ਜ਼ੋਰਾਂ ਸ਼ੋਰਾਂ ’ਤੇ ਚਲ ਰਹੀ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਦੀ ਪ੍ਰਮੋਸ਼ਨ…28 ਨੂੰ ਹੋਵੇਗੀ ਰਿਲੀਜ਼
Published : Feb 26, 2020, 4:04 pm IST
Updated : Feb 26, 2020, 4:04 pm IST
SHARE ARTICLE
Ik Sandhu Hunda Si
Ik Sandhu Hunda Si

ਫਿਲਮ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤੀ ਗਈ ਹੈ...

ਜਲੰਧਰ: ਪੰਜਾਬੀ ਐਕਸ਼ਨ, ਰੋਮਾਂਸ ਤੇ ਦੋਸਤੀ ਭਰਪੂਰ ਫ਼ਿਲਮ ਇਕ ਸੰਧੂ ਹੁੰਦਾ ਸੀ ਨੂੰ ਰਿਲੀਜ਼ ਹੋਣ ਵਿਚ ਬਸ ਦੋ ਦਿਨ ਹੀ ਬਾਕੀ ਹਨ। 28 ਫਰਵਰੀ ਨੂੰ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਹਾਜ਼ਰ ਹੋ ਜਾਵੇਗੀ ਜਿਸ ਦਾ ਕਿ ਦਰਸ਼ਕ ਭਰਪੂਰ ਅਨੰਦ ਲੈ ਸਕਦੇ ਹਨ। ਇਸ ਦੇ ਚਲਦੇ ਫ਼ਿਲਮ ਦੀ ਟੀਮ ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੋਰਨਾਂ ਥਾਵਾਂ ਤੇ ਵੀ ਜਾ ਕੇ ਉਹਨਾਂ ਅਪਣੀ ਫ਼ਿਲਮ ਦੀ ਪ੍ਰੋਮਸ਼ਨ ਕੀਤੀ ਹੈ।

Ik Sandhu Hunda Si Ik Sandhu Hunda Si

ਹੁਣ ਤਾਂ ਦਰਸ਼ਕਾਂ ਨੂੰ ਇਸ ਫ਼ਿਲਮ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ’ਚ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨਾਲ ਰੌਸ਼ਨ ਪ੍ਰਿੰਸ, ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬੱਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਢਿੱਲੋਂ ਤੇ ਅਨਮੋਲ ਕਵਾਤਰਾ ਨਾਲ ਕਈ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਰਾਕੇਸ਼ ਮਹਿਤਾ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ।

Ik Sandhu Hunda Si Ik Sandhu Hunda Si

ਫਿਲਮ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤੀ ਗਈ ਹੈ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੇ ਹਨ। ਫਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਨੇ ਇਕ ਇੰਟਰਵਿਊ ਦੌਰਾਨ ਅਪਣੇ ਵਿਚਾਰ ਸਾਂਝੇ ਕੀਤੇ। ਫਿਲਮ ਕਾਫੀ ਸਮੇਂ ਤੋਂ ਪਈ ਸੀ ਪਰ ਹੁਣ ਉਹਨਾਂ ਨੇ ਇਸ ਨੂੰ ਬਣਾਉਣਾ ਠੀਕ ਸਮਝਿਆ। ਉਹਨਾਂ ਕਿਹਾ ਕਿ ਕੋਈ ਵੀ ਚੀਜ਼ ਤੁਸੀਂ ਕਰਨੀ ਹੈ, ਉਸ ਲਈ ਇਕ ਸਹੀ ਸਮਾਂ ਹੁੰਦਾ ਹੈ।

Ik Sandhu Hunda Si Ik Sandhu Hunda Si

'ਇਕ ਸੰਧੂ ਹੁੰਦਾ ਸੀ' ਕਾਫੀ ਮਹਿੰਗੀ ਫਿਲਮ ਹੈ। ਜਦੋਂ ਇਹ ਫਿਲਮ ਸਾਡੇ ਕੋਲ ਆਈ ਸੀ ਤਾਂ ਉਦੋਂ ਇੰਨਾ ਬਜਟ ਪੰਜਾਬੀ ਫਿਲਮ 'ਤੇ ਨਹੀਂ ਖਰਚਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਪ੍ਰੋਡਿਊਸਰ ਪੈਸੇ ਵੀ ਖਰਚਦੇ ਹਨ ਤੇ ਡਾਇਰੈਕਟਰ ਵੱਡੇ ਲੈਵਲ ਦੀ ਫਿਲਮ ਨੂੰ ਹੱਥ ਵੀ ਪਾਉਣ ਲੱਗ ਪਏ ਹਨ। ਫਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਨੇ ਇਕ ਇੰਟਰਵਿਊ ਦੌਰਾਨ ਅਪਣੇ ਵਿਚਾਰ ਸਾਂਝੇ ਕੀਤੇ।

Ik Sandhu Hunda Si Ik Sandhu Hunda Si

ਫਿਲਮ ਕਾਫੀ ਸਮੇਂ ਤੋਂ ਪਈ ਸੀ ਪਰ ਹੁਣ ਉਹਨਾਂ ਨੇ ਇਸ ਨੂੰ ਬਣਾਉਣਾ ਠੀਕ ਸਮਝਿਆ। ਉਹਨਾਂ ਕਿਹਾ ਕਿ ਕੋਈ ਵੀ ਚੀਜ਼ ਤੁਸੀਂ ਕਰਨੀ ਹੈ, ਉਸ ਲਈ ਇਕ ਸਹੀ ਸਮਾਂ ਹੁੰਦਾ ਹੈ। 'ਇਕ ਸੰਧੂ ਹੁੰਦਾ ਸੀ' ਕਾਫੀ ਮਹਿੰਗੀ ਫਿਲਮ ਹੈ। ਦਸ ਦਈਏ ਕਿ ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਤੇ ਚਲ ਰਹੀ ਹੈ। ਇਸ ਦੇ ਚਲਦੇ ਗਿੱਪੀ ਅਤੇ ਉਸ ਦੀ ਟੀਮ ਇਸ ਫ਼ਿਲਮ ਤੇ ਪੂਰਾ ਧਿਆਨ ਦੇ ਰਹੀ ਹੈ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ। 

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਐਕਸ਼ਨ, ਰੋਮਾਂਸ ਤੇ ਡਰਾਮਾ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮ ਹੋਵੇਗੀ ਗਿਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਇਹ ਫ਼ਿਲਮ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਹੈ ਕਿਉਂਕਿ ਇਸ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਤਰ੍ਹਾਂ ਦਾ ਮਸਾਲਾ ਮੌਜੂਦ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement