ਕੀ ਤੁਸੀਂ ਹੁਣ ਮਤੇ ਤੋਂ ਭੱਜ ਰਹੇ ਹੋ? ਕੀ ਤੁਸੀਂ ਮਤੇ ਨੂੰ ਸਮਰਥਨ ਨਹੀਂ ਸੀ ਦਿਤਾ?
Published : Jun 26, 2020, 7:56 am IST
Updated : Jun 26, 2020, 7:56 am IST
SHARE ARTICLE
Capt. Amarinder Singh and Sukhbir Badal
Capt. Amarinder Singh and Sukhbir Badal

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਪੁੱਛਿਆ

ਚੰਡੀਗੜ੍ਹ : ਖੇਤੀ ਸੈਕਟਰ ਬਾਰੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ 'ਤੇ ਬੀਤੇ ਦਿਨ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਪਾਸ ਕੀਤੇ ਮਤੇ ਦੇ ਮੁੱਦੇ 'ਤੇ ਦੂਹਰੀ ਬੋਲੀ ਬੋਲਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 'ਤੇ ਵਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਸਪੱਸ਼ਟ ਸ਼ਬਦਾਂ ਵਿੱਚ ਇਹ ਬਿਆਨ ਜਾਰੀ ਕਰੇ ਕਿ ਉਨਾਂ ਦੀ ਪਾਰਟੀ ਸ਼ਰਤਾਂ ਨਾਲ ਵੀ ਇਸ ਮਤੇ ਦਾ ਸਮਰਥਨ ਨਹੀਂ ਕਰਦੀ।

Captain Amarinder SinghCaptain Amarinder Singh

ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪੁੱਛਿਆ,''ਕੀ ਤੁਸੀਂ ਮਤੇ ਦੇ ਵਿਰੋਧੀ ਹੋ ਜਾਂ ਨਹੀਂ ਹੋ? ਕੀ ਤੁਸੀ ਮਤੇ ਦੇ ਹੱਕ ਵਿੱਚ ਪੂਰੀ ਤਰਾਂ ਖੜਦੇ ਹੋ ਜਾਂ ਸ਼ਰਤਾਂ ਤਹਿਤ? ਆਖਰੀ ਤੌਰ 'ਤੇ ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ਜਾਂ ਨਹੀਂ ਕਿ ਖੇਤੀਬਾੜੀ ਸੂਬੇ ਦਾ ਵਿਸ਼ਾ ਹੈ ਅਤੇ ਕੇਂਦਰ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ।'' ਮੁੱਖ ਮੰਤਰੀ ਨੇ ਬੀਤੇ ਦਿਨ ਮੀਟਿੰਗ ਦੇ ਅੰਤ ਵਿੱਚ ਕਿਹਾ ਕਿ ਅਕਾਲੀ ਦਲ ਦੇ ਮੁਖੀ ਨੂੰ ਇਹੀ ਸਪੱਸ਼ਟ ਸੁਆਲ ਕੀਤੇ ਸਨ।

ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਬਾਰੇ ਅਕਾਲੀਆਂ ਅਤੇ ਸੁਖਬੀਰ ਦੇ ਝੂਠੇ ਦਾਅਵਿਆਂ 'ਤੇ ਪ੍ਰਤਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਨਾਂ ਦੀ ਸਖਤ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਬੀਤੇ ਦਿਨ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਪਾਸ ਕੀਤੇ ਮਤੇ ਦੇ ਤਿੰਨ ਨੁਕਤਿਆਂ ਵਿੱਚੋਂ ਦੋ ਨੁਕਤਿਆਂ 'ਤੇ ਅਕਾਲੀ ਦਲ ਦੇ ਪ੍ਰਧਾਨ ਨੇ ਸਪੱਸ਼ਟ ਤੌਰ 'ਤੇ ਸਮਰਥਨ ਦਿੱਤਾ ਸੀ।

Sukhbir Singh BadalSukhbir Singh Badal

ਉਨਾਂ ਕਿਹਾ ਕਿ ਮੀਟਿੰਗ ਉਪਰੰਤ ਜਾਰੀ ਕੀਤੇ ਸਰਕਾਰੀ ਬਿਆਨ ਰਾਹੀਂ ਇਸ ਪੱਖ ਨੂੰ ਸਹੀ ਅਤੇ ਨਿਰਪੱਖ ਤੌਰ 'ਤੇ ਦੱਸਿਆ ਗਿਆ ਅਤੇ ਝੂਠ ਬੋਲਣ ਨਾਲ ਤੱਥ ਨਹੀਂ ਬਦਲ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਮਸਲੇ ਦੀ ਸਚਾਈ ਇਹ ਹੈ ਕਿ ਭਾਜਪਾ ਨੇ ਬੀਤੇ ਕੱਲ ਦੀ ਵੋਟਿੰਗ ਸਮੇਂ ਮਤੇ ਦਾ ਪੂਰਾ ਵਿਰੋਧ ਕੀਤਾ ਜਦਕਿ ਸੁਖਬੀਰ ਨੇ ਸ਼ੁਰੂਆਤ ਵਿੱਚ ਸਿੱਧਾ ਹੁੰਗਾਰਾ ਭਰਨ ਤੋਂ ਬਚਦਿਆਂ ਉਨਾਂ ਨੂੰ ਦੋ ਵਾਰ ਇਹ ਸਪੱਸ਼ਟ ਕਰਨ ਲਈ ਰੋਕਿਆ ਕਿ ''ਅਸੀਂ ਇਹ ਲਿਖਤੀ ਰੂਪ ਵਿੱਚ ਵੀ ਭੇਜਾਂਗੇ.. ਕਿ ਤੁਹਾਡੇ ਦੋ ਮਤੇ.. ਘੱਟੋ ਘੱਟ ਸਮੱਰਥਨ ਮੁੱਲ ਅਤੇ ਪੱਖ ਸਪੱਸ਼ਟ ਕਰਨ ਲਈ ਪ੍ਰਧਾਨ ਮੰਤਰੀ ਨਾਲ ਮੀਟਿੰਗ.. .. ਅਸੀਂ ਸਰਬ ਪਾਰਟੀ ਮਤੇ 'ਤੇ ਤੁਹਾਡੇ ਨਾਲ ਹਾਂ.. .. ਇਸ 'ਤੇ ਕੀ ਇਹ ਸੰਘੀ ਢਾਂਚੇ ਨੂੰ ਉਲੰਘਣਾ ਕਾਨੂੰਨੀ ਰਾਇ ਚਾਹਾਂਗੇ।''

Captain Amarinder SinghCaptain Amarinder Singh

ਕੈਪਟਨ ਅਮਰਿੰਦਰ ਸਿੰਘ ਨੇ ਯਾਦ ਕਰਵਾਇਆ ਕਿ ਉਹ ਇਹ ਕਹਿਣ ਤੱਕ ਗਏ ਕਿ ਜੇਕਰ ਆਰਡੀਨੈਂਸ  ਸੰਘੀ ਢਾਂਚੇ ਦੀ ਭਾਵਨਾ ਦੇ ਉਲਟ  ਪਾਏ ਜਾਂਦੇ ਹਨ ਤਾਂ,'' ਅਸੀਂ ਇਸ 'ਤੇ ਵੀ ਤੁਹਾਡੇ ਨਾਲ ਹਾਂ।'' ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਵੀ ਵਧ ਕੇ, ਸੁਖਬੀਰ ਵੱਲੋਂ ਭਾਜਪਾ ਵਾਂਗ ਨਾਂਹ ਨਹੀਂ ਕੀਤੀ ਗਈ ਜਦੋਂ ਉਨਾਂ (ਕੈਪਟਨ ਅਮਰਿੰਦਰ ਸਿੰਘ) ਇਹ ਕਹਿੰਦਿਆਂ ਗੱਲ ਮੁਕਾਈ, '' ਭਾਜਪਾ-ਸ਼੍ਰੋਮਣੀ ਅਕਾਲੀ ਦਲ ਅੰਸ਼ਕ ਤੌਰ 'ਤੇ ਮਤੇ ਦੇ  ਹੱਕ ਵਿੱਚ  ਹਨ ਅਸ਼ੰਕ ਤੌਰ 'ਤੇ ਵਿਰੋਧ ਵਿੱਚ ਅਤੇ ਉਨਾਂ ਦੇ ਇਤਰਾਜ਼ ਦਰਜ ਕੀਤੇ ਜਾਣਗੇ। ਉਨਾਂ ਕਿਹਾ ਕਿ ਇਹ ਸਭ ਰਿਕਾਰਡ ਵਿੱਚ ਦਰਜ ਹੈ ਜਿਸ ਤੋਂ ਅਕਾਲੀ ਮੀਟਿੰਗ ਦੀਆਂ ਵੀਡੀਓਜ਼ ਦੇ ਚੋਣਵੇਂ ਹਿੱਸੇ ਲੀਕ ਕਰਕੇ ਸੌਖਿਆਂ ਬਚ ਨਹੀਂ ਸਕਦੇ।

Akali DalAkali Dal

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਪ੍ਰਧਾਨ ਪ੍ਰਤੱਖ ਰੂਪ ਵਿੱਚ ਰਾਜਨੀਤਕ ਮੁਤਾਲਬੇ ਵਿਚਕਾਰ ਫਸ ਗਏ ਹਨ, ਜਿਸ ਖਾਤਰ ਉਨਾਂ ਨੂੰ ਜ਼ਰੂਰਤ ਹੈ ਕੇਂਦਰੀ ਸੱਤਾ ਭਾਈਵਾਲੀ ਵਿੱਚ ਹੋਂਦ ਰੱਖਣ ਲਈ ਭਾਜਪਾ ਦਾ ਸਮਰਥਨ ਕਰਨ ਦੀ ਅਤੇ ਪੰਜਾਬ ਵਿੱਚ ਪਾਰਟੀ ਵੋਟ ਬੈਂਕ ਬਚਾਉਣ ਦੀ। ਉਨਾਂ ਨਾਲ ਹੀ ਕਿਹਾ ਕਿ ''ਇਹ ਜਾਪਦਾ ਹੈ ਕਿ ਸੁਖਬੀਰ ਮਤੇ ਲਈ ਆਪਣੀ ਸ਼ਰਤਾਂ ਨਾਲ  ਕੀਤੀ ਹਮਾਇਤ ਵਾਪਸ ਲੈਣ ਲਈ ਭਾਜਪਾ  ਵਿਚਲੇ ਆਪਣੇ ਸਿਆਸੀ ਅਕਾਵਾਂ ਦੇ ਦਬਾਅ ਹੇਠ ਹੈ ਪਰ ਅਜਿਹਾ ਜ਼ੋਰਦਾਰ ਤਰੀਕੇ ਨਾਲ ਕਰਨ ਦੀ ਸਥਿਤੀ ਵਿੱਚ ਨਹੀਂ ਕਿਉਕਿ ਉਹ ਪੰਜਾਬ ਵਿੱਚ ਅਕਾਲੀਆਂ ਨੂੰ  ਮਿਲਾ ਰਿਹਾ ਮਾੜਾ ਮੋਟਾ ਸਮਰਥਨ ਗਵਾਉਣਾ ਨਹੀਂ ਚਾਹੁੰਦਾ।''

SAD, BJPSAD-BJP

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਕ ਤੋਂ ਵੱਧ ਕਈ ਮੌਕਿਆਂ ਉਤੇ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਨੂੰ ਦੇਖ ਚੁੱਕੇ ਹਨ ਜਿਨਾਂ ਵਿੱਚ ਹਾਲੀਆ ਸਮੇਂ ਵਿੱਚ ਸੀ.ਏ.ਏ. ਦਾ ਮਾਮਲਾ ਵੀ ਸ਼ਾਮਲ ਹੈ। ਉਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ਉਤੇ ਸੁਖਬੀਰ ਬਾਦਲ ਨੂੰ ਦੁਬਾਰਾ ਇਹ ਪੁੱਛਦਿਆ ਕਿ ਉਹ ਸੂਬੇ ਅਤੇ ਕਿਸਾਨਾਂ ਵੱਲ ਹਨ ਜਾਂ ਨਹੀਂ। ਉਨਾਂ ਆਖਿਆ, ''ਕੀ ਉਹ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲੈਣਗੇ? ਕੀ ਉਹ ਇਹ ਸੋਚਦੇ ਹਨ ਕਿ ਖੇਤੀਬਾੜੀ ਦੇ ਵਿਸ਼ੇ ਉਤੇ ਕੇਂਦਰ ਫੈਸਲੇ ਲੈ ਸਕਦਾ ਹੈ?'' ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਇਕ ਵਾਰ ਸਿਧਾਂਤਕ ਤੌਰ 'ਤੇ ਪੱਖ ਲੈਣ ਦੀ ਅਪੀਲ ਕੀਤੀ।

Sukhbir BadalSukhbir Badal

ਮੁੱਖ ਮੰਤਰੀ ਨੇ ਕਿਹਾ ਕਿ ਕੱਲ ਦੀ ਹੀ ਮੀਟਿੰਗ ਵਿੱਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸੂਬਾ ਸਰਕਾਰ ਵੱਲੋਂ ਤਿੰਨ ਸਾਲ ਪਹਿਲਾਂ ਲਏ ਗਏ ਫੈਸਲੇ ਸਿਰਫ ਫੂਡ ਪ੍ਰਾਸੈਸਿੰਗ ਉਦਯੋਗਾਂ ਨਾਲ ਸਬੰਧਤ ਖੇਤੀਬਾੜੀ ਮੰਡੀਕਰਨ ਦੇ ਫੈਸਲੇ ਲਏ ਗਏ ਸਨ ਜਿਨਾਂ ਬਾਰੇ ਅਕਾਲੀ ਦਲ ਉਲਟੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਸੂਬਾ ਸਰਕਾਰ ਸੂਬਾਈ ਵਿਸ਼ੇ ਦੇ ਮਾਮਲੇ ਵਿੱਚ ਇਸ ਖੇਤਰ ਦੀ ਭਲਾਈ ਲਈ ਕੋਈ ਵੀ ਫੈਸਲਾ ਲੈ ਸਕਦੀ ਹੈ ਪਰ ਕੇਂਦਰ ਸਰਕਾਰ ਨੂੰ ਇਨਾਂ ਸ਼ਕਤੀਆਂ ਨੂੰ ਖੋਹਣ ਦਾ ਕੋਈ ਅਧਿਕਾਰ ਨਹੀਂ ਹੈ ਜੋ ਇਹ ਆਰਡੀਨੈਂਸ ਜਾਰੀ ਕੀਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement