
ਰਜਵਾਹੇ ਕੰਢੇ ਸੈਰ ਕਰਦੀ ਬਜ਼ੁਰਗ ਔਰਤ ਨੂੰ ਖ਼ੂੰਖ਼ਾਰ ਆਵਾਰਾ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮਾਰ ਦਿੱਤਾ...
ਗੁਰਦਾਸਪੁਰ: ਪਿੰਡ ਸ਼ੇਖੂਪੁਰ ਵਿਚ ਅੱਜ ਸਵੇਰੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਰਜਵਾਹੇ ਕੰਢੇ ਸੈਰ ਕਰ ਰਹੀ ਇੱਕ ਬਜ਼ੁਰਗ ਔਰਤ ਨੂੰ ਖ਼ੂੰਖ਼ਾਰ ਆਵਾਰਾ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮਾਰ ਦਿੱਤਾ। ਲਾਸ਼ ਦੀ ਹਾਲਤ ਏਨੀ ਬੁਰੀ ਸੀ ਕਿ ਇਸਨੂੰ ਪਛਾਨਣਾ ਵੀ ਮੁਸ਼ਕਿਲ ਹੋ ਗਿਆ ਸੀ। ਬਾਅਦ ਵਿਚ ਇਸ 60 ਵਰ੍ਹਿਆਂ ਦੀ ਅੰਮ੍ਰਿਤਧਾਰੀ ਔਰਤ ਦੀ ਪਛਾਣ ਕੁਲਵੰਤ ਕੌਰ ਪਤਨੀ ਮਹਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜਦ ਕੁਲਵੰਤ ਕੌਰ ਸਵੇਰੇ ਸੈਰ ਤੋਂ ਬਾਅਦ ਘਰ ਨਹੀਂ ਪਹੁੰਚੀ ਤਾਂ ਉਸ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪਿੰਡ ਅਤੇ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ ਤੋਂ ਉਸ ਦੀ ਗੁੰਮਸ਼ੁਦਗੀ ਸਬੰਧੀ ਲਾਊਡ ਸਪੀਕਰ ’ਤੇ ਅਨਾਊਸਮੈਂਟ ਵੀ ਕਰਵਾਈ ਗਈ। ਕੁੱਝ ਦੇਰ ਬਾਅਦ ਕਿਸੇ ਨੇ ਪਿੰਡ ਦੇ ਰਜਵਾਹੇ ਦੇ ਕੰਢੇ ਹੀ ਖ਼ੂਨ ਨਾਲ ਲੱਥਪੱਥ ਲਾਸ਼ ਪਈ ਵੇਖੀ। ਸਰੀਰ ਦਾ ਕੋਈ ਵੀ ਅੰਗ ਪੂਰਾ ਨਹੀਂ ਸੀ ਅਤੇ ਸਿਰ ’ਤੇ ਕੋਈ ਵਾਲ ਤੱਕ ਨਹੀਂ ਸੀ।