Nawanshahr jail News :ਲੁਧਿਆਣਾ ਜੇਲ੍ਹ 'ਚ ਬੰਦ ਗੱਗੂ ਨੇ ਪੈਟਰੋਲ ਪੰਪ ’ਤੇ ਕੀਤਾ ਸੀ ਕਤਲ
Nawanshahr jail News : ਨਵਾਂਸ਼ਹਿਰ ਦੇ ਪਿੰਡ ਕਾਂਗੜਾ ਦੇ ਰਹਿਣ ਵਾਲੇ ਮੱਖਣ ਸਿੰਘ ਦੇ ਪਿੰਡ ਕਾਂਗੜਾ ਦੇ ਪੈਟਰੋਲ ਪੰਪ 'ਤੇ ਕਤਲ ਦੇ ਮਾਮਲੇ 'ਚ ਲੁਧਿਆਣਾ ਜੇਲ 'ਚ ਬੰਦ ਖੜਗ ਸਿੰਘ ਉਰਫ਼ ਗੱਗੂ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸੁਧਾ ਮਾਜਰਾ ਬੀਤੀ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਾਠਗੜ੍ਹ ਥਾਣੇ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਖੜਕ ਸਿੰਘ ਉਰਫ਼ ਗੱਗੂ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸੁਧਾ ਮਾਜਰਾ ’ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ, ਜਿਸ ਦੇ ਸੋਨੂੰ ਖੱਤਰੀ ਗਰੋਹ ਨਾਲ ਸਬੰਧ ਸਨ।
ਪਿੰਡ ਕਾਂਗੜਾ ਦੇ ਵਸਨੀਕ ਮੱਖਣ ਸਿੰਘ ਦਾ ਪਿੰਡ ਕਾਂਗੜਾ ਦੇ ਪੈਟਰੋਲ ਪੰਪ ’ਤੇ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤਹਿਤ ਖੜਗ ਸਿੰਘ ਉਰਫ਼ ਗੱਗੂ ਪਿਛਲੇ ਦੋ ਸਾਲਾਂ ਤੋਂ ਕੇਂਦਰੀ ਜੇਲ੍ਹ ਲੁਧਿਆਣਾ ’ਚ ਬੰਦ ਸੀ। ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਪਿੰਡ ਸੁਧਾ ਮਾਜਰਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
(For more news apart from Gangster of Nawanshahr died in jail News in Punjabi, stay tuned to Rozana Spokesman)