ਕੁਰੂਕਸ਼ੇਤਰ: ਪੰਜ ਲੋਕਾਂ ਨੇ ਨਾਬਾਲਗ਼ ਲੜਕੀ ਨਾਲ ਕੀਤਾ ਬਲਾਤਕਾਰ
Published : Feb 26, 2021, 1:44 am IST
Updated : Feb 26, 2021, 1:44 am IST
SHARE ARTICLE
image
image

ਕੁਰੂਕਸ਼ੇਤਰ: ਪੰਜ ਲੋਕਾਂ ਨੇ ਨਾਬਾਲਗ਼ ਲੜਕੀ ਨਾਲ ਕੀਤਾ ਬਲਾਤਕਾਰ

ਕੁਰੂਕਸ਼ੇਤਰ (ਹਰਿਆਣਾ), 25 ਫ਼ਰਵਰੀ : ਕੁਰੂਕਸ਼ੇਤਰ ਜ਼ਿਲ੍ਹੇ ਦੇ ਇਕ ਪਿੰਡ ਵਿਚ 12ਵੀਂ ਕਲਾਸ ਦੀ ਨਾਬਾਲਗ਼ ਵਿਦਿਆਰਥਣ ਨੂੰ ਕਥਿਤ ਤੌਰ ਉੱਤੇ ਕੋਈ ਨਸ਼ੀਲੇ ਪਦਾਰਥ ਦੇ ਕੇ ਪੰਜ ਨੌਜਵਾਨਾਂ ਵਲੋਂ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੇ ਵੀਰਵਾਰ ਨੂੰ ਦਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੋ ਦੀ ਭਾਲ ਜਾਰੀ ਹੈ। ਫੜੇ ਗਏ ਤਿੰਨ ਲੋਕਾਂ ਵਿਚੋਂ ਇਕ ਨਾਬਾਲਗ਼ ਹੈ, ਜਿਸ ਨੂੰ ਇਕ ਸੰਚਾਰ ਘਰ ਭੇਜਿਆ ਗਿਆ ਹੈ। ਦੂਜੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਬ-ਇੰਸਪੈਕਟਰ ਪਰਵੀਨ ਕੌਰ ਨੇ ਕਿਹਾ ਕਿ ਮੁਲਜ਼ਮਾਂ ਵਿਚੋਂ ਇਕ ਪੀੜਤਾ ਦੀ ਇਕ ਦੋਸਤ ਦਾ ਰਿਸ਼ਤੇ ਦਾ ਭਰਾ ਹੈ। 
ਐਸਆਈ ਨੇ ਪੀੜਤ (17) ਦੀ ਸ਼ਿਕਾਇਤ ਦਾ ਹਵਾਲਾ ਦਿਤਾ ਕਿ ਪੀੜਤ 22 ਫ਼ਰਵਰੀ ਨੂੰ ਸਕੂਲ ਤੋਂ ਬਾਅਦ ਅਪਣੇ ਦੋਸਤ ਦੇ ਘਰ ਗਈ ਸੀ ਅਤੇ ਉਥੇ ਚੱਕਰ ਵਰਗਾ ਮਹਿਸੂਸ ਹੋਇਆ। ਐਸਆਈ ਨੇ ਦਸਿਆ ਕਿ ਪੀੜਤਾ ਦੇ ਦੋਸਤ ਨੇ ਕਿਹਾ ਸੀ ਕਿ ਉਸ ਦਾ ਭਰਾ ਉਸ ਨੂੰ ਘਰ ਛੱਡ ਆਵੇਗਾ। 
ਉਨ੍ਹਾਂ ਕਿਹਾ ਕਿ ਮੁਲਜ਼ਮ ਪੀੜਤਾ ਨੂੰ ਕੁਰੂਕਸ਼ੇਤਰ ਦੇ ਉਮਰੀ ਚੌਕ ਨੇੜੇ ਇਕ ਜਗ੍ਹਾ ਲੈ ਗਿਆ ਅਤੇ ਉਥੇ ਇਕ ਨਾਬਾਲਗ਼ ਸਣੇ ਚਾਰ ਹੋਰ ਮੁਲਜ਼ਮ ਸਨ, ਜਿਨ੍ਹਾਂ ਵਿਚੋਂ ਇਕ ਹੋਟਲ ਵਿਚ ਕੰਮ ਕਰਦਾ ਸੀ। ਸਾਰਿਆਂ ਨੇ ਪੀੜਤਾ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਦਸਿਆ ਕਿ ਘਟਨਾ ਦੇ ਸਮੇਂ ਮੁਲਜ਼ਮਾਂ ਨੇ ਲੜਕੀ ਨੂੰ ਕੁੱਝ ਨਸ਼ੀਲਾ ਪਦਾਰਥ ਵੀ ਦਿਤਾ ਸੀ। ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਹਿਮਾਂਸ਼ੂ ਗਰਗ ਨੇ ਕਿਹਾ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਪਰਚਾ ਦਰਜ ਕੀਤਾ ਹੈ। (ਪੀਟੀਆਈ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement