰਸ ਕੇਵਲ ਨਹਿਰੂ ਗਾਂਧੀ ਪ੍ਰਵਾਰ ਰਾਹੁਲ ਸੋਨੀਆ ਪ੍ਰਿਆਨਕਾਂ ਤੋਂ ਬਾਹਰ ਨਹੀਂ ਦੇਖ ਸਕਦੀ, ਅਕਾਲੀ ਦਲ ਵੀ ਇਕੱਲਾ ਪੈ ਗਿਆ, 3 ਗੁੱਟਾਂ ਵਿਚ ਵੰਡਿਆ ਗਿਆ, ਆਪ ਪਾਰਟੀ ਦਾ ਕਿਰਦਾਰ ਲੋਕਾਂ ਵਿਚ ਹੇਠਲੀ ਪੱਧਰ ’ਤੇ ਹੈ ਜਿਸ ਕਰ ਕੇ ਪੰਜਾਬ ਦਾ ਹਰ ਵਰਗ ਅਪਣੇ ਆਪ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਵਿਚ ਹੀ ਸੁਰੱਖਿਅਤ ਮਹਿਸੂਸ ਕਰਦਾ ਹੈ ਕਿਉਂਕਿ ਪੰਜਾਬ ਨੇ ਹੋਰ ਸਾਰਿਆਂ ਨੂੰ ਪਹਿਲਾਂ ਹੀ ਪਰਖ ਲਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਂ ਨਤੀਜੇ ਆਉਣ ਤੋਂ ਬਾਅਦ ਦੀ ਸਥਿਤੀ ਮੌਕੇ ਬੀਜੇਪੀ ਦੀ ਸੰਭਾਵੀ ਸਾਂਝ ’ਤੇ ਮੁੱਢੋਂ ਲੀਕ ਮਾਰਦਿਆਂ ਮਦਨ ਮੋਹਨ ਮਿੱਤਲ ਨੇ ਸਪਸ਼ਟ ਕਿਹਾ ਕਿ ਵੱਡੇ ਬਾਦਲ ਦਾ ਮੁਕਾਬਲਾ ਉਸ ਦਾ ਬੇਟਾ, ਸੁਖਬੀਰ ਨਹੀਂ ਕਰ ਸਕਦਾ ਕਿਉਂਕਿ ਕਿਸਾਨੀ ਤੇ ਲੋਕ ਹਿਤਾਂ ਦੀ ਰਾਖੀ ਕਰਨ ਵਾਲੇ ਵੱਡੇ ਨੇਤਾਵਾਂ ਚੌਧਰੀ ਚਰਨ ਸਿੰਘ, ਚੌਧਰੀ ਦੇਵੀ ਲਾਲ, ਸ਼ਰਦ ਪਵਾਰ, ਜਿਉਤੀ ਬਾਸੂ ਵਰਗਿਆਂ ਦੀ ਕਤਾਰ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ।
ਮਿੱਤਲ ਨੇ ਕਿਹਾ ਕਿ 1957 ਤੋਂ ਬਾਅਦ ਇਹ ਪਹਿਲੀ ਵਾਰੀ ਹੋਵੇਗਾ ਕਿ ਬੀਜੇਪੀ ਅਪਣੇ ਬਲਬੂਤੇ ’ਤੇ 2022 ਦੀਆਂ ਚੋਣਾਂ ਲੜੇਗੀ ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚੋਂ ਨੌਜਵਾਨ,ਸਾਫ਼ ਸੁਥਰੇ ਅਕਸ ਵਾਲੇ ਚਿਹਰੇ ਮੈਦਾਨ ਵਿਚ ਉਤਾਰੇਗੀ।
ਫ਼ੋਟੋ ਨਾਲ ਨੱਥੀ

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement