
ਹਾਦਸੇ ਦਾ ਕਾਰਨ ਗੱਡੀ ਦਾ ਸੰਤੁਲਨ ਵਿਗੜ੍ਹਨਾ ਦੱਸਿਆ ਜਾ ਰਿਹਾ
ਮਾਹਿਲਪੁਰ (ਦੀਪਕ ਅਗਨੀਹੋਤਰੀ)- ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ ਦੇ ਨਾਲ ਸੜਕ ਤੇ ਸਫ਼ਾਰੀ ਅਤੇ ਕਾਰ ਸਵਾਰ ਨੌਜਵਾਨ ਗੱਡੀਆਂ ਸਮੇਤ ਨਹਿਰ ਵਿਚ ਡਿੱਗ ਪਏ। ਕਾਰ ਸਵਾਰ ਦੋਨੋਂ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੇਰ ਰਾਤ ਸਫ਼ਾਰੀ ਗੱਡੀ 'ਚ ਸਵਾਰ ਨੌਜਵਾਨ ਜਨਮਦਿਨ ਪਾਰਟੀ ਤੋਂ ਵਾਪਸ ਘਰ ਜਾ ਰਹੇ ਸਨ ਕਿ ਸਫ਼ਾਰੀ ਗੱਡੀ ਦੀ ਅਚਾਨਕ ਬ੍ਰੇਕ ਫੇਲ ਹੋ ਗਈ ਤੇ ਗੱਡੀ ਸਮੇਤ ਨਹਿਰ ਵਿਚ ਜਾ ਡਿੱਗੇ।
Tragic accident: Two youths, including a car, fell into a canal and died
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਬਿਨ੍ਹਾਂ ਕੱਟ ਕਿਸਾਨਾਂ ਨੂੰ 8 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੇ ਹੁਕਮ
ਸਫ਼ਾਰੀ ਸਵਾਰ ਨੌਜਵਾਨ ਛਲਾਂਗ ਲਗਾ ਕੇ ਬਚ ਗਿਆ। ਕਾਰ ਅਤੇ ਮ੍ਰਿਤਕਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ। ਮ੍ਰਿਤਕਾਂ ਦੀ ਪਛਾਣ 20 ਸਾਲਾਂ ਅਨਮੋਲ ਪੁੱਤਰ ਲਾਡੀ ਵਾਸੀ ਮਾਹਿਲਪੁਰ ਅਤੇ 28 ਸਾਲਾਂ ਜਸਦੀਪ ਪੁੱਤਰ ਕੁਲਵਰਨ ਵਾਸੀ ਕੋਟ ਫਤੂਹੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਨਹਿਰ 'ਚੋ ਬਾਹਰ ਕੱਢਣ ਦਾ ਰੈਸਕਿਊ ਟੀਮਾਂ ਅਤੇ ਪੁਲਸ ਵੱਲੋਂ ਕੀਤਾ ਜਾ ਰਿਹਾ ਹੈ।
Tragic accident: Two youths, including a car, fell into a canal and died
ਇਹ ਵੀ ਪੜ੍ਹੋ: ਅੱਜ ਚੰਡੀਗੜ੍ਹ ਵੱਲ ਕੂਚ ਕਰ ਕੇ ਦੋਵੇਂ ਰਾਜ ਭਵਨਾਂ ਵੱਲ ਵਧਣਗੇ ਕਿਸਾਨ