
ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਫ਼ੇਜ਼ 8 ਇੰਡਸਟ੍ਰੀਅਲ ਏਰੀਆ ‘ਚ ਸਥਿਤ ਗੱਤਾ ਫ਼ੈਕਟਰੀ ਨੰਬਰ ਡੀ-217 ਚ ਅੱਗ ਸਵੇਰੇ ਲਗਭਗ 7 ਵਜੇ ਦੇ...
ਮੋਹਾਲੀ : ਮੋਹਾਲੀ ਦੇ ਫ਼ੇਜ਼ 8 ਇੰਡਸਟ੍ਰੀਅਲ ਏਰੀਆ ‘ਚ ਸਥਿਤ ਗੱਤਾ ਫ਼ੈਕਟਰੀ ਨੰਬਰ ਡੀ-217 'ਚ ਅੱਗ ਸਵੇਰੇ ਲਗਭਗ 7 ਵਜੇ ਦੇ ਨੇੜੇ ਲਗੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪੱਕੇ ਤੌਰ ਤੇ ਨਹੀਂ ਪਤਾ ਲੱਗ ਸਕਿਆ ਹੈ। ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ
cardboard factory
ਬਿਜਲੀ ਦਾ ਸ਼ਾਰਟ ਸਰਕਿਟ ਹੋਣਾ ਅੱਗ ਦੇ ਲੱਗਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।ਮੌਕੇ ਤੇ ਮੌਜੂਦ ਫ਼ਾਇਰ ਬ੍ਰਿਗੇਡ ਦੇ ਫ਼ਾਇਰਮੈਨ ਨੇ ਦਸਿਆ ਕਿ ਅਸੀਂ ਸਵੇਰੇ ਲਗਭਗ 8 ਵਜੇ ਤੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਚ ਲਗੇ ਹੋਏ ਹਾਂ।
cardboard factory
ਉਨ੍ਹਾਂ ਕਿਹਾ ਕਿ ਗੱਤਾ ਫ਼ੈਕਟਰੀ ਚ ਲਗੀ ਇਸ ਅੱਗ ਨੂੰ ਬੁਝਾਉਣ ਲਈ ਹੁਣ ਤਕ 4 ਤੋਂ 5 ਫ਼ਾਇਰ ਬ੍ਰਿਗੇਡ ਗੱਡੀਆਂ ਲੱਗ ਚੁੱਕੀਆਂ ਹਨ ਪਰ ਬਚਾਅ ਕਾਰਜ ਦਾ ਕੰਮ ਹਾਲੇ ਵੀ ਜਾਰੀ ਹੈ।