ਲਗਾਤਾਰ 10 ਸਾਲ ਰੋਜ਼ਾਨਾ ਸਪੋਕਸਮੈਨ ਨਾਲ ਹੁੰਦੀ ਰਹੀ ਵਿਤਕਰੇਬਾਜ਼ੀ ਤੇ ਧੱਕੇਸ਼ਾਹੀ : ਚਾਵਲਾ
Published : May 26, 2020, 8:32 am IST
Updated : May 26, 2020, 8:32 am IST
SHARE ARTICLE
File photo
File photo

ਅੱਜ ਪੈ੍ਰਸ ਦੀ ਅਜ਼ਾਦੀ ਦੇ ਮੁੱਦੇ ’ਤੇ ਵੱਡੇ-ਵੱਡੇ ਬਿਆਨ ਜਾਰੀ ਕਰਨ ਵਾਲੇ ਸਾਬਕਾ ਅਕਾਲੀ ਮੰਤਰੀ ਬਿਕਰਮ

ਕੋਟਕਪੂਰਾ, 25 ਮਈ (ਗੁਰਮੀਤ ਸਿੰਘ ਮੀਤਾ) : ਅੱਜ ਪੈ੍ਰਸ ਦੀ ਅਜ਼ਾਦੀ ਦੇ ਮੁੱਦੇ ’ਤੇ ਵੱਡੇ-ਵੱਡੇ ਬਿਆਨ ਜਾਰੀ ਕਰਨ ਵਾਲੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀ ਸਰਕਾਰ ਮੌਕੇ ਲਗਾਤਾਰ 10 ਸਾਲ ‘ਰੋਜ਼ਾਨਾ ਸਪੋਕਸਮੈਨ’ ਨਾਲ ਕੀਤੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੀ ਮਿਸਾਲ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਨਹੀਂ ਮਿਲਦੀ। 

ਦੋ ਸੀਨੀਅਰ ਪੱਤਰਕਾਰਾਂ ਜੈ ਸਿੰਘ ਛਿੱਬਰ ਅਤੇ ਮੇਜਰ ਸਿੰਘ ਮੋਹਾਲੀ ਨਾਲ ਵਾਪਰੀਆਂ ਪੁਲਿਸ ਧੱਕੇਸ਼ਾਹੀ ਦੀਆਂ ਦੋ ਘਟਨਾਵਾਂ ਦੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਲਈ ਉਪ ਮੰਡਲ ਮੈਜਿਸਟੇ੍ਰਟ ਕੋਟਕਪੂਰਾ ਨੂੰ ਮੰਗ ਪੱਤਰ ਦੇਣ ਲਈ ਪੁੱਜੇ ਸੀਨੀਅਰ ਪੱਤਰਕਾਰਾਂ ਗੁਰਿੰਦਰ ਸਿੰਘ ਮਹਿੰਦੀਰੱਤਾ, ਸ਼ਾਮ ਲਾਲ ਚਾਵਲਾ, ਸੁਭਾਸ਼ ਮਹਿਤਾ ਅਤੇ ਹੋਰਨਾ ਨੇ ਅਨੇਕਾਂ ਉਦਾਹਰਨਾਂ ਦਿੰਦਿਆਂ ਦਸਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਪੈ੍ਰਸ ਦੀ ਅਜ਼ਾਦੀ ਦੀ ਦੁਹਾਈ ਕਾਂਗਰਸੀਆਂ ਵਲੋਂ ਪਾਉਣ ਅਤੇ ਹੁਣ ਵਿਰੋਧੀ ਧਿਰ ’ਚ ਆਏ ਅਕਾਲੀਆਂ ਨੇ ਕਾਂਗਰਸ ਸਰਕਾਰ ਦੀ ਇਸ ਮੁੱਦੇ ’ਤੇ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿਤੀ ਹੈ।

File photoFile photo

ਜਦਕਿ ਵਰਤਮਾਨ ਸਮੇਂ ਦੇ ਮੁਕਾਬਲੇ ਪਿਛਲੇ ਸਮੇਂ ’ਚ ਅਰਥਾਤ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਵੀ ਪੱਤਰਕਾਰਾਂ ’ਤੇ ਪੁਲਿਸ ਜਿਆਦਤੀਆਂ, ਝੂਠੇ ਪੁਲਿਸ ਮਾਮਲੇ, ਵਿਤਕਰੇਬਾਜੀ ਅਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਕੋਈ ਘੱਟ ਨਹੀਂ ਸਨ ਹੋਈਆਂ। ਉਨ੍ਹਾਂ ਮੰਗ ਕੀਤੀ ਕਿ ਇੱਕ ਖਬਰ ਦੇ ਆਧਾਰ ’ਤੇ ਪੱਤਰਕਾਰ ਜੈ ਸਿੰਘ ਛਿੱਬਰ ਵਿਰੁਧ ਝੂਠਾ ਮਾਮਲਾ ਦਰਜ ਕਰ ਕੇ ਉਸ ਦੀ ਨਬਾਲਗ ਬੇਟੀ ਸਮੇਤ ਪਰਵਾਰਕ ਮੈਂਬਰਾਂ ਨੂੰ ਜਲੀਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਕਵਰੇਜ ਕਰ ਰਹੇ ਪੱਤਰਕਾਰ ਮੇਜਰ ਸਿੰਘ ਮੋਹਾਲੀ ’ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸੀਆਂ ਨੂੰ ਡਿਸਮਿਸ ਕਰ ਕੇ ਉਨ੍ਹਾਂ ਵਿਰੁਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।

ਸਮੂਹ ਪੱਤਰਕਾਰਾਂ ਨੇ ਸਖ਼ਤ ਲਹਿਜੇ ’ਚ ਆਖਿਆ ਕਿ ਅਜਿਹੀਆਂ ਘਟਨਾਵਾਂ ਪੱਤਰਕਾਰ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਕਿਉਂਕਿ ਜੇਕਰ ਪੈ੍ਰਸ ਤੇ ਪੁਲਿਸ ਦੀ ਸਾਂਝ ਨੂੰ ਬਰਕਰਾਰ ਰਖਣਾ ਹੈ ਤਾਂ ਸਿਰਫ਼ ਨਹੁੰ-ਮਾਸ ਦਾ ਰਿਸ਼ਤਾ ਕਹਿਣ ਨਾਲ ਹੀ ਗੱਲ ਨਹੀਂ ਬਣਨੀ ਬਲਕਿ ਪੁਲਿਸ ਵਿਭਾਗ ’ਚ ਸ਼ਾਮਲ ਜਾਲਮਾਨਾਂ ਬਿਰਤੀ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਸੀਅਤ ਦੇਣੀ ਪਵੇਗੀ। 


ਕੋਟਕਪੂਰੇ ਦੇ ਸਮੂਹ ਪੱਤਰਕਾਰ ‘ਧੱਕੇਸ਼ਾਹੀ ਬੰਦ ਕਰੋ ਅਤੇ ਗੁੰਡਾਗਰਦੀ ਨਹੀਂ ਚੱਲੇਗੀ’, ਦੀ ਨਾਅਰੇਬਾਜ਼ੀ ਕਰਦਿਆਂ ਉਪ ਮੰਡਲ ਮੈਜਿਸਟੇ੍ਰਟ ਦੇ ਦਫ਼ਤਰ ਵਿਖੇ ਪੁੱਜੇ ਜਿੱਥੇ ਐਸਡੀਐਮ ਦੀ ਗ਼ੈਰ ਹਾਜ਼ਰੀ ਕਾਰਨ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੂੰ ਮੰਗ ਪੱਤਰ ਸੋਂਪਿਆ ਗਿਆ। ਰਜਿੰਦਰ ਸਿੰਘ ਸਰਾਂ ਤਹਿਸੀਲਦਾਰ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਇਹ ਮੰਗ ਪੱਤਰ ਅੱਜ ਹੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਤਕ ਅਗਲੀ ਕਾਰਵਾਈ ਲਈ ਭੇਜ ਦਿਤਾ ਜਾਵੇਗਾ।
 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ | 13-06-2024

13 Jun 2024 9:42 AM

Arvind Kejriwal ਨੂੰ ਮਿਲਣ Tihar Jail ਪਹੁੰਚੇ Punjab ਦੇ CM Bhagwant Mann | LIVE

12 Jun 2024 4:55 PM

Kangana ਪੰਜਾਬੀਆਂ ਨੂੰ ਤਾਂ ਮਾੜਾ ਕਹਿੰਦੀ, ਪਰ ਜਿਨ੍ਹਾਂ ਦੀ ਕਾਬਲੀਅਤ ਦੀ ਦੁਨੀਆਂ ਮੁਰੀਦ ਉਹ ਕਿਉਂ ਨਹੀਂ ਦਿਖਦੀ?

12 Jun 2024 12:23 PM

Kangana ਨੂੰ ਲੈ ਕੇ Kuldeep Dhaliwal ਨੇ BJP ਵਾਲਿਆਂ ਨੂੰ ਦਿੱਤੀ ਨਵੀਂ ਸਲਾਹ "ਕੰਗਨਾ ਨੂੰ ਡੱਕੋ"

12 Jun 2024 11:38 AM

ਚੱਲਦੀ ਡਿਬੇਟ 'ਚ RSS ਤੇ BJP ਆਗੂ ਦੀ ਖੜਕੀ, 'ਰਾਮ ਯੁੱਗ ਨਹੀਂ ਹੁਣ ਕ੍ਰਿਸ਼ਨ ਯੁੱਗ ਚੱਲ ਰਿਹਾ, ਮਹਾਂਭਾਰਤ ਵੀ ਛਿੜੇਗਾ'

12 Jun 2024 11:30 AM
Advertisement