
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਟਵੀਟਰ ਰਾਂਹੀ ਭਾਰਤੀ ਹਵਾਈ ਫ਼ੌਜ ਦੀ ਪ੍ਰਸੰਸਾਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਦੇ ਬਦਲਾ....
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਹਮਲੇ ਤੋਂ ਬਾਅਦ ਕੀਤੀ ਵੱਡੀ ਕਾਰਵਾਈ ਲਈ ਵਧਾਈ ਦਿੱਤੀ ਹੈ ਉਨ੍ਹਾਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਕਾਬਿਲ-ਏ-ਤਾਰੀਫ਼ ਕੰਮ ਲਈ ਉਨ੍ਹਾਂ ਨੂੰ ਵਧਾਈ। ਪਾਕਿਸਤਾਨ ਵਿੱਚ ਜੈਸ਼ ਦੇ ਟਿਕਾਣਿਆਂ ਤੇ ਹਮਲਾ ਕਰਕੇ ਪਾਕਿਸਤਾਨ ਨੂੰ ਇਹ ਸੰਕੇਤ ਦਿੱਤਾ ਹੈ ਕਿ ਉਹ ਇਹ ਨਾ ਸੋਚੇ ਕਿ ਉਹ ਪੁਲਵਾਮਾ ਵਿੱਚ ਅੱਤਵਾਦੀ ਹਮਲਾ ਕਰਕੇ ਬੱਚ ਜਾਵੇਗਾ। ਭਾਰਤੀ ਹਵਾਈ ਸੈਨਾ ਦੇ ਸਾਰੇ ਜਵਾਨਾਂ ਨੂੰ ਵਧਾਈ ਤੇ ਇਸ ਕੰਮ ਵਿੱਚ ਮੈਂ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਾਂ। ਦੱਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਪੀਓਕੇ ਵਿਚ ਵੜਕੇ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਗਿਆ ਹੈ।
Great job by the #IndianAirForce. The #IAFStrikes have sent the much needed signal to Pakistan and the terrorists it’s harbouring - don’t think you can get away with acts like the #PulwamaAttack. Bravo to the #IAF men and my full support for the action.
— Capt.Amarinder Singh (@capt_amarinder) February 26, 2019
ਹਵਾਈ ਫੌਜ ਦਾ ਮਿਰਾਜ ਜਹਾਜ਼ਾਂ ਨੇ ਮੰਗਲਵਾਰ ਸਵੇਰੇ 3.30 ਵਜੇ ਬਾਲਾਕੋਟ ਅਤੇ ਮੁਜੱਫਰਾਬਾਦ ਦੇ ਆਲੇ-ਦੁਆਲੇ ਅਤਿਵਾਦੀ ਟਿਕਾਣਿਆ ਨੂੰ ਨਿਸ਼ਾਨਾ ਬਣਾਇਆ ਹੈ। ਰਾਸ਼ਟਰੀ ਸੁਰੱਖਿਆ ਸਲਾਹਾਕਾਰ (ਐਨਐਸਏ) ਅਜੀਤ ਡੋਭਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ।
Mirage, Indian Air Force
ਭਾਰਤੀ ਹਵਾਈ ਫੌਜ ਨੇ ਸਵੇਰੇ ਕਰੀਬ 3 ਵਜੇ 12 ਮਿਰਾਜ ਜਹਾਜ਼ਾਂ ਦੇ ਜਰੀਏ ਇਸ ਏਅਰ ਸਟਰਾਇਕ ਨੂੰ ਅੰਜਾਮ ਦਿੱਤਾ ਹੈ। ਇਸ ਸਟਰਾਇਕ ਵਿਚ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਜੈਸ਼ ਦਾ ਕੰਟਰੋਲ ਰੂਮ ਅਲਫਾ-3 ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ।