
ਅਜਿਹੇ ਡਿਵਾਇਸਸ ਤੇ ਜਿਹਨਾਂ ਨਾਲ ਕੋਰੋਨਾ ਵਾਇਰਸ ਤੋਂ...
ਜਲੰਧਰ: ਵਿਸ਼ਵਭਰ ਵਿਚ ਕੋਰੋਨਾ ਨੇ ਪੈਰ ਪਸਾਰੇ ਹੋਏ ਹਨ ਜਿਸ ਦੇ ਚਲਦੇ ਹਰ ਕੋਈ ਕੋਰੋਨਾ ਦਾ ਤੋੜ ਲੱਭਣ, ਜਾਂ ਫਿਰ ਕੋਰੋਨਾ ਤੋਂ ਬਚਾਉਣ ਵਾਲੇ ਸਾਧਨਾਂ ਦੀ ਖੋਜ ਵਿਚ ਲੱਗਿਆ ਹੋਇਆ ਹੈ। ਅਜਿਹਾ ਕੁੱਝ ਦਾਅਵਾ ਕੀਤਾ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਹੋਰ ਟੀਮ ਨੇ। ਜਿਹਨਾਂ ਨੇ ਕੁੱਝ ਅਜਿਹੇ ਡਿਵਾਇਸ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਕਿਤੇ ਨਾ ਕਿਤੇ ਸੋਸ਼ਲ ਡਿਸਟੈਂਸਿੰਗ ਬਣਾਉਣ ਵਿਚ ਮਦਦ ਕਰਨਗੇ।
Photo
ਇਸ ਦੇ ਨਾਲ ਹੀ ਇਹ ਡਿਵਾਇਸ ਸਤਲ ਉੱਤੇ ਪਏ ਕੋਰੋਨਾ ਦੇ ਕਿਟਾਣੂਆਂ ਨੂੰ ਨਸ਼ਟ ਕਰਨ ਵਿਚ ਵੀ ਸਹਾਈ ਹੋਣਗੇ। ਇਹਨਾਂ ਵਿਚ ਇਕ ਡਿਵਾਇਸ ਹੈ ਕੋਰੋਨਾ ਕਵਚ। ਜੇ ਕੋਈ ਵੀ ਵਿਅਕਤੀ 2 ਮੀਟਰ ਤੋਂ ਘਟ ਦੂਰੀ ਤੇ ਹੋਵੇਗਾ ਤਾਂ ਇਹ ਡਿਵਾਇਸ ਅਲਾਰਮ ਵਜਾ ਕੇ ਅਲਰਟ ਕਰੇਗਾ।
Photo
ਇੰਨਾ ਹੀ ਨਹੀਂ ਇਸ ਦੇ ਨਾਲ ਹੀ ਦੋ ਯੰਤਰ ਹੋਰ ਤਿਆਰ ਕੀਤੇ ਗਏ ਹਨ ਜੋ ਕਿ ਕੋਰੋਨਾ ਦੀ ਰੈਡੀਏਸ਼ਨ ਨੂੰ ਤਿਆਰ ਕਰਨ ਵਾਲਾ ਰੌਕਟ ਹੈ। ਉੱਥੋਂ ਦੇ ਅਧਿਆਪਕ ਨੇ ਦਸਿਆ ਕਿ ਜਿਹੜੇ ਸਮੇਂ WHO ਨੇ ਕੋਰੋਨਾ ਵਾਇਰਸ ਨੂੰ ਪੈਂਡੈਮਿਕ ਡਿਕਲੇਅਰ ਕੀਤਾ ਹੈ ਉਦੋਂ ਤੋਂ ਉਹਨਾਂ ਦੀ ਟੀਮ ਨੇ ਇਸ ਤੇ ਬਹੁਤ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।
Photo
ਅਜਿਹੇ ਡਿਵਾਇਸਸ ਤੇ ਜਿਹਨਾਂ ਨਾਲ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਡਿਵਾਇਸ ਨਾਲ ਆਸ-ਪਾਸ ਨੂੰ ਚੈੱਕ ਕੀਤਾ ਜਾ ਸਕਦਾ ਹੈ। ਜਿਵੇਂ ਹੀ ਕੋਈ ਵਿਅਕਤੀ ਨੇੜੇ ਆਉਂਦਾ ਹੈ ਤਾਂ ਇਸ ਦਾ ਅਲਾਰਮ ਅਪਣੇ-ਆਪ ਵੱਜਣਾ ਸ਼ੁਰੂ ਹੋ ਜਾਂਦਾ ਹੈ।
Photo
ਇਸ ਨਾਲ ਸ਼ਰੀਰ ਦਾ ਤਾਪਮਾਨ ਵੀ ਚੈੱਕ ਕੀਤਾ ਜਾ ਸਕਦਾ ਹੈ। ਜਿਵੇਂ ਕੋਈ ਬਾਹਰੋਂ ਚੀਜ਼ ਆਈ ਚੀਜ਼ ਜਾਂ ਕਿਸੇ ਵਿਅਕਤੀ ਨੂੰ ਸੁਰੱਖਿਅਤ ਕਰਨ ਲਈ ਜਾਂ ਉਸ ਨੂੰ ਕੀਟਾਣੂ ਰਹਿਤ ਕਰਨ ਲਈ ਉਸ ਤੇ ਅਲਟਰਾ ਵਾਲਿਡ ਰਿਏਸ਼ਨ ਨੂੰ ਘੁੰਮਾ ਕੇ ਉਸ ਨੂੰ ਕੀਟਾਣੂ ਰਹਿਤ ਕੀਤਾ ਜਾ ਸਕਦਾ ਹੈ।
Coronavirus
ਜਿਹੜੇ ਕੋਰੋਨਾ ਵਾਇਰਸ ਪਾਜ਼ੀਟਿਵ ਹੋ ਜਾਂਦੇ ਹਨ ਉਹਨਾਂ ਕੋਲ ਰਹਿਣ ਵਾਲੇ ਲੋਕ ਵੀ ਉਹਨਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ। ਅਜਿਹੇ ਵਿਚ ਉਹਨਾਂ ਨੇ ਇਕ ਡਿਵਾਇਸ ਬਣਾਈ ਕਿ ਕੋਰੋਨਾ ਵਾਇਰਸ ਪੀੜਤ ਕੋਲ ਇਕ ਵਿਅਕਤੀ ਨਾ ਜਾ ਕੇ ਇਕ ਰੋਬੋਟ ਜਾਵੇ, ਇਸ ਦੇ ਲਈ ਵਾਇਰਸ ਕੰਟਰੋਲ ਰੋਬੋਟ ਬਣਾਇਆ ਗਿਆ ਜਿਸ ਨੂੰ ਬੁਲਾਇਆ ਜਾ ਸਕਦਾ ਹੈ। ਇਹ ਕੋਰੋਨਾ ਮਰੀਜ਼ ਕੋਲ ਜਾ ਕੇ ਉਸ ਨੂੰ ਦਵਾਈ ਦੇ ਸਕਦਾ ਹੈ, ਉਸ ਦੇ ਆਸ-ਪਾਸ ਸਫ਼ਾਈ ਵੀ ਕਰ ਸਕਦਾ ਹੈ।
https://www.facebook.com/pg/RozanaSpokesmanOfficial/videos/?ref=page_internal
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।