ਜਾਂਦੇ ਜਾਂਦੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਖਰੀਆਂ-ਖਰੀਆਂ : ਬਾਦਲ-ਭਗਤੀ ਛੱਡ ਕੇ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੂੰ ਪੰਥ ਪ੍ਰਸਤ ਬਣਨਾ ਚਾਹੀਦੈ
Published : Jun 23, 2023, 8:27 am IST
Updated : Jun 23, 2023, 8:27 am IST
SHARE ARTICLE
photo
photo

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ,‘‘ਮੈਂ ਬੜੀ ਦੇਰ ਪਹਿਲਾਂ ਕਿਹਾ ਸੀ ਕਿ ਜਿਸ ਦਿਨ ਅਕਾਲ ਤਖ਼ਤ ਉਤੇ ਸਿਆਸਤ ਭਾਰੂ ਹੋਵੇਗੀ, ਮੈਂ ਘਰ ਚਲਾ ਜਾਵਾਂਗਾ...

 

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਕਥਿਤ ਤੌਰ ’ਤੇ ਟਿਪਣੀ ਕੀਤੀ ਗਈ ਕਿ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੇ ਬਿਰਾਜਮਾਨ ਹੋਣ ਵਾਲੇ ਵਿਅਕਤੀ ਦਾ ਪੜਿ੍ਹਆ ਲਿਖਿਆ ਜਾਂ ਵਿਦਵਾਨ ਹੋਣਾ ਜ਼ਰੂਰੀ ਨਹੀਂ ਸਗੋਂ ਉਸ ਦੇ ਦਲੇਰ ਹੋਣ ਦੀ ਜ਼ਿਆਦਾ ਲੋੜ ਹੈ। ਇਹ ਸ਼ਾਇਦ ਸਿੱਖ ਫ਼ਲਸਫ਼ੇ ਨੂੰ ਨਾ ਸਮਝਣ ਵਾਲਾ ਬਿਆਨ ਹੈ ਕਿਉਂਕਿ ਅਸਲ ਦਲੇਰੀ ਜੋ ਹੁੰਦੀ ਹੈ, ਉਹ ਦਲੇਰੀ ਪੰਥਕ ਫ਼ਲਸਫ਼ੇ ਨੂੰ ਸਮਝਣ ਤੋਂ ਬਾਅਦ ਹੀ ਆਉਂਦੀ ਹੈ। 

ਗਿਆਨੀ ਹਰਪ੍ਰੀਤ ਸਿੰਘ ਨੇ ਜਾਂਦੇ ਜਾਂਦੇ ਬਤੌਰ ਅਕਾਲ ਤਖ਼ਤ ਦੇ ‘ਜਥੇਦਾਰ’ ਇਹ ਵਿਖਾ ਦਿਤਾ ਕਿ ਉਹ ਸਿਰਫ਼ ਵਿਦਵਾਨ ਹੀ ਨਹੀਂ ਹਨ ਬਲਕਿ ਉਹ ਦਲੇਰ ਵੀ ਹਨ ਕਿਉਂਕਿ ਉਨ੍ਹਾਂ ਦੀ ਦਲੇਰੀ ਦੀ ਅਸਲ ਤਾਕਤ ਗੁਰਬਾਣੀ ਹੈ। ਉਨ੍ਹਾਂ ਨੇ ਕੁੱਝ ਇਹੋ ਜਹੀਆਂ ਗੱਲਾਂ ਵੀ ਕਹਿ ਦਿਤੀਆਂ, ਜਿਹੜੀਆਂ ਭਾਵੇਂ ਇਸ਼ਾਰਿਆਂ ਵਿਚ ਹੀ ਕਹੀਆਂ ਸਨ ਪਰ ਜੇ ਇਸ਼ਾਰਿਆਂ ਨੂੰ ਸਮਝ ਸਕੀਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਫ਼ਾਇਦਾ ਹੋ ਸਕਦਾ ਹੈ। ਮਹੱਤਵਪੂਰਣ ਗੱਲ ਜੋ ਉਨ੍ਹਾਂ ਨੇ ਕਹੀ, ਉਹ ਇਹ ਸੀ ਕਿ ਮੈਂ ਕਿਸੇ ਡੇਰੇ ਵਿਚ ਨਹੀਂ ਪੜ੍ਹਿਆ । ਐਸਜੀਪੀਸੀ ਦੇ ਪ੍ਰਬੰਧ ਹੇਠਲੇ ਕਾਲਜਾਂ, ਸਕੂਲਾਂ ਤੇ ਸੰਸਥਾਵਾਂ ਵਿਚੋਂ ਹੀ ਆਇਆ ਹਾਂ। 

ਸੋ ਡੇਰਾਵਾਦ ਬਾਰੇ ਇਹ ਇਕ ਬਹੁਤ ਵੱਡਾ ਬਿਆਨ ਹੈ ਜਿਸ ਨੂੰ ਐਸਜੀਪੀਸੀ ਨੂੰ ਵੀ ਸਮਝਣਾ ਚਾਹੀਦਾ ਹੈ। ਦੂਜੀ ਗੱਲ ਉਨ੍ਹਾਂ ਨੇ ਇਹ ਕਹੀ ਕਿ ਅੱਜ ਜੋ ਹਾਲਾਤ ਬਣੇ ਹੋਏ ਹਨ, ਇਹ ਬਣਨੇ ਹੀ ਨਹੀਂ ਚਾਹੀਦੇ ਸਨ। ਇਹ ਗੱਲ ਉਨ੍ਹਾਂ ਨੇ ਉਦੋਂ ਕਹੀ ਜਦ ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨੂੰ ਸਾਰੀ ਦੁਨੀਆਂ ਦੇ ਸਾਰੇ ਚੈਨਲਾਂ ਲਈ ਮੁਫ਼ਤ ਕਰਨ ਦਾ ਕਦਮ ਚੁਕਿਆ। ਇਹੋ ਗੱਲ ਉਨ੍ਹਾਂ ਨੇ ਇਸ਼ਾਰੇ ਇਸ਼ਾਰੇ ਵਿਚ ਐਸਜੀਪੀਸੀ ਨੂੰ ਹਰਿਆਣਾ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਸਰਕਾਰ ਦੀ ਦਖ਼ਲ ਅੰਦਾਜ਼ੀ ਬਾਰੇ ਵੀ ਕਹੀ ਕਿ ਉਸ ਦਾ ਗਠਨ ਕਾਨੂੰਨੀ ਤੌਰ ’ਤੇ ਸਹੀ ਨਹੀਂ ਕਿਉਂਕਿ ਅਜੇ ਹਰਿਆਣੇ ਦੇ ਗੁਰਦਵਾਰੇ ਐਸਜੀਪੀਸੀ ਵਲੋਂ ਡੀਨੋਟੀਫ਼ਾਈ ਨਹੀਂ ਹੋਏ ਅਰਥਾਤ ਕੱਟੇ ਨਹੀਂ ਗਏ ਤੇ ਡੀਨੋਟੀਫ਼ਾਈ ਹੋਏ ਬਿਨਾਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਕੰਮ ਸ਼ੁਰੂ ਹੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਐਸਜੀਪੀਸੀ ਨੂੰ ਇਹ ਗੱਲ ਅਦਾਲਤ ਵਿਚ ਲੈ ਕੇ ਜਾਣੀ ਚਾਹੀਦੀ ਹੈ। ਪਰ ਐਸਜੀਪੀਸੀ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਨਾ ਗੁਰਬਾਣੀ ਪ੍ਰਸਾਰਣ ਬਾਰੇ ਸੁਣਦੀ ਸੀ ਤੇ ਨਾ ਹੀ ਹਰਿਆਣਾ ਦੇ ਗੁਰਵਾਰਿਆਂ ਨੂੰ ਆਜ਼ਾਦ ਕਰਵਾਉਣ ਬਾਰੇ ਸੁਣਦੀ ਹੈ। ਕਿਉਂ?

ਐਸਜੀਪੀਸੀ ਦੇ ਪ੍ਰਧਾਨ ਗੁਰਦਵਾਰਾ ਐਕਟ ਬਾਰੇ ਕੇਂਦਰ ਦਾ ਫ਼ੈਸਲਾ ਚਾਹੁੰਦੇ ਹਨ, ਪੰਜਾਬ ਸਰਕਾਰ ਦਾ ਨਹੀਂ ਤੇ ਕੇਂਦਰ ਦੀ ਹੀ ਸਰਕਾਰ ਹਰਿਆਣਾ ਵਿਚ ਚਲ ਰਹੀ ਹੈ। ਸੋ ਇਸ਼ਾਰਿਆਂ ਨੂੰ ਸਮਝ ਕੇ ਕੁੱਝ ਵੱਡੇ ਸਵਾਲ ਖੜੇ ਹੁੰਦੇ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ,‘‘ਮੈਂ ਬੜੀ ਦੇਰ ਪਹਿਲਾਂ ਕਿਹਾ ਸੀ ਕਿ ਜਿਸ ਦਿਨ ਅਕਾਲ ਤਖ਼ਤ ਉਤੇ ਸਿਆਸਤ ਭਾਰੂ ਹੋਵੇਗੀ, ਮੈਂ ਘਰ ਚਲਾ ਜਾਵਾਂਗਾ ਤੇ ਮੈਂ ਘਰ ਚਲਾ ਵੀ ਗਿਆ ਹਾਂ ਤੇ ਜੇ ਇਹ ਚਾਹੁੰਦੇ ਨੇ ਤਾਂ ਮੈਥੋਂ ਦੂਜਾ ਤਖ਼ਤ ਵੀ ਲੈ ਲੈਣ।’’ ਮਤਲਬ ਕਿ ਅੱਜ ਸਿਆਸਤ ਏਨੀ ਭਾਰੂ ਹੋ ਗਈ ਹੈ ਕਿ ਜੋ ਸ਼ਖ਼ਸ ਸੇਵਾ ਕਰਨਾ ਚਾਹੁੰਦਾ ਹੈ, ਉਹ ਨਹੀਂ ਕਰ ਸਕਦਾ।

ਆਖ਼ਰੀ ਗੱਲ ਜਿਸ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜ਼ੋਰ ਦਿਤਾ, ਉਹ ਇਹ ਹੈ ਕਿ ਜੋ ਰਹਿਤ ਮਰਿਆਦਾ ਹੈ, ਉਹ ਦੋ ਤਰ੍ਹਾਂ ਦੀ ਹੈ। ਇਕ ਸ਼ਖ਼ਸੀ ਮਰਿਆਦਾ ਤੇ ਇਕ ਪੰਥਕ ਮਰਿਆਦਾ ਜੋ ਦੋਵੇਂ ਹੀ ਜ਼ਰੂਰੀ ਹਨ। ਪੰਥਕ ਉਹ ਹੈ ਜਿਸ ਨੂੰ ਕੌਮ ਨਾਲ ਪਿਆਰ ਹੋਵੇ, ਜਿਸ ਨੂੰ ਕੌਮ ਦੀ ਚਿੰਤਾ ਹੋਵੇ, ਜੋ ਕੌਮ ਵਾਸਤੇ ਕੰਮ ਕਰੇ। ਉਨ੍ਹਾਂ ਨੇ ਤਾਂ ਸਾਫ਼ ਕਰ ਦਿਤਾ ਕਿ ‘‘ਮੈਂ ਜਦ ਤਕ ਇਸ ਅਹੁਦੇ ’ਤੇ ਰਿਹਾ ਹਾਂ, ਮੈਂ ਇਕ ਵੀ ਕੰਮ ਨਿਜੀ ਫ਼ਾਇਦੇ ਲਈ ਨਹੀਂ ਕੀਤਾ। ਅਸੀ ਤਾਂ ਕੌਮ ਦੀ ਸੇਵਾ ਕਰਨ ਆਏ ਸੀ।’’ ਪਰ ਜਿਨ੍ਹਾਂ ਨੇ ਫ਼ਾਇਦੇ ਲਏ ਹਨ, ਉਨ੍ਹਾਂ ਬਾਰੇ ਅਸੀ ਕੀ ਕਰ ਰਹੇ ਹਾਂ? ਜਿਨ੍ਹਾਂ ਨੇ ਅਪਣੇ ਨਿਜੀ ਮੁਨਾਫ਼ਿਆਂ ਵਾਸਤੇ ਐਸਜੀਪੀਸੀ ’ਤੇ ਕਬਜ਼ਾ ਕੀਤਾ ਹੋਇਆ ਹੈ, ਗੁਰਬਾਣੀ ਪ੍ਰਸਾਰਣ ’ਤੇ ਕਬਜ਼ਾ ਕੀਤਾ ਹੋਇਆ ਹੈ, ਉਹ ਜੇ ਪੰਥਕ ਮਰਿਆਦਾ ਉਲੰਘ ਰਹੇ ਹਨ ਤਾਂ ਉਨ੍ਹਾਂ ਬਾਰੇ ਕੀ ਕਰਨਾ ਚਾਹੀਦਾ ਹੈ? 

ਜਵਾਬ ਅਸੀ ਜਾਣਦੇ ਹਾਂ ਪਰ ਸ਼ਾਇਦ ਉਹ ਆਗੂ ਜਿਹੜੇ ਅਪਣੇ ਆਪ ਨੂੰ ਨਿਡਰ ਸਮਝਦੇ ਹਨ, ਉਹ ਸਾਨੂੰ ਥੋੜਾ ਜਿਹਾ ਬਿਹਤਰ ਜਵਾਬ ਦੇ ਸਕਦੇ ਹਨ ਕਿਉਂਕਿ ਉਹ ਅਪਣੇ ਆਪ ਨੂੰ ਨਿਡਰ ਸਮਝਦੇ ਹਨ। ਇਸ਼ਾਰਿਆਂ ਵਿਚ ਜੋ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਕਹਿ ਗਏ ਹਨ, ਇਨ੍ਹਾਂ ਗੱਲਾਂ ਕਰ ਕੇ ਹੀ ਉਨ੍ਹਾਂ ਨੂੰ ਹਟਾਇਆ ਗਿਆ ਹੈ । ਕਿਉਂਕਿ ਜਿਹੜੀਆਂ ਗੱਲਾਂ   ਨਿਡਰ ਤੇ ਦਲੇਰ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਕਰਦੇ ਹਨ, ਉਨ੍ਹਾਂ ਨੇ ਅਪਣੀ ਨਿਡਰਤਾ ਉਤੇ ਕੋਈ ਦਾਗ਼ ਨਹੀਂ ਲੱਗਣ ਦਿਤਾ ਤੇ ਜੇ ਕੌਮ ਸਾਥ ਦੇਵੇ, ਜੇ ਕੌਮ ਉਨ੍ਹਾਂ ਦੀ ਗੱਲ ਸਮਝ ਲਵੇ ਤਾਂ ਇਹੋ ਜਿਹੇ ਹੋਰ ਬੜੇ ਆਗੂ ਅੱਗੇ ਆਉਣਗੇ ਜੋ ਨਿਡਰ ਹੋ ਕੇ ਕੌਮ ਦੀ ਸੇਵਾ ਕਰਨਗੇ ਤੇ ਜੋ ਸਖ਼ਸੀ ਮਰਿਆਦਾ ਦੇ ਨਾਲ ਨਾਲ ਪੰਥਕ ਮਰਿਆਦਾ ਨੂੰ ਵੀ ਕਦੀ ਨੀਵਾਂ ਨਹੀਂ ਹੋਣ ਦੇਣਗੇ।      

- ਨਿਮਰਤ ਕੌਰ  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement