ਗਣਤੰਤਰ ਦਿਵਸ: ਦੇਸ਼ ਲਈ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
Published : Jan 26, 2019, 10:59 am IST
Updated : Jan 26, 2019, 10:59 am IST
SHARE ARTICLE
Amarinder Singh
Amarinder Singh

ਅੱਜ ਪੁਰੇ ਭਾਰਤ ਲਈ ਖਾਸ ਦਿਨ ਹੈ। ਭਾਰਤ ਅੱਜ 70ਵਾਂ ਗਣਤੰਤਰ ਦਿਵਸ ਮਨ੍ਹਾ ਰਿਹਾ ਹੈ।....

ਜਲੰਧਰ : ਅੱਜ ਪੁਰੇ ਭਾਰਤ ਲਈ ਖਾਸ ਦਿਨ ਹੈ। ਭਾਰਤ ਅੱਜ 70ਵਾਂ ਗਣਤੰਤਰ ਦਿਵਸ ਮਨ੍ਹਾ ਰਿਹਾ ਹੈ। ਇਸ ਇਤਿਹਾਸਕ ਮੌਕੇ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਮੈਂ ਨਿੱਘੀ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕਰਦਾ ਹਾਂ। ਸਾਲ 1950 ਵਿਚ ਅੱਜ ਦੇ ਦਿਨ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਤੰਤਰ ਦਾ ਦਰਜਾ ਹਾਸਲ ਕਰ ਕੇ ਸਾਡੇ ਦੇਸ਼ ਵਾਸੀਆਂ ਨੇ ਆਜ਼ਾਦ ਭਾਰਤ ਦੇ ਸੰਜੋਏ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਪਹਿਲਾ ਮੀਲ ਪੱਥਰ ਗੱਡਿਆ।

Republic DayRepublic Day

ਅੱਜ ਦੇ ਦਿਨ ਸਾਡੇ ਵਲੋਂ ਅਪਣਾਇਆ ਗਿਆ ਸੰਵਿਧਾਨ ਆਜ਼ਾਦੀ ਸੰਘਰਸ਼ ਦੇ ਯੋਧਿਆਂ ਵਲੋਂ ਦਰਸਾਏ ਰਸਤੇ ਮੁਤਾਬਕ ਟੀਚਿਆਂ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਹਾਮੀ ਭਰਦਾ ਹੈ। ਅੱਜ ਦੇ ਦਿਨ ਮੈਂ ਇਥੇ ਸਾਡੇ ਮਹਾਨ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਪੰਜਾਬ ਦੇ ਲਾਮਿਸਾਲ ਯੋਗਦਾਨ ਨੂੰ ਵੀ ਚੇਤੇ ਕਰਵਾਉਂਦਾ ਹਾਂ। ਆਜ਼ਾਦੀ ਸੰਘਰਸ਼ ਦੇ ਮਹਾਨ ਯੋਧਿਆਂ, ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਟੀਆਂ ਵਿਚੋਂ ਕੁਰਬਾਨੀ ਦੇਣ ਵਾਲਿਆਂ ਵਿਚ 80 ਫ਼ੀਸਦੀ ਪੰਜਾਬੀ ਸਨ।

Captain Amarinder SinghCaptain Amarinder Singh

ਬਦਕਿਸਮਤੀ ਨਾਲ ਪੰਜਾਬ ਨੂੰ ਦਹਾਕਾ ਭਰ ਚੱਲੇ ਅਤਿਵਾਦ ਅਤੇ ਹਿੰਸਾ ਵਰਗੇ ਕਾਲੇ ਦੌਰ ਵਿਚੋਂ ਲੰਘਣਾ ਪਿਆ ਜਿਸ ਨੇ ਸਾਡੀ ਆਰਥਕ ਤਰੱਕੀ ਅਤੇ ਖੁਸ਼ਹਾਲੀ ਨੂੰ ਡੂੰਘੀ ਸੱਟ ਮਾਰੀ। ਅਪਣੀ ਰਵਾਇਤੀ ਦਲੇਰੀ ਅਤੇ ਹਿੰਮਤ ਨਾਲ ਪੰਜਾਬ ਦੇ ਲੋਕਾਂ ਨੇ ਜੀਵਨ ਦੇ ਮੁੜ ਨਿਰਮਾਣ ਲਈ ਸੂਬੇ ਨੂੰ ਕਾਲੇ ਦੌਰ ਵਿਚੋਂ ਉਭਾਰਨ ਲਈ ਇਕਜੁੱਟ ਹੋ ਕੇ ਵੱਡਾ ਹੰਭਲਾ ਮਾਰਿਆ। ਸਾਡੇ ਵਲੋਂ ਕੀਤੀ ਸ਼ੁਰੂਆਤ ਤਾਂ ਤੁਸੀਂ ਦੇਖ ਸਕਦੇ ਹੋ ਪਰ ਅਜੇ ਬਹੁਤ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ। ਜਿਸ ਲਈ ਸਾਨੂੰ ਭਵਿੱਖ ਵਿਚ ਵੀ ਤੁਹਾਡੇ ਪੂਰਨ ਸਹਿਯੋਗ ਅਤੇ ਮਦਦ ਦੀ ਲੋੜ ਹੈ। ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement