ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਗਰੇਵਾਲ ਦੇ ਰੋਡ ਸ਼ੋਅ 'ਚ ਬੇਮਿਸਾਲ ਇਕੱਠ
Published : Apr 26, 2019, 6:49 pm IST
Updated : Apr 26, 2019, 6:49 pm IST
SHARE ARTICLE
Mahesh Inder Singh Grewal filing nomination papers
Mahesh Inder Singh Grewal filing nomination papers

ਕਿਹਾ - ਲੋਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ

ਲੁਧਿਆਣਾ : ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਅੱਜ ਲੁਧਿਆਣਾ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਕੱਢੇ ਗਏ ਰੋਡ ਸ਼ੋਅ ਦੌਰਾਨ ਬੇਮਿਸਾਲ ਤੇ ਸ਼ਾਨਦਾਰ ਸਮਰਥਨ ਵੇਖਣ ਨੂੰ ਮਿਲਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦਫ਼ਤਰ ਤੱਕ ਜਾਣ ਦੌਰਾਨ ਉਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਤੋਂ ਇਲਾਵਾ, ਸੀਨੀਅਰ ਪਾਰਟੀ ਆਗੂ ਵੀ ਮੌਜੂਦ ਸਨ।

Mahesh Inder Singh Grewal rally-1Mahesh Inder Singh Grewal rally-1

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰੇਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਵਰਕਰਾਂ ਵੱਲੋਂ ਦਿੱਤੇ ਗਏ ਸਮਰਥਨ ਤੋਂ ਉਹ ਬਹੁਤ ਪ੍ਰਭਾਵਿਤ ਹਨ, ਜਿਨ੍ਹਾਂ ਰੋਡ ਸ਼ੋਅ ਚ ਸ਼ਾਮਲ ਹੋਣ ਲਈ ਸਾਰੇ ਰਿਕਾਰਡ ਤੋੜ ਦਿੱਤੇ। ਗਰੇਵਾਲ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਪ੍ਰੋਗਰਾਮਾਂ 'ਚ ਅਜਿਹਾ ਨਜ਼ਾਰਾ ਵੇਖਣ ਨੂੰ ਮਿਲੇਗਾ, ਜਦੋਂ ਲੁਧਿਆਣਾ ਦੇ ਲੋਕ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ 'ਚ ਆਪਣਾ ਸਮਰਥਨ ਜ਼ਾਹਿਰ ਕਰਨਗੇ ਅਤੇ ਨਰਿੰਦਰ ਮੋਦੀ ਨੂੰ ਇੱਕ ਵਾਰ ਫੇਰ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਲੁਧਿਆਣਾ ਨੂੰ ਐਨਡੀਏ ਦੇ ਗੁਲਦਸਤੇ ਦਾ ਹਿੱਸਾ ਬਣਾਉਣਗੇ।

Mahesh Inder Singh Grewal during rallyMahesh Inder Singh Grewal during rally

ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਉਹ ਸਮਝਦੇ ਸਨ ਕਿ ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਨਾਲ ਹੈ, ਪਰ ਅੱਜ ਉਹ ਸਮਝ ਰਹੇ ਹਨ ਕਿ ਬਾਕੀ ਹੋਰ ਰਨਰਅੱਪ ਦੀ ਪੁਜ਼ੀਸ਼ਨ ਲਈ ਲੜ ਰਹੇ ਹਨ, ਕਿਉਂਕਿ ਜੇਤੂ ਦਾ ਫ਼ੈਸਲਾ ਪਹਿਲਾਂ ਹੋ ਚੁੱਕਾ ਹੈ। ਗਰੇਵਾਲ ਨੇ ਕਿਹਾ ਕਿ ਉਹ ਕਿਸੇ ਨਾਲ ਤੁਲਨਾ ਨਹੀਂ ਪ੍ਰਗਟਾਉਣਾ ਚਾਹੁੰਦੇ, ਪਰ ਲੋਕਾਂ ਦਾ ਵੱਡੇ ਪੱਧਰ ਤੇ ਮੰਨਣਾ ਹੈ ਕਿ ਅਕਾਲੀ-ਭਾਜਪਾ ਦਾ ਰੋਡ ਸ਼ੋਅ ਬੀਤੇ ਦਿਨ ਕਾਂਗਰਸ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਕਿੱਥੇ ਜ਼ਿਆਦਾ ਵੱਡਾ ਸੀ। ਜਦਕਿ ਬੀਤੇ ਦਿਨ ਦੇ ਮੁਕਾਬਲੇ ਰੋਡ ਸ਼ੋਅ ਦੇ ਭਾਗੀਦਾਰ ਪੂਰੀ ਤਰ੍ਹਾਂ ਨਾਲ ਉਤਸ਼ਾਹ 'ਚ ਨਜ਼ਰ ਆ ਰਹੇ ਸਨ।

Mahesh Inder Singh Grewal rally-2Mahesh Inder Singh Grewal rally-2

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕੌਮੀ ਤੇ ਲੋਕਲ ਮੁੱਦੇ ਸਾਹਮਣੇ ਆਉਣਗੇ। ਇਸ ਦਿਸ਼ਾ 'ਚ ਜਿੱਥੇ ਲੋਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ, ਉੱਥੇ ਹੀ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ, ਜਿਹੜੀ ਉਨ੍ਹਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਅਤੇ ਉਹ ਇਨ੍ਹਾਂ ਚੋਣਾਂ ਦੌਰਾਨ ਆਪਣੇ ਗੁੱਸੇ ਨੂੰ ਜ਼ਾਹਿਰ ਕਰਨਗੇ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement