ਗੁਰਬਾਣੀ ਪ੍ਰਸਾਰਣ ਦਾ ਮਾਮਲਾ : ਸਰਕਾਰ ਦੇ ਫ਼ੈਸਲੇ ਨੂੰ ਮੁਢੋਂ ਰੱਦ ਕੀਤੇ ਜਾਣ ਮਗਰੋਂ 'ਆਪ' ਦੇ ਐਸ.ਜੀ.ਪੀ.ਸੀ. ਨੂੰ ਤਿੱਖੇ ਸਵਾਲ 

By : KOMALJEET

Published : Jun 26, 2023, 3:37 pm IST
Updated : Jun 26, 2023, 3:37 pm IST
SHARE ARTICLE
Malwinder Singh Kang
Malwinder Singh Kang

''ਕੀ SGPC ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਹੀ ਰਹਿ ਗਿਆ ਹੈ?''

ਕਿਹਾ, ਐਸ.ਜੀ.ਪੀ.ਸੀ. ਦਾ ਇਤਿਹਾਸ ਵਡਮੁੱਲਾ ਪਰ ਹੁਣ ਇਕ ਪ੍ਰਵਾਰ ਦੀ ਕਠਪੁਤਲੀ ਬਣ ਕੇ ਰਹਿ ਗਈ
ਪੰਥ ਦੇ ਦੋਖੀ ਨੂੰ ਝੂਠਾ ਮੁਆਫ਼ੀਨਾਮਾ ਦੇ ਕੇ ਬਰੀ ਕੀਤਾ, ਉਸ ਦਿਨ ਐਸ.ਜੀ.ਪੀ.ਸੀ. ਨੇ ਕਿਉਂ ਨਹੀਂ ਸੱਦਿਆ ਇਜਲਾਸ?
ਗੁਰਬਾਣੀ 'ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ 'ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ? :  ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ (ਕੋਮਲਜੀਤ ਕੌਰ): ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਸਰਕਾਰ ਵਲੋਂ ਜੋ ਫ਼ੈਸਲਾ ਲਿਆ ਗਿਆ ਸੀ ਉਸ ਦੇ ਮੱਦੇਨਜ਼ਰ ਅੱਜ ਐਸ.ਜੀ.ਪੀ.ਸੀ. ਵਲੋਂ ਇਜਲਾਸ ਸੱਦਿਆ ਗਿਆ ਅਤੇ ਇਸ ਨੂੰ ਮੁਢੋਂ ਰੱਦ ਕਰ ਦਿਤਾ ਹੈ। ਇਸ 'ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਕ ਅਹਿਮ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਐਸ.ਜੀ.ਪੀ.ਸੀ. ਨੂੰ ਤਿੱਖੇ ਸਵਾਲ ਕੀਤੇ ਹਨ। 

ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਐਸ.ਜੀ.ਪੀ.ਸੀ. ਹੋਂਦ ਵਿਚ ਆਈ ਸੀ ਅਤੇ ਇਸ ਦਾ ਇਤਿਹਾਸ ਵਡਮੁੱਲਾ ਹੈ। ਪਰ ਅੱਜ ਇਹ ਸਿਰਫ਼ ਇਕ ਪ੍ਰਵਾਰ ਦੀ ਕਠਪੁਤਲੀ ਬਣ ਦੇ ਰਹਿ ਗਈ ਹੈ। ਉਸ ਪ੍ਰਵਾਰ ਦੇ ਚੈਨਲ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਅਪਣੇ-ਆਪ ਨੂੰ ਦਾਅ 'ਤੇ ਲਗਾ ਰਹੀ ਹੈ। ਕੀ ਇਹ ਪੰਥ 'ਤੇ ਹਮਲਾ ਨਹੀਂ ਹੈ? 

ਅਪਣੇ ਸੰਬੋਧਨ ਵਿਚ ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਪੁੱਛਿਆ ਕਿ ਪੰਜਾਬ ਸਰਕਾਰ ਦੁਨੀਆਂ ਦੇ ਕੋਨੇ-ਕੋਨੇ ਤਕ ਮੁਫ਼ਤ  ਗੁਰਬਾਣੀ ਪ੍ਰਸਾਰਣ ਕਰਨਾ ਚਾਹੁੰਦੀ ਹੈ। ਇਸ 'ਤੇ ਪੰਜਾਬ ਸਰਕਾਰ ਵਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਸ ਉਪਰ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਤਰਾਜ਼ ਕਿਉਂ ਹੈ? ਕੀ ਪ੍ਰਧਾਨ ਸਾਹਬ ਨਹੀਂ ਚਾਹੁੰਦੇ ਕਿ ਗੁਰਬਾਣੀ ਹਰ ਇਕ ਸਿੱਖ ਅਤੇ ਹਰ ਇਕ ਘਰ ਵਿਚ ਮੁਫ਼ਤ ਰੂਪ ਵਿਚ ਪ੍ਰਚਾਰੀ ਜਾਵੇ? 

ਇਹ ਵੀ ਪੜ੍ਹੋ : ਜਾਂਦੇ ਜਾਂਦੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਖਰੀਆਂ-ਖਰੀਆਂ : ਬਾਦਲ-ਭਗਤੀ ਛੱਡ ਕੇ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੂੰ ਪੰਥ ਪ੍ਰਸਤ ਬਣਨਾ ਚਾਹੀਦੈ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ 'ਆਪ' ਨੂੰ ਅਪਣੇ ਨੁਮਾਇੰਦੇ ਦੇ ਰੂਪ ਵਿਚ ਚੁਣਿਆ ਹੈ ਅਤੇ ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਵਿਚ ਸਿੱਖ ਹਨ। ਸਰਕਾਰ ਆਪਣੀ ਜਨਤਾ ਦੇ ਹੱਕ ਵਿਚ ਫ਼ੈਸਲਾ ਲੈ ਰਹੀ ਹੈ। ਸਖ਼ਤੀ ਭਰੇ ਲਹਿਜ਼ੇ ਵਿਚ ਕੰਗ ਨੇ ਕਿਹਾ ਕਿ ਐਸ.ਜੀ.ਪੀ.ਸੀ. ਗੁਰਬਾਣੀ ਪ੍ਰਸਾਰਣ ਨੂੰ ਇਕ ਪ੍ਰਵਾਰ ਦੇ ਕਬਜ਼ੇ 'ਚੋਂ ਮੁਕਤ ਕਰ ਕੇ ਮਰਿਆਦਾ ਅਨੁਸਾਰ ਇਸ ਦਾ ਅਧਿਕਾਰ ਸਾਰਿਆਂ ਨੂੰ ਦੇਣਾ ਪੰਥ 'ਤੇ ਹਮਲਾ ਕਿਸ ਤਰ੍ਹਾਂ ਹੋ ਗਿਆ? ਉਨ੍ਹਾਂ ਕਿਹਾ ਕਿ ਕੀ ਐਸ.ਜੀ.ਪੀ.ਸੀ. ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਹੀ ਰਹਿ ਗਿਆ ਹੈ? ਇਕ ਪ੍ਰਵਾਰ ਅਤੇ ਉਨ੍ਹਾਂ ਦੀ ਰਾਜਨੀਤੀ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਵਲੋਂ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦਿਤੇ ਗਏ ਸਨ ਫਿਰ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਇਜਲਾਸ ਕਿਉਂ ਨਹੀਂ ਬੁਲਾਇਆ ਸੀ?

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ! 55 ਸਾਲਾ ਤਾਏ ਨੇ ਬਣਾਇਆ 3 ਸਾਲਾ ਭਤੀਜੀ ਨੂੰ ਹਵਸ ਦਾ ਸ਼ਿਕਾਰ 

ਮਾਲਵਿੰਦਰ ਸਿੰਘ ਕੰਗ ਨੇ ਵੱਡਾ ਸਵਾਲ ਖੜਾ ਕਰਦਿਆਂ ਕਿਹਾ ਕਿ ਗੁਰਬਾਣੀ 'ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ 'ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਆਰਥਿਕ ਰੂਪ ਵਿਚ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ? ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਬੈਠੀ ਸੰਗਤ 'ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਦੋ ਦੀ ਸ਼ਹੀਦੀ ਹੋ ਗਈ ਸੀ। ਜਿਸ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਸੱਭ ਹੋਇਆ ਐਸ.ਜੀ.ਪੀ.ਸੀ. ਨੇ ਉਸ ਨੂੰ ਕੋਈ ਨਾ ਤਾਂ ਕੋਈ ਸਵਾਲ ਕੀਤਾ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਫਿਰ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਲਈ ਜੋ ਫ਼ੈਸਲਾ ਲਿਆ ਗਿਆ ਹੈ ਉਸ ਉਪਰ ਇੰਨਾ ਇਤਰਾਜ਼ ਕਿਉਂ ਜਤਾਇਆ ਜਾ ਰਿਹਾ ਹੈ? ਕੰਗ ਨੇ ਸਵਾਲ ਕੀਤਾ ਕਿ ਗੁਰਬਾਣੀ 'ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ 'ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ?

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੀ ਪ੍ਰੈਸ ਕਾਨਫ਼ਰੰਸ ਦੀਆਂ ਅਹਿਮ ਗੱਲਾਂ 
-ਪੰਜਾਬ ਸਰਕਾਰ ਦੁਨੀਆਂ ਦੇ ਕੋਨੇ-ਕੋਨੇ 'ਚ ਪਹੁੰਚਾਉਣਾ ਚਾਹੁੰਦੀ ਮੁਫ਼ਤ ਗੁਰਬਾਣੀ, ਇਸ 'ਤੇ ਐਸ.ਜੀ.ਪੀ.ਸੀ. ਪ੍ਰਧਾਨ ਨੂੰ ਇਤਰਾਜ਼ ਕਿਉਂ?
- ਗੁਰਬਾਣੀ ਪ੍ਰਸਾਰਣ ਨੂੰ ਇਕ ਪ੍ਰਵਾਰ ਦੇ ਕਬਜ਼ੇ 'ਚੋਂ ਮੁਕਤ ਕਰ ਕੇ ਮਰਿਆਦਾ ਅਨੁਸਾਰ ਇਸ ਦਾ ਅਧਿਕਾਰ ਸਾਰਿਆਂ ਨੂੰ ਦੇਣਾ ਪੰਥ 'ਤੇ ਹਮਲਾ ਕਿਸ ਤਰ੍ਹਾਂ ਹੋ ਗਿਆ?
-ਕੀ ਐਸ.ਜੀ.ਪੀ.ਸੀ. ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਰਹਿ ਗਿਐ?
-ਕੀ ਪੰਜਾਬ ਦੀ ਚੁਣੀ ਹੋਈ ਸਰਕਾਰ ਸਿੱਖਾਂ ਨੇ ਨਹੀਂ ਚੁਣੀ?
-ਕੀ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਹੀਂ ਚਾਹੁੰਦੇ ਕਿ ਹਰ ਘਰ ਅਤੇ ਸਿੱਖ ਤਕ ਗੁਰਬਾਣੀ ਪਹੁੰਚੇ?
-ਜਿਸ ਦਿਨ ਪੰਥ ਦੇ ਦੋਖੀ ਨੂੰ ਝੂਠਾ ਮੁਆਫ਼ੀਨਾਮਾ ਦੇ ਕੇ ਬਰੀ ਕੀਤਾ ਗਿਆ ਕੀ ਉਸ ਦਿਨ ਐਸ.ਜੀ.ਪੀ.ਸੀ. ਨੂੰ ਇਜਲਾਸ ਨਹੀਂ ਸੱਦਣਾ ਚਾਹੀਦਾ ਸੀ?
-ਇਕ ਪ੍ਰਵਾਰ ਅਤੇ ਉਨ੍ਹਾਂ ਦੀ ਰਾਜਨੀਤੀ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਵਲੋਂ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦਿਤੇ ਗਏ, ਉਸ ਦਿਨ ਕਿਉਂ ਨਹੀਂ ਬੁਲਾਇਆ ਇਜਲਾਸ?


ਕੀ ਐਸ.ਜੀ.ਪੀ.ਸੀ. ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਹੀ ਰਹਿ ਗਿਆ ਹੈ? ਇਕ ਪ੍ਰਵਾਰ ਅਤੇ ਉਨ੍ਹਾਂ ਦੀ ਰਾਜਨੀਤੀ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਵਲੋਂ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦਿਤੇ ਗਏ, ਉਸ ਦਿਨ ਕਿਉਂ ਨਹੀਂ ਬੁਲਾਇਆ ਗਿਆ ਇਜਲਾਸ? : ਮਾਲਵਿੰਦਰ ਸਿੰਘ ਕੰਗ 

ਐਸ.ਜੀ.ਪੀ.ਸੀ.ਦਾ ਇਤਿਹਾਸ ਵਡਮੁੱਲਾ ਹੈ ਪਰ ਅੱਜ ਇਹ ਸਿਰਫ਼ ਇਕ ਪ੍ਰਵਾਰ ਦੀ ਕਠਪੁਤਲੀ ਬਣ ਦੇ ਰਹਿ ਗਈ ਹੈ। ਉਸ ਪ੍ਰਵਾਰ ਦੇ ਚੈਨਲ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਅਪਣੇ-ਆਪ ਨੂੰ ਦਾਅ 'ਤੇ ਲਗਾ ਰਹੀ ਹੈ।  ਕੀ ਇਹ ਪੰਥ 'ਤੇ ਹਮਲਾ ਨਹੀਂ? - ਮਾਲਵਿੰਦਰ ਸਿੰਘ ਕੰਗ

ਗੁਰਬਾਣੀ 'ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ 'ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ? :  ਮਾਲਵਿੰਦਰ ਸਿੰਘ ਕੰਗ

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement