ਅੱਜ ਚੰਡੀਗੜ੍ਹ ਵੱਲ ਕੂਚ ਕਰ ਕੇ ਦੋਵੇਂ ਰਾਜ ਭਵਨਾਂ ਵੱਲ ਵਧਣਗੇ ਕਿਸਾਨ

By : GAGANDEEP

Published : Jun 26, 2021, 9:58 am IST
Updated : Jun 26, 2021, 10:02 am IST
SHARE ARTICLE
Farmer protest
Farmer protest

ਰਾਜਧਾਨੀ ਵਿਚ ਸ਼ਾਂਤਮਈ ਮਾਰਚ ਕਰਨਾ ਸਾਡਾ ਲੋਕਤੰਤਰੀ ਹੱਕ : ਰੁਲਦੂ ਸਿੰਘ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ 26 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ (Farmers from Punjab and Haryana) ਦੇ ਸੱਦੇ ਉਪਰ ਰਾਜਧਾਨੀ ਚੰਡੀਗੜ੍ਹ ਵਿਚ ਸਥਿਤ ਦੋਵਾਂ ਰਾਜਾਂ ਦੇ ਰਾਜ ਭਵਨਾਂ ਤਕ ਸ਼ਹਿਰ ਵਿਚ ਦਾਖ਼ਲ ਹੋ ਕੇ ਮਾਰਚ ਕਰਨਗੇ ਜਦਕਿ ਚੰਡੀਗੜ੍ਹ ਤੇ ਪੰਚਕੂਲਾ ਪ੍ਰਸ਼ਾਸਨ ਕਿਸਾਨਾਂ ਨੂੰ ਸ਼ਹਿਰ ਵਿਚ ਦਾਖ਼ਲ ਨਾ ਹੋਣ ਲਈ ਅਪੀਲ ਕਰ ਰਿਹਾ ਹੈ ਪਰ ਦੋਵਾਂ ਰਾਜਾਂ ਦੇ ਕਿਸਾਨਾਂ ਦੇ ਵੱਡੇ ਇਕੱਠ ਵਲੋਂ ਰਾਜਧਾਨੀ ਵੱਲ ਕੂਚ ਕਰਨ ਦੇ ਐਲਾਨ ਕਾਰਨ ਪੁਲਿਸ ਵਲੋਂ ਰਾਤ ਤੋਂ ਹੀ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਰੋਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।

FarmersFarmers

ਦੋਵਾਂ ਰਾਜਾਂ ਤੋਂ ਆਉਣ ਵਾਲੇ ਕਿਸਾਨਾਂ ਦੀ ਤਿਆਰੀ ਲਈ ਅੱਜ ਖ਼ੁਦ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ ( Balbir Singh Rajewal) ਤੇ ਰੁਲਦੂ ਸਿੰਘ ਪਹੁੰਚੇ ਹਨ। ਹਰਿਆਣਾ ਵਿਚ ਗੁਰਨਾਮ ਸਿੰਘ ਚਡੂਨੀ ਵਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਕਰ ਕੇ ਚੰਡੀਗੜ੍ਹ ਤੇ ਪੰਚਕੂਲਾ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਹੈ। ਰਾਜ ਭਵਨਾਂ ਵੱਲ ਮਾਰਚ ਦੇ ਸਬੰਧ ਵਿਚ ਪ੍ਰੈਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦਿਆਂ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਰਾਜ ਭਵਨਾਂ ਤਕ ਸ਼ਾਂਤਮਈ ਮਾਰਚ ਕਰਨਗੇ ਅਤੇ ਘਿਰਾਉ ਦਾ ਕੋਈ ਪ੍ਰੋਗਰਾਮ ਨਹੀਂ।

Balbir Singh RajewalBalbir Singh Rajewal

ਉਨ੍ਹਾਂ ਕਿਹਾ ਕਿ ਰਾਜਧਾਨੀ ਵਿਚ ਸ਼ਾਂਤਮਈ ਮਾਰਚ ਕਰਨਾ ਉਨ੍ਹਾਂ ਦਾ ਲੋਕਤੰਤਰੀ ਤੇ ਸੰਵਿਧਾਨਕ ਹੱਕ ਹੈ। ਉਨ੍ਹਾਂ ਦਸਿਆ ਕਿ ਪੰਜਾਬ ਵਿਚੋਂ 10 ਹਜ਼ਾਰ ਤੋਂ ਵੱਧ ਕਿਸਾਨ ਮਾਰਚ ਕਰਨਗੇ ਅਤੇ ਹਰਿਅਣਾ ਵਾਲੇ ਪਾਸਿਉਂ ਵੀ ਇੰਨੇ ਹੀ ਹੋਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਮਾਰਚਾਂ ਵਿਚ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਸ਼ਾਮਲ ਹੋ ਸਕਦੇ ਹਨ ਪਰ ਉਹ ਅਗਵਾਈ ਨਹੀਂ ਕਰਨਗੇ ਤੇ ਆਮ ਕਿਸਾਨਾਂ ਵਾਂਗ ਆਉਣ ’ਤੇ ਕੋਈ ਰੋਕ ਨਹੀਂ।

Farmer protestFarmer protest

ਰੁਲਦੂ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰਵਈਏ ਨੂੰ ਦੇਖਦਿਆਂ ਰਾਜ ਭਵਨਾਂ ਵੱਲ ਮਾਰਚ ਕਰ ਕੇ ਰਾਸ਼ਟਰਪਤੀ ਤਕ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰਾਜਪਾਲਾਂ ਰਾਹੀਂ ਮੰਗ ਪੱਤਰ ਦੇ ਕੇ ਗੱਲ ਪਹੁੰਚਾਉਣਾ ਮੁੱਖ ਮਕਸਦ ਹੈ। ਇਸ ਤੋਂ ਬਾਅਦ ਅਗਲੀ ਰਣਨੀਤੀ ਬਣੇਗੀ। 

Farmer protestFarmer protest

ਇਹ ਵੀ ਪੜ੍ਹੋ:  ਐਤਵਾਰ ਦੇ ਮੁਕੰਮਲ ਕਰਫ਼ਿਊ ਸਮੇਤ ਪੰਜਾਬ ਵਿਚ ਪਾਬੰਦੀਆਂ 30 ਜੂਨ ਤਕ ਵਧੀਆਂ

ਚੰਡੀਗੜ੍ਹ ’ਚ ਦਾਖ਼ਲ ਹੋਣ ਵਾਲੇ ਸਾਰੇ ਮੁੱਖ ਰਸਤੇ ਆਮ ਲੋਕਾਂ ਲਈ ਕੀਤੇ ਬੰਦ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਰਾਜਧਾਨੀ ਚ ਰਾਜ ਭਵਨਾਂ ਵਲ ਕੀਤੇ ਜਾਣ ਵਾਲੇ ਮਰਚਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸ਼ਹਿਰ ’ਚ ਦਾਖ਼ਲ ਹੋਣ ਵਾਲੇ ਸਾਰੇ ਮੁੱਖ ਰਸਤੇ ਆਮ ਲੋਕਾਂ ਲਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਬੰਦ ਕਰ ਦਿਤੇ ਹਨ। ਟ੍ਰੈਫ਼ਿਕ ਪੁਲਿਸ ਵਲੋਂ ਜਾਰੀ ਹੁਕਮ ਅਨੁਸਾਰ ਜਿਹੜੇ ਰਸਤੇ ਬੰਦ ਕੀਤੇ ਗਏ ਹਨ, ਉਨ੍ਹਾਂ ’ਚ ਜ਼ੀਰਕਪੁਰ ਬੈਰੀਅਰ, ਮੁੱਲਾਂਪੁਰ ਬੈਰੀਅਰ, ਮੋਲੀਜਾਗਰਾਂ, ਹਾਊਸਿੰਗ ਪੁਲ, ਮਟੌਰ ਬੈਰੀਅਰ, ਕਿਸ਼ਨਗੜ੍ਹ ਟਰਨ, ਸੈਕਟਰ 5/8, ਗੋਲਫ਼, ਗੁਰਸਾਗਰ ਸਾਹਿਬ ਟਰਨ, ਸੁਖਨਾ ਝੀਲ ਟਰਨ, ਸੈਕਟਰ 7 ਰਿਹਾਇਸ਼ੀ ਟਰਨ ਸਾਮਣੇ ਆਰ .ਆਰ.ਬੀ ,ਅਤੇ ਹੀਰਾ ਸਿੰਘ ਚੌਕ ਸ਼ਾਮਲ ਹਨ।  

 

ਇਹ ਵੀ ਪੜ੍ਹੋ - ਮੁੰਬਈ 'ਚ 2000 ਲੋਕਾਂ ਨੂੰ ਲਾਇਆ ਗਿਆ ਨਕਲੀ ਕੋਰੋਨਾ ਟੀਕਾ, 10 ਲੋਕ ਗ੍ਰਿਫਤਾਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement