ਦਿੱਲੀ ਦੀ ਇਤਿਹਾਸਕ ਟਰੈਕਟਰ ਪਰੇਡ ਤੋਂ ਬਾਅਦ ਅਗਲਾ ਐਕਸ਼ਨ ਸੰਸਦ ਵਲ ਕੂਚ
Published : Jan 26, 2021, 1:34 am IST
Updated : Jan 26, 2021, 1:34 am IST
SHARE ARTICLE
image
image

ਦਿੱਲੀ ਦੀ ਇਤਿਹਾਸਕ ਟਰੈਕਟਰ ਪਰੇਡ ਤੋਂ ਬਾਅਦ ਅਗਲਾ ਐਕਸ਼ਨ ਸੰਸਦ ਵਲ ਕੂਚ


ਪਹਿਲੀ ਫ਼ਰਵਰੀ ਨੂੰ ਬਜਟ ਵਾਲੇ ਦਿਨ ਸ਼ੁਰੂ ਹੋਵੇਗਾ ਪੈਦਲ ਮਾਰਚ.


ਚੰਡੀਗੜ੍ਹ, 25 ਜਨਵਰੀ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਦਿੱਲੀ ਵਿਚ 26 ਜਨਵਰੀ ਦੀ ਪਰੇਡ ਦੀਆਂ ਤਿਆਰੀਆਂ ਨੂੰ ਲੈ ਕੇ ਉਤਸ਼ਾਹਤ ਆਗੂਆਂ ਨੇ ਅਗਲੇ ਵੱਡੇ ਐਕਸ਼ਨ ਦਾ ਵੀ ਨਾਲ ਹੀ ਫ਼ੈਸਲਾ ਲੈ ਲਿਆ ਹੈ | ਮੋਰਚੇ ਵਲੋਂ ਲਏ ਫ਼ੈਸਲੇ ਮੁਤਾਬਕ 26 ਦੀ ਇਤਿਹਾਸਕ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਪਹਿਲੀ ਫ਼ਰਵਰੀ ਨੂੰ ਦੇਸ਼ ਦੀ ਸੰਸਦ ਵਲ ਪੈਦਲ ਕੂਚ ਕੀਤਾ ਜਾਵੇਗਾ | ਇਸ ਦਿਨ ਦੇਸ਼ ਦਾ ਬਜਟ ਪੇਸ਼ ਹੋਣਾ ਹੈ |
ਮੀਟਿੰਗ ਤੋਂ ਬਾਅਦ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਪਸ਼ਟ ਕਰ ਦਿਤਾ ਕਿ ਇਹ ਅੰਦੋਲਨ ਹੁਣ ਪੰਜਾਬ ਤੇ ਹਰਿਆਣਾ ਦਾ ਨਹੀਂ ਰਿਹਾ ਬਲਕਿ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ | ਬੀਤੇ ਦਿਨੀਂ ਮਹਾਂਰਾਸ਼ਟਰ ਵਿਚ ਵੱਡਾ ਮਾਰਚ ਤੇ ਕਲ ਬੰਗਲੌਰ ਵਿਚ ਹੋਣ ਜਾ ਰਿਹਾ ਵੱਡਾ ਮਾਰਚ ਇਸ ਦੇ ਸਬੂਤ ਹਨ | 
ਉਨ੍ਹਾਂ ਕਿਹਾ ਕਿ ਅੰਦੋਲਨ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮ.ਐਸ.ਪੀ. ਤੇ ਖ਼ਰੀਦ ਬਾਰੇ ਕਾਨੂੰਨ ਬਣਾਉਣ ਦੀ ਮੰਗ ਪ੍ਰਵਾਨ ਹੋਣ ਤਕ ਜਾਰੀ ਰਹੇਗਾ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜੋ ਲੱਖਾਂ ਟਰੈਕਟਰ ਪਰੇਡ ਲਈ ਵੱਖ ਵੱਖ ਰਾਜਾਂ ਤੋਂ ਆ ਰਹੇ ਹਨ, ਉਹ ਵਾਪਸ ਨਹੀਂ ਜਾਣਗੇ ਤੇ ਸਾਰੇ ਲੋਕ ਦਿੱਲੀ ਦੀਆਂ ਹੱਦਾਂ 'ਤੇ ਹੀ ਬੈਠਣਗੇ ਤੇ 1 ਫ਼ਰਵਰੀ ਦੇ ਸੰਸਦ ਵੱਲ ਮਾਰਚ ਵਿਚ ਸ਼ਾਮਲ ਹੋਣਗੇ |
ਰਾਜੇਵਾਲ ਨੇ ਇਹ ਵੀ ਸਪੱਸ਼ਟ ਕਰ ਦਿਤਾ ਕਿ ਟਰੈਕਟਰ ਪਰੇਡ ਲਈ ਟਰੈਕਟਰਾਂ ਦੀ ਕੋਈ ਗਿਣਤੀ ਪੁਲਿਸ ਨੇ ਤੈਅ ਨਹੀਂ ਕੀਤੀ ਤੇ ਨਾ ਹੀ ਪਰੇਡ ਸ਼ੁਰੂ ਹੋਣ ਦਾ ਸਮਾਂ ਨਿਸ਼ਚਿਤ ਕੀਤਾ ਹੈ | ਟਰੈਕਟਰ ਮਾਰਚ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ਤੇ ਆਖ਼ਰੀ ਟਰੈਕਟਰ ਦੇ ਦਿੱਲੀ ਵਿਚ ਦਾਖ਼ਲ ਹੋਣ ਤਕ ਜਾਰੀ ਰਹੇਗਾ, ਭਾਵੇਂ 2 ਦਿਨ ਲੱਗਣ ਜਾਂ ਤਿੰਨ | ਡਾ. ਦਰਸ਼ਨ ਪਾਲ ਨੇ ਕਿਹ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟਰੈਕਟਰ ਮਾਰਚ ਵਿਚ ਇਕੋ ਹੀ ਪਰੇਡ ਹੋਵੇ | ਇਸ ਲਈ ਦਿੱਲੀ ਪੁਲਿਸ ਨਾਲ ਗੱਲਬਾਤ ਜਾਰੀ ਹੈ | ਉਨ੍ਹਾਂ ਕਿਹਾ ਕਿ ਰੂਟ ਬਾਰੇ ਫ਼ੈਸਲਾ ਸੱਭ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਲਿਆ ਹੈ |

ਡੱਬੀ
ਟਰੈਕਟਰਾਂ ਵਿਚ ਤੇਲ ਭਰਨ ਲਈ ਟੈਂਕਰ ਵੀ ਨਾਲ ਚਲਣਗੇ 
ਦਿੱਲੀ ਵਿਚ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਕਿਸਾਨ ਮੋਰਚੇ ਨੇ ਬਹੁਤ ਹੀ ਵਿਆਪਕ ਪ੍ਰਬੰਧ ਹਰ ਪੱਖ ਤੋਂ ਕੀਤੇ ਹਨ | ਇਥੋਂ ਤਕ ਕਿ ਲੋੜ ਪੈਣ ਸਮੇਂ ਟਰੈਕਟਰ ਵਿਚ ਤੇਲ ਭਰਨ ਲਈ ਟੈਂਕਰਾਂ ਦਾ ਵੀ ਪ੍ਰਬੰਧ ਹੋਵੇਗਾ | ਟਰੈਕਟਰ ਖ਼ਰਾਬ ਹੋਣ ਉਤੇ ਤੁਰਤ ਠੀਕ ਕਰਨ ਲਈ ਮਕੈਨਿਕਾਂ ਦੀਆਂ ਟੀਮਾਂ ਤੇ ਮੈਡੀਕਲ ਐਮਰਜੈਂਸੀ ਲਈ 100 ਐਾਬੂਲੈਸਾਂimageimage ਪਰੇਡ ਨਾਲ ਹੋਣਗੀਆਂ | ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਕਿਸਾਨ ਅੰਦੋਲਨ ਤੇ ਕਿਸਾਨਾਂ ਦੀਆਂ ਦਿਸ਼ਾ ਨੂੰ ਬਾਖ਼ੂਬੀ ਦਰਸਾਉਣਗੀਆਂ |

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement