
ਦੋਵੇਂ ਪਤੀ-ਪਤਨੀ 217 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਸ਼ੁਕਰਵਾਰ ਨੂੰ ਚੋਣ ਅਧਿਕਾਰੀ ਕੋਲ ਸ਼ੁਕਰਵਾਰ ਨੂੰ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ। ਇਸ ਦੌਰਾਨ ਦੋਹਾਂ ਨੇ ਆਪਣੀ ਜਾਇਦਾਦ ਦੇ ਵੇਰਵਾ ਦਿੱਤਾ। ਦੋਵੇਂ ਪਤੀ-ਪਤਨੀ 217 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ ਅਤੇ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਵੀ ਹਨ।
Sukhbir Badal
ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਅਤੇ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਬਾਦਲ ਪਰਿਵਾਰ 'ਹਿੰਦੂ ਯੂਨਾਈਟਿਡ ਫੰਡ (ਐਚਯੂਐਫ)' ਖਾਤਿਆਂ ਤਹਿਤ ਕਾਫੀ ਲੈਣ-ਦੇਣ ਕਰਦਾ ਹੈ, ਜੋ ਆਮਦਨ ਕਰ ਤੋਂ ਛੋਟ ਲੈਣ ਦਾ ਪ੍ਰਚਲਿਤ ਸਾਧਨ ਹੈ। ਸੁਖਬੀਰ ਬਾਦਲ ਕੋਲ 75.88 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਹਰਸਿਮਰਤ ਕੌਰ ਬਾਦਲ ਕੋਲ 40.07 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ।
Harsimrat Kaur Badal
ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਕੋਲ 16,424 ਰੁਪਏ ਅਤੇ ਸੁਖਬੀਰ ਸਿੰਘ ਬਾਦਲ ਕੋਲ 33,936 ਰੁਪਏ ਨਕਦ ਹਨ। ਐਚਯੂਐਫ ਖਾਤੇ 'ਚ ਸੁਖਬੀਰ ਸਿੰਘ ਬਾਦਲ ਦੇ 1,09,860 ਰੁਪਏ ਅਤੇ ਐਫਡੀਆਰ ਤੇ ਬੈਂਕ ਖਾਤੇ 'ਚ ਹਰਸਿਮਰਤ ਕੌਰ ਬਾਦਲ ਦੇ 5 ਲੱਖ 92 ਹਜ਼ਾਰ ਰੁਪਏ ਹਨ। ਬਾਂਡ, ਸ਼ੇਅਰ, ਮਿਊਚੁਅਲ ਫੰਡ 'ਚ ਹਰਸਿਮਰਤ ਕੌਰ ਬਾਦਲ ਦੇ 12 ਕਰੋੜ 84 ਲੱਖ ਰੁਪਏ ਅਤੇ ਸੁਖਬੀਰ ਸਿੰਘ ਬਾਦਲ ਦੇ 15 ਕਰੋੜ 56 ਲੱਖ ਰੁਪਏ ਹਨ। ਹਰਸਿਮਰਤ ਕੌਰ ਬਾਦਲ ਨੇ 4 ਕਰੋੜ 16 ਲੱਖ ਰੁਪਏ ਅਤੇ ਸੁਖਬੀਰ ਸਿੰਘ ਬਾਦਲ ਨੇ 56 ਲੱਖ 80 ਹਜ਼ਾਰ ਰੁਪਏ ਦਾ ਕਰਜ਼ਾ ਦਿੱਤਾ ਹੋਇਆ ਹੈ।
Sukhbir Singh Badal with Harsimrat Badal during filing nominationਹਰਸਿਮਰਤ ਕੌਰ ਬਾਦਲ ਕੋਲ 7 ਕਰੋੜ 3 ਲੱਖ ਰੁਪਏ ਅਤੇ ਸੁਖਬੀਰ ਸਿੰਘ ਬਾਦਲ ਕੋਲ 9 ਲੱਖ ਰੁਪਏ ਦਾ ਗਹਿਣਾ ਆਦਿ ਹੈ। ਹਰਸਿਮਰਤ ਕੌਰ ਬਾਦਲ ਕੋਲ ਕੋਈ ਗੱਡੀ ਨਹੀਂ ਹੈ, ਜਦਕਿ ਸੁਖਬੀਰ ਸਿੰਘ ਬਾਦਲ ਕੋਲ 2 ਲੱਖ 38 ਹਜ਼ਾਰ ਰੁਪਏ ਦੀ ਕੀਮਤ ਦੇ ਦੋ ਟਰੈਕਟਰ ਹਨ। ਇਸ ਤੋਂ ਇਲਾਵਾ ਹੋਰ ਆਮਦਨ ਸਰੋਤਾਂ ਤੋਂ ਹਰਸਿਮਰਤ ਕੌਰ ਬਾਦਲ ਕੋਲ 4 ਲੱਖ 65 ਹਜ਼ਾਰ ਰੁਪਏ ਅਤੇ ਸੁਖਬੀਰ ਸਿੰਘ ਬਾਦਲ ਕੋਲ 6 ਕਰੋੜ 53 ਲੱਖ ਰੁਪਏ ਮੌਜੂਦ ਹਨ। ਹਰਸਿਮਰਤ ਕੌਰ ਬਾਦਲ ਦੀ ਚੱਲ ਜਾਇਦਾਦ 24 ਕਰੋੜ 17 ਲੱਖ 98 ਹਜ਼ਾਰ ਰੁਪਏ ਅਤੇ ਸੁਖਬੀਰ ਸਿੰਘ ਬਾਦਲ ਦੀ 23 ਕਰੋੜ 12 ਲੱਖ 35 ਹਜ਼ਾਰ ਰੁਪਏ ਹੈ। ਸੁਖਬੀਰ ਸਿੰਘ ਬਾਦਲ ਦੇ ਐਚਯੂਐਫ ਖਾਤੇ 'ਚ 52 ਕਰੋੜ 99 ਲੱਖ 16 ਹਜ਼ਾਰ ਰੁਪਏ ਹਨ। ਦੋਵਾਂ ਦੀ ਕੁੱਲ ਚੱਲ ਜਾਇਦਾਦ 100 ਕਰੋੜ 29 ਲੱਖ 49 ਹਜ਼ਾਰ ਰੁਪਏ ਹੈ।
Sukhbir Badal with Harsimrat Kaur Badal
ਹਰਸਿਮਰਤ ਤੇ ਸੁਖਬੀਰ ਦੀ ਅਚੱਲ ਜਾਇਦਾਦਾਂ (ਖੇਤੀਯੋਗ ਜ਼ਮੀਨ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ) 'ਚ ਲੜੀਵਾਰ 15 ਕਰੋੜ 90 ਲੱਖ ਰੁਪਏ ਅਤੇ 52 ਕਰੋੜ 76 ਲੱਖ ਰੁਪਏ ਬਣਦੀ ਹੈ। ਸੁਖਬੀਰ ਸਿੰਘ ਬਾਦਲ ਦੇ ਐਚਯੂਐਫ ਖਾਤੇ 'ਚ 49 ਕਰੋੜ ਰੁਪਏ ਹਨ। ਹਰਸਿਮਰਤ ਕੌਰ ਬਾਦਲ ਨੇ ਬੈਂਕ ਤੇ ਹੋਰਨਾਂ ਥਾਵਾਂ ਤੋਂ ਕੋਈ ਕਰਜ਼ ਨਹੀਂ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ 43 ਕਰੋੜ 63 ਲੱਖ ਰੁਪਏ, ਜਿਸ ਵਿੱਚੋਂ 19 ਕਰੋੜ ਰੁਪਏ ਬੈਂਕ ਅਤੇ 24 ਕਰੋੜ ਹੋਰਨਾਂ ਅਦਾਰਿਆਂ/ਵਿਅਕਤੀਆਂ ਦੀ ਦੇਣਦਾਰੀ ਹੈ।