
ਪੰਜਾਬ ਪੁਲਿਸ ਦੇ 45 ਸੀਨੀਅਰ ਅਧਿਕਾਰੀਆਂ ਦੇ ਅੱਜ ਤਬਦਾਲੇ ਕੀਤੇ ਗਏ ਹਨ। ਇਨ੍ਹਾਂ ’ਚ 10 ਆਈ.ਪੀ.ਐਸ.
ਚੰਡੀਗੜ੍ਹ, 25 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਪੁਲਿਸ ਦੇ 45 ਸੀਨੀਅਰ ਅਧਿਕਾਰੀਆਂ ਦੇ ਅੱਜ ਤਬਦਾਲੇ ਕੀਤੇ ਗਏ ਹਨ। ਇਨ੍ਹਾਂ ’ਚ 10 ਆਈ.ਪੀ.ਐਸ. ਅਤੇ 35 ਪੀ.ਪੀ.ਐਸ. ਪੱਧਰ ਦੇ ਪੁਲਸ ਅਫ਼ਸਰ ਸ਼ਾਮਲ ਹਨ। ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਸ਼ਤੀਸ਼ ਚੰਦਰਾ ਵਲੋਂ ਜਾਰੀ ਹੁਕਮਾਂ ਮੁਤਾਬਕ ਬਦਲੇ ਗਏ 10 ਆਈ.ਪੀ.ਐਸ. ਅਧਿਕਾਰੀਆਂ ’ਚ ਗੁਰਪ੍ਰੀਤ ਸਿੰਘ ਗਿੱਲ ਨੂੰ ਬਦਲ ਕੇ ਹੁਣ ਡੀ.ਆਈ.ਜੀ. ਅਮਨ ਕਾਨੂੰਨ ਅਤੇ ਮਹਿਲਾਵਾਂ ਤੇ ਬੱਚਿਆਂ ਵਿਰੋਧੀ ਅਪਰਾਧਾਂ ਦਾ ਐਡੀਸ਼ਨਲ ਚਾਰਜ, ਐਸ. ਭੂਪਥੀ ਨੂੰ ਏ.ਆਈ.ਜੀ. ਸਪੈਸ਼ਲ ਬਰਾਂਚ/ਇੰਟੈਲੀਜੈਂਸ, ਐਸ. ਵਿਜੀ ਨੂੰ ਡੀ.ਸੀ.ਪੀ. (ਡੀ) ਜਲੰਧਰ, ਰਵਜੋਤ ਗਰੇਵਾਲ ਨੂੰ ਐਸ.ਪੀ. (ਦਿਹਾਤੀ) ਐਸ.ਏ.ਐਸ. ਨਗਰ, ਦੀਪਕ ਪਾਰੀਕ ਨੂੰ ਏ.ਡੀ.ਸੀ.ਪੀ. ਲੁਧਿਆਣਾ, ਅਸ਼ਵਿਨ ਗੋਟਿਆਲਾ ਨੂੰ ਏ.ਡੀ.ਸੀ.ਪੀ. (ਹੈਡਕੁਆਟਰ) ਲੁਧਿਆਣਾ, ਸਿਮਰਤ ਕੌਰ ਨੂੰ ਏ.ਡੀ.ਸੀ.ਪੀ. ਹੈਡਕੁਆਟਰ ਅੰਮ੍ਰਿਤਸਰ, ਸਰਤਾਜ ਸਿੰਘ ਚਾਹਲ ਨੂੰ ਏ.ਡੀ.ਸੀ.ਪੀ. ਅੰਮ੍ਰਿਤਸਰ, ਅੰਕੁਰ ਗੁਪਤਾ ਐਸ.ਪੀ. ਹੈਡਕੁਆਟਰ ਰੋਪੜ, ਰਵੀ ਕੁਮਾਰ ਨੂੰ ਐਸ.ਪੀ. ਹੈਡਕੁਆਟਰ ਜਲੰਧਰ ਦਿਹਾਤੀ ਤੇ ਸਾਈਬਰ ਕਰਾਇਮ ਦਾ ਐਡੀਸ਼ਨਲ ਚਾਰਜ ਦਿਤਾ ਗਿਆ ਹੈ। ਬਦਲੇ ਗਏ ਬਹੁਤੇ ਪੀ.ਪੀ.ਐਸ. ਅਧਿਕਾਰੀਆਂ ਵਿਚ ਐਸ.ਪੀ. ਰੈਂਕ ਦੇ ਅਫ਼ਸਰ ਸ਼ਾਮਲ ਹਨ।