ਜ਼ਿਲ੍ਹਾ ਫਿਰੋਜ਼ਪੁਰ ਦੀ ਕਾਂਗਰਸ ਕਮੇਟੀ ਦਾ ਸੱਤਿਆਗ੍ਰਹਿ, ਰਾਹੁਲ ਗਾਂਧੀ ਦੀ ਲੋਕ ਸਭ ਮੈਬਰਸ਼ਿਪ ਰੱਦ ਕਰਨ ਦੀ ਕੀਤੀ ਨਿਖੇਧੀ 
Published : Mar 26, 2023, 4:05 pm IST
Updated : Mar 26, 2023, 4:05 pm IST
SHARE ARTICLE
Punjab Congress Protest
Punjab Congress Protest

ਸੰਸਦ ਮੈਂਬਰ ਵਜੋਂ ਉਨ੍ਹਾਂ ਨੂੰ ਦਿੱਤੀ ਗਈ ਰਿਹਾਇਸ਼ ਫੌਰੀ ਖਾਲੀ ਕੀਤੇ ਜਾਣ ਦੇ ਫੁਰਮਾਨ

ਫਿਰੋਜ਼ਪੁਰ - ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਮੈਂਬਰੀ ਰੱਦ ਕਰਨ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਨੂੰ ਦਿੱਤੀ ਗਈ ਰਿਹਾਇਸ਼ ਫੌਰੀ ਖਾਲੀ ਕੀਤੇ ਜਾਣ ਦੇ ਫੁਰਮਾਨ ਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਕਾਂਗਰਸ ਕਮੇਟੀ ਨੇ ਨਿਖੇਧੀ ਕੀਤੀ ਹੈ। ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ਨੂੰ ਲੈ ਕੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਹਲਕਾ ਜ਼ੀਰਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਵਿਖੇ ਸੱਤਿਆ ਗ੍ਰਹਿ ਸ਼ੁਰੂ ਕੀਤਾ ਗਿਆ ਹੈ।

ਜਿਸ ਵਿਚ ਜ਼ਿਲ੍ਹਾ ਭਰ 'ਚੋਂ ਵੱਖ-ਵੱਖ ਆਗੂਆਂ ਜਿਨ੍ਹਾਂ ਵਿਚ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਬਲਜੀਤ ਕੌਰ ਬੰਗੜ ਜਿਲ੍ਹਾਂ ਮੀਤ ਪ੍ਰਧਾਨ ਕਾਂਗਰਸ ਕਮੇਟੀ, ਰਮਿੰਦਰ ਸਿੰਘ ਆਵਲਾ, ਸਾਬਕਾ ਵਿਧਾਇਕ, ਆਸ਼ੂ ਬੰਗੜ, ਗੁਰਦੀਪ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਬੋਲਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਦੇ ਮੁੱਖ ਆਗੂ ਰਾਹੁਲ ਗਾਂਧੀ ਦੀ‌ ਲੋਕ ਸਭਾ ‌ਦੀ ਮੈਂਬਰੀ ‌ਰੱਦ ਕਰਨ‌‌ ਨੂੰ ਮੋਦੀ ਸਰਕਾਰ ਦਾ ‌ਫਾਸੀ‌ ਕਿਸਮ ਦਾ ਫੈਸਲਾ ਕਿਹਾ ਹੈ। 

ਉਨ੍ਹਾਂ ਕਿਹਾ ਕਿ ਫਿਰਕੂ-ਫਾਸ਼ੀ ਏਜੰਡੇ 'ਤੇ ਚੱਲਦਿਆਂ ਦੇਸ਼ ਦੇ ਜਮਹੂਰੀ ਢਾਂਚੇ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕਰਦੀ ਜਾ ਰਹੀ ਭਾਜਪਾ ਸਰਕਾਰ ਦੇ ਘਾਤਕ ਹਮਲਿਆਂ ਦਾ ਹਰ ਮੰਚ ਤੋਂ ਜ਼ੋਰਦਾਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਕੇਂਦਰ ਦੀ ਭਾਜਪਾ ਸਰਕਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਪਿਛਲੇ ਸਮੇਂ ਤੋਂ ਘਬਰਾਈ ਹੋਈ ਸੀ ਕਿਉਂਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਦੇਸ਼ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਦਾ ਮੁੱਢ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਕੇਂਦਰੀ ਸੱਤਾ ਤੇ ਕਾਬਜ਼ ਹੋਣ ਜਾ ਰਹੀ ਹੈ ਜਿਸ ਕਰਕੇ ਉਹ ਘਟੀਆਂ ਕਾਰਵਾਈ ਤੇ ਉਤਰ ਆਈ ਹੈ।

ਉਹਨਾਂ ਕਿਹਾ ਕਿ ‌ਸੂਰਤ ਦੀ ਇੱਕ ਹੇਠਲੀ ਅਦਾਲਤ ਵਲੋਂ ਇਕ‌‌ ਮਾਣਹਾਨੀ ਮੁਕਦਮੇ ਵਿੱਚ ਰਾਹੁਲ ਗਾਂਧੀ ਨੂੰ ‌ਦੋ‌‌ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇਣ ਪਿੱਛੋਂ ਇਕ ਮਹੀਨੇ ਦਾ ਉਪਰਲੀ ਅਦਾਲਤ ਵਿੱਚ ‌ਅਪੀਲ ਕਰਨ ਦਾ ਸਮਾਂ ਦਿੱਤਾ ਸੀ,‌ਪਰ ਅਦਾਲਤ ਦੇ ਇਸ ਫੈਸਲੇ ਨਾਲ ਨਿਆਂਪਾਲਿਕਾ ਦੀ ਭੂਮਿਕਾ ‌ ਸਿਆਸਤ ਤੋਂ ਪ੍ਰੇਰਿਤ ਕਹੀ ਜਾ ਸਕਦੀ ਹੈ ਜਦੋਂ ਸਜ਼ਾ ‌ਦੇ‌ ਅਗਲੇ ਦਿਨ ਹੀ ਮੋਦੀ ਸਰਕਾਰ ਦੁਆਰਾ ਰਾਹੁਲ ਗਾਂਧੀ ਦੀ ਲੋਕ ਸਭਾ ‌ਦੀ ਮੈਂਬਰੀ ਰੱਦ ਕਰ ‌ਦਿਤੀ ਜਾਂਦੀ ਹੈ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਹ ਕਾਰਵਾਈ ਭਾਰਤੀ ਜਮਹੂਰੀਅਤ ਦਾ ਘਾਣ ਕਰਨ ਦੇ ਤੁਲ ਹੈ, ਰਾਹੁਲ ਗਾਂਧੀ ਉਪਰ ਪਹਿਲਾਂ ਕਈ ਦਿਨਾਂ ਤੱਕ ਲੋਕ ਸਭਾ ਵਿੱਚ ਬੋਲਣ ਤੇ ਰੋਕ ਲਗਾਈ ਰੱਖਣਾ ਅਤੇ ਹੁਣ ਦੀ ਇਹ ਕਾਰਵਾਈ ਸਾਬਤ ਕਰਦੀ ਹੈ ਕਿ ਸਰਕਾਰ ਰਾਜਨੀਤਕ ਤੌਰ ਤੇ ਡਰੀਂ ਹੋਈ ਹੈ ਕਿਉਂਕਿ ਬੀ ਬੀ ਸੀ ਦੀ ਦਸਤਾਵੇਜੀ, ਅਡਾਨੀ ਵਿਰੁੱਧ ਐਡਿਨਬਰਗ ਦੀ ਰੀਪੋਰਟ ਅਤੇ ਸਰਕਾਰ ਦੀ ਸੀ ਬੀ ਆਈ,ਈ ਡੀ ਅਤੇ ਐਨ ਆਈ ਏ ਆਦਿ ਏਜੰਸੀਆਂ ਦੀ ਦੁਰਵਰਤੋ ਦੇ ਸਰਕਾਰ ਵਿਰੋਧੀ ਪ੍ਰਚਾਰ ਕਾਰਣ ਸਰਕਾਰ ਨੂੰ 2024 ਦੀ ਲੋਕ ਸਭਾ ‌ਦੀ ਚੋਣ ਜਿੱਤਣੀ ਦੂਰ ਦੀ ਕੌਡੀ ਲੱਗ ਰਹੀ ਹੈ। ਜਦੋਂ ਕਿ ਭਾਜਪਾ ਅਤੇ ਆਰ ਐਸ ਐਸ 2024 ਦੀਆਂ ਚੋਣਾਂ ਜਿੱਤਣ ਲਈ ਬਾਈ ਹੁਕ‌ ਐਂਡ ਕਰੁਕ‌ ਸੱਭ ਢੰਗ ਵਰਤਣ ਤੇ ਉਤਾਰੂ ਹੈ ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਹਕੂਮਤ ਦੇ ਵਿਰੁੱਧ ਆਪਣੀ ਜੰਗ ਜਾਰੀ ਰੱਖੇਗੀ ਜੋ ਕਿ ਅਜਿਹੀਆਂ ਕਾਰਵਾਈਆਂ ਦੇ ਨਾਲ ਕਾਂਗਰਸ ਪਾਰਟੀ ਕਦੇ ਵੀ ਕਮਜ਼ੋਰ ਪੈਣ ਵਾਲੀ ਨਹੀਂ ਹੈ ਇਸ ਸਮੇਂ ਗੁਰਚਰਨ ਸਿੰਘ ਨਾਹਰ, ਅਮਰਿੰਦਰ ਸਿੰਘ ਟਿੱਕਾ , ਰੂਪ ਲਾਲ ਵੱਤਾ , ਡਾ. ਰਸ਼ਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਭਗਤ ਸਿੰਘ ਗਿੱਲ MC ,ਲਖਵਿੰਦਰ ਸਿੰਘ ਜੌੜਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਜ਼ੀਰਾ (ਦਿਹਾਤੀ), ਦਿਨੇਸ਼ ਸੋਹੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ ਕੈਂਟ, ਰਿੰਕੂ ਗਰੋਵਰ ਮਿਉਸਪਲ ਕਮੇਟੀ ਫਿਰੋਜ਼ਪੁਰ, ਭੀਮ ਸੇਨ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਗੁਰੂ ਹਰਸਹਾਏ, ਬਗੀਚਾ ਸਿੰਘ ਮੈਂਬਰ ਜਿਲ੍ਹਾਂ ਪਰਿਸ਼ਦ, ਦੇਵ ਸਿੰਘ ਸਰਪੰਚ ਮੇਘਾ ਰਾਏ, ਚਿਮਨ ਸਿੰਘ ਮੇਘਾ ਰਾਏ ਹਿਠਾੜ,  ਗੁਰਬਖਸ਼ ਸਿੰਘ ਭਾਵੜਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮਮਦੋਟ, ਜਰਨੈਲ ਸਿੰਘ, ਪਰਮਿੰਦਰ ਸਿੰਘ ਲਾਡਾ, ਮਹਿਕਦੀਪ ਸਿੰਘ ਜ਼ੀਰਾ, ਗੁਰਮੇਲ ਸਿੰਘ ਬੁਰਜ਼, ਯਕੂਬ ਭੱਟੀ, ਦਵਿੰਦਰ ਸਿੰਘ ਡਿੱਬ ਵਾਲਾ,ਜਸਕਰਨ ਸਿੰਘ ਸਰਪੰਚ, ਗੁਰਮੀਤ ਸਿੰਘ ਜੱਟਾਂ ਵਾਲੀ , ਬਲਜੀਤ ਸਿੰਘ ਬੋੜਾ ਵਾਲੀ, ਰਣਜੀਤ ਸਿੰਘ ਬਘੇਲੇ ਵਾਲਾ,  ਹਰਪ੍ਰੀਤ ਸਿੰਘ ਕੋਹਾਲਾ, ਵਰਿੰਦਰ ਸਿੰਘ, ਹਰਭਜਨ ਸਿੰਘ ਸਭਰਾ, ਮੇਹਰ ਸਿੰਘ ਬਾਹਰਵਾਲੀ, ਨਿਰਮਲ ਸਿੰਘ ਹਾਜ਼ਰ ਸਨ ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement