ਕਿਸਾਨਾਂ ਨੇ ਮਸ਼ੀਨਾਂ ਨਾਲ ਸ਼ੁਰੂ ਕੀਤੀ ਝੋਨੇ ਦੀ ਲੁਆਈ
Published : Jun 26, 2018, 12:07 pm IST
Updated : Jun 26, 2018, 12:07 pm IST
SHARE ARTICLE
Farmers Imposing Paddy With The Machine
Farmers Imposing Paddy With The Machine

ਝੋਨੇ ਦੀ ਲਵਾਈ 'ਚ ਦੇਰੀ ਦੇ ਮੱਦੇਨਜ਼ਰ ਕਿਸਾਨਾਂ ਦਾ ਰੁਝਾਨ ਹੁਣ ਮਸ਼ੀਨਾਂ ਨਾਲ ਝੋਨਾ ਲਗਵਾਉਣ ਵੱਲ ਵਧਣ ਲੱਗਾ ਹੈ। ਇਸੇ ਕੜੀ ਤਹਿਤ ਸਮਾਣਾ ਨੇੜਲੇ......

ਸਮਾਣਾ : ਝੋਨੇ ਦੀ ਲਵਾਈ 'ਚ ਦੇਰੀ ਦੇ ਮੱਦੇਨਜ਼ਰ ਕਿਸਾਨਾਂ ਦਾ ਰੁਝਾਨ ਹੁਣ ਮਸ਼ੀਨਾਂ ਨਾਲ ਝੋਨਾ ਲਗਵਾਉਣ ਵੱਲ ਵਧਣ ਲੱਗਾ ਹੈ। ਇਸੇ ਕੜੀ ਤਹਿਤ ਸਮਾਣਾ ਨੇੜਲੇ ਪਿੰਡ ਜੋੜਾਮਾਜਰਾ ਦੇ ਅਗਾਂਹ ਵਧੂ ਕਿਸਾਨ ਸਰਬਜੀਤ ਸਿੰਘ ਮਾਨ ਵੱਲੋਂ ਝੋਨੇ ਦੀ ਬਿਜਾਈ ਮਸ਼ੀਨ ਨਾਲ ਕੀਤੀ ਜਾ ਰਹੀ ਹੈ। ਇਲਾਕੇ ਦੇ ਕਿਸਾਨਾਂ ਨੂੰ ਇਸ ਪ੍ਰਨਾਲੀ ਰਾਹੀ ਝੋਨੇ ਦੀ ਬਿਜਾਈ ਹੁੰਦੀ ਵਿਖਾਉਣ ਲਈ ਮੌਕੇ ਪਹੁੰਚੇ ਖੇਤੀਬਾੜੀ ਅਫਸਰ ਸਮਾਣਾ ਡਾ: ਇੰਦਰਪਾਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਪੈਡੀ ਟਰਾਂਸਪਲਾਂਟਰ (ਝੋਨੇ ਵਾਲੀ ਮਸ਼ੀਨ) ਨਾਲ ਲਾਇਆ ਝੋਨਾ ਖਾਦਾਂ ਦੀ ਇਕਸਾਰ ਵੰਡ ਅਤੇ ਦਵਾਈਆਂ ਦੀ ਘੱਟ ਮਿਕਦਾਰ ਸਹੀ ਢੰਗ ਨਾਲ ਕੀਤਾ ਜਾ ਸਕੇਗਾ।

ਇਸ ਤਰ੍ਹਾਂ ਕਰਨ ਨਾਲ ਜਿਥੇ ਫਸਲ ਦਾ ਝਾੜ ਵਧੇਗਾ ਉਥੇ ਝੋਨੇ ਦੀ ਗੁਣਵੱਤਾ ਚ ਵੱਡੀ ਤਬਦੀਲੀ ਆਵੇਗੀ ਇਸ ਵਿਧੀ ਨਾਲ ਜਿਥੇ ਕਿਸਾਨਾਂ ਦਾ ਖਰਚ ਅਤੇ ਸਮਾਂ ਘਟੇਗਾ ਉਥੇ ਝਾੜ ਵੀ ਵਧ ਨਿਕਲੇਗਾ। ਇਸ ਮੋਕੇ ਕਿਸਾਨ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ ਹੱਥੀ ਲੈਬਰ ਨਾਲ ਲੱਗੇ ਨਵੀਆਂ ਕਿਸਮਾਂ ਦੇ ਝੋਨੇ ਦਾ ਝਾੜ 28 ਕੁਇੰਟਲ ਦੇ ਕਰੀਬ ਨਿਕਲਦਾ ਹੈ ਪਰ ਮਸ਼ੀਨ ਨਾਲ ਹੋਈ ਬਜਾਈ ਵਾਲੇ ਝੋਨੇ ਦਾ ਝਾੜ 34-35 ਕੁਇੰਟਲ ਨਿਕਲਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨਾ ਲਗਾਉਣ ਵਾਲੀਆਂ ਮਸ਼ੀਨਾਂ 'ਤੇ 75 ਤੋਂ 90 ਫ਼ੀ ਸਦੀ ਤਕ ਸਬਸਿਡੀ ਦਿਤੀ ਜਾਵੇ ਤਾਂ ਜੋ ਕਿਸਾਨ ਇਸ ਵਿਧੀ ਨੂੰ ਪੂਰਨ ਤੌਰ 'ਤੇ ਅਪਣਾ ਸਕਣ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement