
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਨੂਰਪੁਰ ਬੇਦੀ ਦੇ ਖੇਤਰ ਵਿਚ ਕੀਤੀ....
ਨੂਰਪੁਰਬੇਦੀ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਨੂਰਪੁਰ ਬੇਦੀ ਦੇ ਖੇਤਰ ਵਿਚ ਕੀਤੀ ਗਈ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਿਟੈਂਟ ਕਮਿਸ਼ਨਰ ਫ਼ੂਡ ਡਾ. ਸੁਖਰਾਓ ਸਿੰਘ ਨੇ ਦਸਿਆ ਕਿ ਨੂਰਪੁਰ ਬੇਦੀ ਖੇਤਰ ਇਸ ਚੈਕਿੰਗ ਦੌਰਾਨ ਕੀਤੀ ਗਈ ਜਿਸ ਦੌਰਾਨ 50 ਕਿਲੋ ਜ਼ਿਆਦਾ ਪੱਕੇ ਅਤੇ ਅੱਧ ਪੱਕੇ ਫੱਲ ਲੋਕਹਿੱਤ ਵਿਚ ਨਸ਼ਟ ਕਰਵਾਏ ਗਏ
ਤਾਂ ਜੋ ਇਨ੍ਹਾਂ ਫੱਲਾਂ ਦੀ ਖ਼ਪਤ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਇਹ ਵੀ ਦਸਿਆ ਕਿ ਇਸ ਖੇਤਰ ਦੇ ਬਰਫ਼ ਕਾਰਖਾਨਿਆਂ ਦੇ ਮਾਲਕਾਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਨੂੰ ਖਪਤਕਾਰਾਂ ਦੀ ਖ਼ਪਤ ਲਈ ਸਾਫ਼ ਸੁਥਰੀ ਬਰਫ਼ ਸਪਲਾਈ ਕਰਨ ਦੀ ਹਦਾਇਤ ਵੀ ਕੀਤੀ।