
ਪਿੰਡ ਸਮਰਾਏ ਵਿਚ ਅੱਜ ਜ਼ਿੰਦਾ ਹੈਂਡ ਗ੍ਰਨੇਡ ਮਿਲਣ ਕਾਰਨ ਇਲਾਕੇ ਵਿਚ...
ਡੇਰਾ ਬਾਬਾ ਨਾਨਕ: ਪਿੰਡ ਸਮਰਾਏ ਵਿਚ ਅੱਜ ਜ਼ਿੰਦਾ ਹੈਂਡ ਗ੍ਰਨੇਡ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਸਮਰਾਏ ਵਿਚ ਨਿਕਲਦੀ ਨਹਿਰ ਦੀ ਸਫ਼ਾਈ ਦੌਰਾਨ ਲੇਬਰ ਨੂੰ ਪੁਰਾਣੇ ਗ੍ਰਨੇਡ ਮਿਲੇ ਹਨ।
Hand Grenade
ਜਦੋਂ ਲੇਬਰ ਨੇ ਸਫ਼ਾਈ ਦੌਰਾਨ ਹੱਥ ਗੋਲੇ ਦੇਖੇ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਡੇਰਾ ਬਾਬਾ ਨਾਨਕ ਪੁਲਿਸ ਨੂੰ ਦਿੱਤੀ। ਜਿਸ ਮਗਰੋਂ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਹੱਥ ਗੋਲਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
Labor
ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਪਿੰਡ ਸਮਰਾਏ ਦੀ ਨਹਿਰ ਦੀ ਸਫ਼ਾਈ ਦੌਰਾਨ 3 ਗ੍ਰਨੇਡ ਮਿਲੇ ਹਨ, ਜਿਸ ਨੂੰ ਡੇਰਾ ਬਾਬਾ ਨਾਨਕ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਡਿਫਿਊਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਹੈ।