ਸਾਈਂ ਮੀਆਂ ਮੀਰ ਦੇ ਵਾਰਿਸ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਕੀਤਾ ਯਾਦ
Published : May 26, 2020, 5:56 pm IST
Updated : May 26, 2020, 5:58 pm IST
SHARE ARTICLE
Sai Mian Mir Shri guru arjan dev ji
Sai Mian Mir Shri guru arjan dev ji

ਸਾਈਂ ਜੀ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ

ਚੰਡੀਗੜ੍ਹ: ਲਾਹੌਰ ਸਥਿਤ ਸਾਈਂ ਮੀਆਂ ਜੀ ਦੇ ਗੱਦੀ ਨਸ਼ੀਨ ਸਾਈਂ ਅਲੀ ਰਜ਼ਾ ਕਾਦਰੀ ਨੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਯਾਦ ਕੀਤਾ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਜੁੜਿਆ ਉਹ ਵਾਕਿਆ ਸੁਣਾਇਆ ਜਦੋਂ ਸਾਈਂ ਜੀ ਵੱਲੋਂ ਮਦਦ ਕਰਨ ਦੀ ਗੱਲ ਕਹਿਣ 'ਤੇ ਗੁਰੂ ਸਾਹਿਬ ਨੇ ਭਾਣਾ ਮੰਨਣ ਦੀ ਗੱਲ ਆਖਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।

FileFile

ਸਾਈਂ ਅਲੀ ਰਜ਼ਾ ਕਾਦਰੀ ਨੇ ਦਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਰੱਬ ਦੇ ਭਾਣੇ ਨੂੰ ਮੰਨਦੇ ਹੋਏ ਸ਼ਹਾਦਤ ਅਪਣਾਈ। ਉਹਨਾਂ ਦਸਿਆ ਕਿ ਦੀਵਾਨ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਕਿ ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ।

Darbar SahibDarbar Sahib

ਅੱਜ ਹੀ ਦਿਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਉਹਨਾਂ ਦੇ ਸਿਰ ਤੇ ਉਬਲਦੀ ਹੋਈ ਰੇਤ ਪਾਈ ਗਈ। ਜਦੋਂ ਇਹ ਘਟਨਾ ਵਾਪਰ ਰਹੀ ਸੀ ਤਾਂ ਇਕ ਗੁਰੂ ਸਿੱਖ ਰੋਂਦਾ-ਕੁਰਲਾਉਂਦਾ ਹੋਇਆ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਪਹੁੰਚਿਆ ਅਤੇ ਉਹਨਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ। ਫਿਰ ਸਾਈਂ ਮੀਆਂ ਮੀਰ ਜੀ ਨੇ ਹਾਹਾਕਾਰ ਦਾ ਨਾਅਰਾ ਮਾਰਿਆ ਤੇ ਅਪਣੀ ਸੰਗਤ ਨਾਲ ਦੀਵਾਨ ਚੰਦੂ ਦੇ ਦਰਬਾਰ ਪਹੁੰਚੇ।

Sangat langar Photo Session  Sangat 

ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਉਹ ਉਹਨਾਂ ਨੂੰ ਇਸ ਹਾਲਤ ਵਿਚ ਨਹੀਂ ਦੇਖ ਸਕਦੇ। ਪਰ ਗੁਰੂ ਜੀ ਨੇ ਇਹੀ ਬੋਲ ਬੋਲੇ ਕਿ ਰੱਬ ਨੇ ਜੋ ਦਿੱਤਾ ਜਿਸ ਸਥਿਤੀ ਵਿਚ ਰੱਖਿਆ ਉਹੀ ਸਹੀ ਹੈ। ਗੁਰੂ ਮਹਾਰਾਜ ਜੀ ਦੀ ਕੁਰਬਾਨੀ ਕਦੇ ਵੀ ਨਹੀਂ ਭੁਲਾਈ ਜਾ ਸਕਦੀ। ਗੁਰੂ ਜੀ ਦੀ ਕੁਰਬਾਨੀ ਨੂੰ ਸਾਰੀ ਮਨੁੱਖਤਾ ਜਿਸ ਅੰਦਾਜ਼ ਨਾਲ ਦੇਖਦੀ ਹੈ, ਜਿਸ ਤਰ੍ਹਾਂ ਪੰਥ ਨੂੰ ਅਪਣਾਇਆ ਹੈ ਇਸ ਕੁਰਬਾਨੀ ਦੀ ਮਿਸਾਲ ਨੂੰ ਨਾਲ ਲੈ ਕੇ ਚਲਣਾ ਪਵੇਗਾ।

Sikh community and scribe wrote apology in nangal apologizedSikh community 

ਇਸ ਦੇ ਨਾਲ ਹੀ ਉਹਨਾਂ ਨੇ ਕੋਰੋਨਾ ਵਾਇਰਸ ਵਰਗੀ ਬਿਮਾਰੀ ਦੇ ਚਲਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਅਪਣਾ ਅਤੇ ਅਪਣੇ ਆਸਪਾਸ ਦੇ ਲੋਕਾਂ ਦਾ ਧਿਆਨ ਰੱਖਣ ਤੇ ਮਨੁੱਖਤਾ ਦੀ ਸੇਵਾ ਕਰਨ। ਦੱਸ ਦਈਏ ਕਿ ਸਾਈਂ ਮੀਆਂ ਮੀਰ ਜੀ ਦਾ ਨਾਮ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ।

SikhSikh

ਉਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੱਚੇ ਅਤੇ ਰੂਹਾਨੀ ਮਿੱਤਰ ਸਨ। ਇਸੇ ਕਰਕੇ ਪੰਜਵੇਂ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਉਨ੍ਹਾਂ ਪਾਸੋਂ ਰਖਵਾਇਆ ਸੀ। ਸਿੱਖ ਕੌਮ ਵੱਲੋਂ ਸਾਈਂ ਜੀ ਨੂੰ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement