
Kapurthala News : ਅੱਗ ਬੁਝਾਉਣ ਗਏ ਕਿਸਾਨ ਦਾ ਟਰੈਕਟਰ ਵੀ ਅੱਗ ਦੀ ਲਪੇਟ ’ਚ ਆਇਆ, ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਤੋਂ ਮੁਆਵਜ਼ਾ ਦੀ ਕੀਤੀ ਮੰਗ
Kapurthala News in Punjabi : ਬੇਗੋਵਾਲ ਸ਼ਹਿਰ ਦੇ ਨੇੜੇ ਪਿੰਡ ਬਲੋਚੱਕ ’ਚ ਕਿਸਾਨਾਂ ਦੁਆਰਾ ਪੁੱਤਰਾਂ ਵਾਂਗ ਪਾਲੀਆਂ ਗਈਆਂ ਫ਼ਸਲਾਂ ਉਸ ਸਮੇਂ ਤਬਾਹ ਹੋ ਗਈਆਂ ਜਦੋਂ ਪਿੰਡ ਚੋਹਾਣਾ ਤੋਂ ਆਈ ਭਿਆਨਕ ਅੱਗ ਨੇ ਅੱਗ ਬੁਝਾਉਣ ਗਏ ਕਿਸਾਨ ਦੇ ਟਰੈਕਟਰ ਤੋਂ ਇਲਾਵਾ ਲਗਭਗ 12 ਏਕੜ ਕਣਕ ਅਤੇ ਲਗਭਗ 250 ਏਕੜ ਤੂੜੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨਰਿੰਦਰ ਸਿੰਘ ਗੁੱਲੂ ਪੁੱਤਰ ਨਿਰੰਜਣ ਸਿੰਘ ਵਾਸੀ ਬਲੋਚੱਕ ਨੇ ਦੱਸਿਆ ਕਿ ਇਹ ਅੱਗ ਨੇੜਲੇ ਪਿੰਡ ਚੌਹਾਨਾ ’ਚ ਕਾਫ਼ੀ ਸਮੇਂ ਤੋਂ ਲੱਗੀ ਹੋਈ ਸੀ, ਜੋ ਕਿ ਬਲੋਚੱਕ ਪਿੰਡ ’ਚ ਵੀ ਫੈਲ ਗਈ ਅਤੇ ਲਗਭਗ 12 ਏਕੜ ਕਣਕ ਅਤੇ ਲਗਭਗ 250 ਏਕੜ ਦੇ ਨਾੜ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਫ਼ਸਲਾਂ ਤਬਾਹ ਹੋ ਗਈਆਂ। ਇਸ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ। ਜਦੋਂ ਤੱਕ ਕਿਸਾਨਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਭਿਆਨਕ ਅੱਗ ਨੇ ਇੱਕ ਕਿਸਾਨ ਸਰਬਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਦੇ ਅਰਜੁਨ 605 ਬ੍ਰਾਂਡ ਦੇ ਟਰੈਕਟਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜੋ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਬਲੋਚੱਕ ਵਿੱਚ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਬੀਜਣ ਵਾਲੇ ਕਿਸਾਨ ਪਲਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਦੀ ਕਣਕ ਦੀ ਫ਼ਸਲ ਅਤੇ ਸਰੂਪ ਸਿੰਘ ਦੇ ਪੁੱਤਰ ਸਰਬਪ੍ਰੀਤ ਸਿੰਘ ਦੀ 2 ਏਕੜ, ਕਿਸਾਨ ਨਰਿੰਦਰ ਸਿੰਘ ਗੁੱਲੂ ਪੁੱਤਰ ਨਿਰੰਜਣ ਸਿੰਘ ਵਾਸੀ ਬਲੋਚੱਕ ਦੀ ਛੇ ਏਕੜ, ਰਾਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਦੀ ਇੱਕ ਏਕੜ ਅਤੇ ਕਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਦੀ ਇੱਕ ਏਕੜ ਕਣਕ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
(For more news apart from 12 acres of wheat and 250 acres of rice burnt to ashes in Begowal News in Punjabi, stay tuned to Rozana Spokesman)