
ਪਿੰਡ ਸਮਾਧ ਭਾਈ ਵਿਖੇ ਪਿੰਡ ਦੀ ਪੌਦਾ ਸੇਵਾ ਸੁਸਾਇਟੀ, ਯੂਥ ਸਰਦਾਰੀਆਂ ਕਲੱਬ ਅਤੇ ਨੌਜਵਾਨ ਲੋਕ ਸੇਵਾ ਕਲੱਬ ਵੱਲੋਂ ਸਾਂਝੇ ਤੌਰ 'ਤੇ ਹੋਰ ਪੌਦੇ.....
ਸਮਾਧ ਭਾਈ : ਪਿੰਡ ਸਮਾਧ ਭਾਈ ਵਿਖੇ ਪਿੰਡ ਦੀ ਪੌਦਾ ਸੇਵਾ ਸੁਸਾਇਟੀ, ਯੂਥ ਸਰਦਾਰੀਆਂ ਕਲੱਬ ਅਤੇ ਨੌਜਵਾਨ ਲੋਕ ਸੇਵਾ ਕਲੱਬ ਵੱਲੋਂ ਸਾਂਝੇ ਤੌਰ 'ਤੇ ਹੋਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੌਰਾਨ ਪਿੰਡ-ਪਿੰਡ ਸਮਾਜਸੇਵੀਆਂ ਨੂੰ ਵਧੇਰੇ ਪੌਦੇ ਲਗਾਉਣ ਪ੍ਰਤੀ ਉਤਸ਼ਾਹਿਤ ਕਰਨ ਲਈ ਬਾਘਾ ਪੁਰਾਣਾ ਦੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ 'ਤੇ ਹਾਜਰੀ ਦਿੰਦਿਆਂ ਪੌਦਾ ਲਗਾਏ।
ਇਸ ਮੌਕੇ ਕਾਂਗਰਸੀ ਆਗੂ ਗੁਰਚਰਨ ਸਿੰਘ ਹਕੀਮ, ਅਕਾਲੀ ਆਗੂ ਕਰਨਲ ਦਰਸਨ ਸਿੰਘ, ਕਾਂਗਰਸ ਦੇ ਸੂਬਾ ਸਕੱਤਰ ਭੋਲਾ ਸਿੰਘ ਬਰਾੜ, ਆਪ ਆਗੂ ਹਰਪ੍ਰੀਤ ਸਿੰਘ, ਸਰਪੰਚ ਦਰਸਨ ਸਿੰਘ ਭੀਮ ਤੋਂ ਇਲਾਵਾ ਕਲੱਬ ਅਹੁੱਦੇਦਾਰ ਜਸਵੀਰ ਸਿੰਘ ਜੱਸਾ, ਜਗਰੂਪ ਸਰੋਆ, ਜਗਦੇਵ ਸਿੰਘ ਗੋਰਾ ਆਦਿ ਨੇ ਵੀ ਆਪਣੇ ਹੱਥੀਂ ਪੌਦੇ ਲਗਾਕੇ ਵਾਤਾਵਰਨ ਪ੍ਰਤੀ ਫਰਜ ਨਿਭਾਉਣ ਦਾ ਅਹਿਦ ਲਿਆ। ਇਸ ਮੌਕੇ ਸ. ਸਹੋਤਾ ਨੇ ਕਲੱਬਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਜਿਥੇ ਸਮਾਧ ਭਾਈ ਦੇ ਨੌਜਵਾਨ ਪਿੰਡ ਨੂੰ ਹਰਿਆਲੀ ਭਰਿਆ ਬਨਾਉਣ ਦਾ ਪ੍ਰਣ ਕਰੀ ਬੈਠੇ ਨੇ ਉਥੇ ਇਥੋਂ ਦੇ ਪਤਵੰਤਿਆਂ ਦੇ ਸਹਿਯੋਗ ਨਾਲ 'ਪੌਦਾ ਸੇਵਾ' ਦੀ ਸ਼ੁਰੂਆਤ ਵੀ ਕੀਤੀ ਗਈ ਹੈ
ਜੋ ਕਿ ਬਿਲਕੁਲ ਮੁਫਤ ਜਾਰੀ ਹੈ। ਉਨ੍ਹਾਂ ਧਾਰਮਿਕ ਸੰਸਥਾਵਾਂ ਦੇ ਆਗੂਆਂ, ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਅਗਲੇ ਦਿਨਾਂ 'ਚ ਰਫਤਾਰ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪੰਚ ਗੇਂਦਾ ਸਿੰਘ, ਗੁਰਤੇਜ ਸਮਾਧਵੀ, ਪ੍ਰਗਟ ਢਿੱਲੋਂ, ਸਵਰਨ ਵੈਦ, ਅਵਤਾਰ ਤਾਰਾ, ਪ੍ਰਗਟ ਅਮਲੀ, ਗੁਰਮੀਤ ਸਿੰਘ, ਡਾ. ਲਖਵੀਰ ਸਿੰਘ, ਛੈਂਬਰ ਸਿੰਘ, ਗੁਰਪ੍ਰੇਮ ਸਿੰਘ ਆਦਿ ਹਾਜਰ ਸਨ।