Weather  Update: ਇਸ ਤਰੀਕ ਨੂੰ ਆ ਰਿਹਾ ਹੈ ਮੀਂਹ, ਪੰਜਾਬੀਓ ਹੋ ਜਾਓ ਤਿਆਰ!
Published : Jan 26, 2020, 10:45 am IST
Updated : Jan 26, 2020, 10:45 am IST
SHARE ARTICLE
Weather update Rain in Punjab
Weather update Rain in Punjab

ਸ਼ਨੀਵਾਰ ਭਾਵੇਂ ਮੈਦਾਨੀ ਇਲਾਕਿਆਂ ’ਚ ਧੁੱਪ ਚੜੀ ਪਰ ਨਾਲ ਹੀ ਹਲਕੀ ਬਦਲਵਾਈ ਹੋਣ ਕਾਰਨ...

ਜਲੰਧਰ: ਦੋ ਦਿਨ ਧੁੱਪ ਪਿੱਛੋਂ ਸ਼ਨਿਚਰਵਾਰ ਤੋਂ ਸੂਬੇ ਦਾ ਮੌਸਮ ਫਿਰ ਬਦਲੇਗਾ। ਦੋ ਦਿਨ ਅਸਮਾਨ ਵਿਚ ਬੱਦਲ ਛਾਏ ਰਹਿਣਗੇ। ਇਸ ਪਿੱਛੋਂ 27 ਅਤੇ 28 ਜਨਵਰੀ ਨੂੰ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦੇ ਆਸਾਰ ਹਨ। ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਰਾਜਧਾਨੀ ਚੰਡੀਗੜ੍ਹ ਅਤੇ ਪਟਿਆਲਾ ਵਿਚ ਅੱਜ ਯਾਨੀ 26 ਜਨਵਰੀ ਨੂੰ ਧੁੰਦ ਬਾਰੇ ਦਸਿਆ ਗਿਆ ਸੀ। 27 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾ ਹੈ।

PhotoPhoto

ਦੂਜੇ ਪਾਸੇ ਸ਼ੁੱਕਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਤੇਜ਼ ਧੁੱਪ ਨਿਕਲੀ। ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਇਥੇ ਦਾ ਘੱਟ ਤੋਂ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਰਿਹਾ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਮੈਦਾਨੀ ਇਲਾਕੇ ’ਚ ਸ਼ਨੀਵਾਰ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ ਜਿਸ ਕਾਰਨ ਠੰਡ ਹੋਰ ਵੀ ਵਧ ਗਈ। ਮੌਸਮ ਵਿਭਾਗ ਮੁਤਾਬਕ ਐਤਵਰ ਨੂੰ ਮੌਸਮ ਖੁਸ਼ਕ ਰਹੇਗਾ ਪਰ ਸੋਮਵਾਰ ਤੇ ਮੰਗਲਵਾਰ ਮੀਂਹ ਪੈ ਸਕਦਾ ਹੈ।

PhotoPhoto

ਸ਼ਨੀਵਾਰ ਭਾਵੇਂ ਮੈਦਾਨੀ ਇਲਾਕਿਆਂ ’ਚ ਧੁੱਪ ਚੜੀ ਪਰ ਨਾਲ ਹੀ ਹਲਕੀ ਬਦਲਵਾਈ ਹੋਣ ਕਾਰਨ ਲੋਕਾਂ ਨੂੰ ਸੀਤਲਹਿਰ ਤੋਂ ਰਾਹਤ ਨਹੀਂ ਮਿਲੀ। ਪਤਝੜ ਦਾ ਮੌਸਮ ਸ਼ੁਰੂ ਹੋ ਜਾਣ ਕਾਰਨ ਤੇਜ਼ ਹਵਾਵਾਂ ਨੇ ਸੜਕਾਂ ’ਤੇ ਪੱਤੇ ਵਿਛਾ ਦਿੱਤੇ। ਮੈਦਾਨੀ ਇਲਾਕਿਆਂ ਚੋਂ ਕਰਨਾਲ, ਹਿਸਾਰ, ਨਾਰਨੌਲ ਅਤੇ ਹੋਰਤਕ ਸਭ ਤੋਂ ਠੰਡੇ ਰਹੇ। ਕਰਨਾਲ ’ਚ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ ਹੈ।

PhotoPhoto

ਹਿਸਾਰ, ਨਾਰਨੌਲ ਅਤੇ ਹੋਰਤਕ ’ਚ ਇਹ 3-3ਡਿਗਰੀ ਸੀ। ਚੰਡੀਗੜ੍ਹ ’ਚ 6 ਡਿਗਰੀ ਸੈਲਸਿਅਸ ਤਾਪਮਾਨ ਦਰਜ ਕੀਤਾ ਗਿਆ। ਜਲੰਧਰ ਨੇੜੇ ਆਦਮਪੁਰ ’ਚ 4, ਅੰਮ੍ਰਿਤਸਰ ’ਚ 6 ਅਤੇ ਸਿਰਸਾ ’ਚ 5 ਡਿਗਰੀ ਸੈਲਸਿਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ’ਚ ਕੁਝ ਦਿਨ ਪਹਿਲਾਂ ਤੱਕ ਹੋਈ ਬਰਫਬਾਰੀ ਕਾਰਨ ਲੋਕਾਂ ਨੂੰ ਅਜੇ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਹਿਮਾਚਲ ’ਚ ਆਉਂਦੇ ਦੋ ਦਿਨਾਂ ਦੌਰਾਨ ਹੋਰ ਬਰਫਬਾਰੀ ਹੋ ਸਕਦੀ ਹੈ।

PhotoPhoto

ਸ਼ਿਮਲਾ ’ਚ ਸ਼ਨੀਵਾਰ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ। ਮਨਾਲੀ ’ਚ ਸਿਫਰ, ਕਲਪਾ ’ਚ ਮਨਫੀ 4, ਧਰਮਸ਼ਾਲਾ ’ਚ 3 , ਮੰਡੀ ’ਚ 4 ਡਿਗਰੀ ਸੈਲਸਿਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਚੀਆਂ ਚੋਟੀਆਂ ਵਾਲੇ ਇਲਾਕਿਆਂ ਤੇ ਬਰਫ਼ਬਾਰੀ ਹੋਵੇਗੀ। ਬਾਰਿਸ਼ ਦੀ ਸ਼ੁਰੂਆਤ ਅੱਜ ਰਾਤ ਤੋਂ ਹੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਪੰਜਾਬ ਦੇ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਆਦਿ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਰਾਜਸਥਾਨ ਦੇ ਕੁੱਝ ਹਿਸਿਆਂ ਵਿਚ ਵੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਹਿਸਾਰ, ਫਤਿਆਬਾਦ, ਜੀਂਦ, ਗਵਾਨੀ, ਚਰਖੀਦਾਦਰੀ ਵਰਗੇ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਹੜੀ ਕਿ 28 ਅਤੇ 29 ਜਨਵਰੀ ਨੂੰ ਕਾਫੀ ਖੇਤਰਾਂ ਵਿਚ ਫੈਲ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement