ਕਾਂਗਰਸੀਆਂ ਨਾਲੋਂ ਗ਼ੈਰ ਕਾਂਗਰਸੀਆਂ ਦੀ ਖ਼ਰਾਬ ਸਿਹਤ ਰਹੀ ਖ਼ਜ਼ਾਨੇ 'ਤੇ ਜ਼ਿਆਦਾ ਭਾਰੂ 
Published : Jul 26, 2018, 3:45 pm IST
Updated : Jul 26, 2018, 3:45 pm IST
SHARE ARTICLE
Punjab Economy
Punjab Economy

 ਇਕ ਪਾਸੇ ਤਾਂ ਪੰਜਾਬ ਸਰਕਾਰ ਮਾੜੀ ਆਰਥਿਕ ਸਥਿਤੀ 'ਚੋਂ ਗੁਜ਼ਰ ਰਹੀ ਹੈ, ਦੂਜੇ ਪਾਸੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੇ ਪਰਵਾਰਾਂ ਦੇ ਇਲਾਜ....

ਐਸਏਐਸ ਨਗਰ :  ਇਕ ਪਾਸੇ ਤਾਂ ਪੰਜਾਬ ਸਰਕਾਰ ਮਾੜੀ ਆਰਥਿਕ ਸਥਿਤੀ 'ਚੋਂ ਗੁਜ਼ਰ ਰਹੀ ਹੈ, ਦੂਜੇ ਪਾਸੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੇ ਪਰਵਾਰਾਂ ਦੇ ਇਲਾਜ 'ਤੇ ਲੱਖਾਂ ਰੁਪਏ ਸਰਕਾਰੀ ਖ਼ਜ਼ਾਨੇ ਵਿਚੋਂ ਖ਼ਰਚ ਕੀਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਿਹਤ ਖ਼ਰਚ ਦੀ ਕੋਈ ਹੱਦ ਨਹੀਂ ਹੈ। ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਅਕਾਲੀ ਵਿਧਾਇਕ ਖ਼ਜ਼ਾਨੇ ਵਿਚੋਂ ਸਿਹਤ ਸਬੰਧੀ ਖ਼ਰਚ ਕਰਨ ਵਿਚ ਕਾਂਗਰਸੀ ਵਿਧਾਇਕਾਂ ਨਾਲੋਂ ਕਿਤੇ ਅੱਗੇ ਹਨ। ਇਕੱਲੇ ਅਕਾਲੀ ਹੀ ਨਹੀਂ, ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਵੀ ਕਾਂਗਰਸੀਆਂ ਤੋਂ ਅੱਗੇ ਹਨ।

Captian Amrinder SinghCaptian Amrinder Singhਕੈਪਟਨ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਪਹਿਲੇ ਸਾਲ ਦੌਰਾਨ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਸਿਹਤ ਖ਼ਰਚ ਲਈ ਖ਼ਜ਼ਾਨੇ ਵਿਚੋਂ 23.69 ਲੱਖ ਰੁਪਏ ਦਿਤੇ ਗਏ। ਕੁੱਲ ਖ਼ਰਚ ਦਾ 59.73 ਫੀਸਦੀ ਖ਼ਰਚਾ ਤਾਂ ਇਕੱਲੇ ਸਿਮਰਜੀਤ ਸਿੰਘ ਬੈਂਸ  ਪਰਵਾਰ ਦਾ ਹੀ ਰਿਹਾ, ਜਿਨ੍ਹਾਂ ਦੇ ਮਾਤਾ-ਪਿਤਾ ਦੇ ਇਲਾਜ ਲਈ 14.15 ਰੁਪਏ ਦਿਤੇ ਗਏ। ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਦਾ ਇਕ ਸਾਲ ਦਾ ਖ਼ਰਚਾ 2.29 ਲੱਖ ਰੁਪਏ ਰਿਹਾ, ਜਦਕਿ ਆਪ ਵਿਧਾਇਕ ਬੁੱਧ ਰਾਮ ਨੇ 1.77 ਲੱਖ ਰੁਪਏ ਅਪਣੀ ਪਤਨੀ ਦੇ ਇਲਾਜ ਲਈ ਲਏ। 

Sukhbir Badal and Parkash Singh BadalSukhbir Badal and Parkash Singh Badal
ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਨੱਥੂ ਰਾਮ ਅਤੇ ਵਿਧਾਇਕ ਮਦਨ ਲਾਲ ਦੋਵਾਂ ਦਾ ਸਿਹਤ ਖ਼ਰਚਾ ਡੇਢ ਲੱਖ ਰੁਪਏ ਰਿਹਾ, ਜਦਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਸਿਹਤ ਖ਼ਰਚ ਲਈ 1.49 ਲੱਖ ਰੁਪਏ ਦਿਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਮਹਿਜ਼ 2784 ਰੁਪਏ ਦੇ ਇਲਾਜ ਦਾ ਬਿਲ ਵੀ ਸਰਕਾਰੀ ਖ਼ਜ਼ਾਨੇ 'ਚੋਂ ਲਿਆ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ 4111 ਰੁਪਏ ਦਾ ਬਿਲ ਸਰਕਾਰੀ ਖ਼ਜ਼ਾਨੇ 'ਚੋਂ ਲਿਆ। ਸਾਰੇ ਵਿਧਾਇਕਾਂ ਵਿਚੋਂ ਸਭ ਤੋਂ ਘੱਟ ਬਿਲ 1750 ਰੁਪਏ ਸੁਖਪਾਲ ਸਿੰਘ ਭੁੱਲਰ ਦਾ ਹੈ ਜੋ ਉਨ੍ਹਾਂ ਨੂੰ ਅਪਣੀ ਜੇਬ 'ਤੇ ਭਾਰੀ ਲੱਗਿਆ ਅਤੇ ਉਨ੍ਹਾਂ ਨੇ ਇਹ ਪੈਸੇ ਸਰਕਾਰੀ ਖ਼ਜ਼ਾਨੇ ਵਿਚੋਂ ਲਏ। 

BadalBadalਵੈਸੇ ਅਕਾਲੀ ਵਿਧਾਇਕਾਂ ਦੇ ਸਿਹਤ ਖ਼ਰਚਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚੋਂ ਕਈਆਂ ਦੇ ਸਿਹਤ ਖ਼ਰਚ ਇੰਨੇ ਮੋਟੇ ਸਨ ਕਿ ਉਨ੍ਹਾਂ ਨੇ ਖ਼ਜ਼ਾਨੇ ਦੀ ਸਿਹਤ ਵੀ ਖ਼ਰਾਬ ਕਰ ਦਿਤੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਲਾਜ ਬਿਲ ਦਾ ਭੁਗਤਾਨ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ  ਕੀਤਾ ਹੈ, ਜਿਸ ਦਾ ਖ਼ਰਚ ਕਰੀਬ ਇਕ ਕਰੋੜ ਰੁਪਏ ਸੀ। ਬਾਦਲ ਨੇ 8 ਫਰਵਰੀ ਤੋਂ 20 ਫਰਵਰੀ ਤਕ ਵਿਦੇਸ਼ ਵਿਚ ਅਪਣੇ ਦਿਲ ਦਾ ਇਲਾਜ ਕਰਵਾਇਆ ਸੀ, ਜਿਸ ਵਿਚ ਇਲਾਜ ਤੋਂ ਇਲਾਵਾ ਹਵਾਈ ਟਿਕਟਾਂ ਦਾ ਖ਼ਰਚਾ ਵੀ ਸ਼ਾਮਲ ਹੈ।

Bains BrothersBains Brothers ਮਰਹੂਮ ਵਿਧਾÎਇਕ ਕੰਵਰਜੀਤ ਸਿੰਘ ਬਰਾੜ ਨੇ ਵੀ 3.43 ਕਰੋੜ ਰੁਪਏ ਦਾ ਇਲਾਜ ਸਰਕਾਰੀ ਖ਼ਜ਼ਾਨੇ ਵਿਚੋਂ ਕਰਵਾਇਆ ਸੀ। ਅਕਾਲੀ-ਭਾਜਪਾ ਸਰਕਾਰ ਵੇਲੇ ਕਈ ਅਕਾਲੀ ਮੰਤਰੀਆਂ ਨੇ ਵਿਦੇਸ਼ਾਂ ਵਿਚੋਂ ਅਪਣਾ ਇਲਾਜ ਕਰਵਾਇਆ। ਜਿਨ੍ਹਾਂ ਦੇ ਇਲਾਜ ਲਈ ਖ਼ਜ਼ਾਨੇ ਵਿਚੋਂ ਮੋਟੀਆਂ ਰਕਮਾਂ ਦਿਤੀਆਂ ਗਈਆਂ। ਪਹਿਲਾਂ ਸਿਹਤ ਖ਼ਰਚ ਦੇ ਨਿਯਮ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਨੁਸਾਰ 1 ਜਨਵਰੀ 1998 ਤੋਂ 22 ਅਪ੍ਰੈਲ 2003 ਤਕ ਵਿਧਾਇਕਾਂ ਨੂੰ ਨਿਸ਼ਚਿਤ ਕਰੀਬ 250 ਰੁਪਏ ਮਹੀਨਾ ਭੱਤਾ ਮਿਲਦਾ ਸੀ ਪਰ ਪੰਜਾਬ ਸਰਕਾਰ ਵਲੋਂ 20 ਫਰਵਰੀ 2004 ਵਿਚ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਦੇਣ ਦੀ ਹਦਾਇਤ ਕੀਤੀ ਗਈ ਸੀ।

Brar Brarਵਿਧਾਇਕਾਂ ਦੇ ਮੈਡੀਕਲ ਭੱਤੇ ਵਿਚ ਵਿਧਾÎਇਕ ਅਤੇ ਉਸ ਦੇ ਆਸ਼ਰਤ ਪਰਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਸਿਹਤ ਖ਼ਰਚ ਦੀ ਕੋਈ ਹੱਦ ਨਹੀਂ ਹੈ। ਵਿਧਾਇਕ ਅਪਣੇ ਜਾਂ ਅਪਣੇ ਪਰਵਾਰਕ ਮੈਂਬਰਾਂ ਦੇ ਇਲਾਜ 'ਤੇ ਜਿੰਨੇ ਚਾਹੇ ਪੈਸੇ ਖ਼ਰਚ ਕਰ ਸਕਦਾ ਹੈ। ਲਗਭਗ ਸਾਰੇ ਹੀ ਵਿਧਾਇਕ ਅਪਣਾ ਸਿਹਤ ਖ਼ਰਚ ਖ਼ੁਦ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਮੋਟਾ ਸਿਹਤ ਖ਼ਰਚ ਕਰਨ ਵਿਚ ਅਕਾਲੀ ਵਿਧਾਇਕ ਕਾਫ਼ੀ ਅੱਗੇ ਹਨ, ਜਦਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਜੋ ਅਪਣੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਣ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੇ, ਇਕੱਲੇ ਹੀ ਕੁੱਲ ਖ਼ਰਚ ਦਾ 59 ਫ਼ੀਸਦੀ ਤੋਂ ਜ਼ਿਆਦਾ ਸਿਹਤ ਖ਼ਰਚ ਕਰ ਚੁੱਕੇ ਹਨ।

Bains BrothersBains Brothers ਕੁੱਝ ਲੋਕਾਂ ਵਲੋਂ ਇੰਟਰਨੈੱਟ 'ਤੇ ਇਕ ਪੇਜ਼ ਜ਼ਰੀਏ ਉਨ੍ਹਾਂ ਲਈ ਫੰਡ ਮੰਗਿਆ ਜਾ ਰਿਹਾ ਹੈ, ਜਿਸ ਵਿਚ ਲਿਖਿਆ ਹੈ ਕਿ ''ਦੋਸਤੋ ਬੇਨਤੀ ਹੈ ਕਿ ਸਾਡੇ ਪੰਜਾਬ ਦੇ ਇਨਸਾਫ਼ ਪਸੰਦ ਵਿਧਾÎਇਕ ਬੈਂਸ ਭਰਾਵਾਂ ਦੇ ਮਾਤਾ-ਪਿਤਾ ਬਿਮਾਰ ਹਨ, ਸਰਕਾਰੀ ਖ਼ਜ਼ਾਨੇ ਵਿਚੋਂ ਉਨ੍ਹਾਂ ਦੇ ਇਲਾਜ 'ਤੇ 14-15 ਲੱਖ ਰੁਪਏ ਖ਼ਰਚੇ ਜਾ ਚੁੱਕੇ ਹਨ। ਤੁਹਾਨੂੰ ਪਤਾ ਪੰਜਾਬ ਤਾਂ ਪਹਿਲਾਂ ਹੀ ਕਰਜ਼ਈ ਹੈ, ਸੋ ਖ਼ਜ਼ਾਨੇ 'ਤੇ ਬੋਝ ਨਾ ਪੈਣ ਦੇਈਏ। ਇਨ੍ਹਾਂ ਗ਼ਰੀਬ ਵਿਧਾਇਕਾਂ ਦੇ ਮਾਤਾ-ਪਿਤਾ ਦਾ ਇਲਾਜ ਆਪਾਂ ਰਲ-ਮਿਲ ਕੇ ਕਰਵਾਈਏ। ਸੋ ਬੇਨਤੀ ਹੈ ਕਿ ਇਸ ਸਾਈਟ 'ਤੇ ਇਕ ਤੋਂ ਦਸ ਪੌਂਡ ਜਾਂ ਡਾਲਰ ਜ਼ਰੂਰ ਦਾਨ ਕਰੋ ਤਾਂ ਕਿ ਪੰਜਾਬ ਦਾ ਖ਼ਜ਼ਾਨਾ ਤੇ ਬੈਂਸ ਭਰਾਵਾਂ ਦੇ ਮਾਪੇ ਬਚਾ ਸਕੀਏ।''

CongressCongressਪੰਜਾਬ ਵਿਚ ਲਗਭਗ ਸਾਰੇ ਹੀ ਵਿਧਾਇਕ ਰੱਜੇ ਪੁੱਜੇ ਹਨ ਅਤੇ ਉਨ੍ਹਾਂ ਦੇ ਚੰਗੇ ਕਾਰੋਬਾਰ ਹਨ ਪਰ ਇਸ ਦੇ ਬਾਵਜੂਦ ਵਿਧਾਇਕਾਂ ਵਲੋਂ ਇਲਾਜ ਲਈ ਪੈਸੇ ਸਰਕਾਰੀ ਖ਼ਜ਼ਾਨੇ ਵਿਚੋਂ ਲਏ ਜਾਂਦੇ ਹਨ। ਭਾਵੇਂ ਕਿ ਵਿਧਾਇਕਾਂ ਨੂੰ ਇਸ ਦਾ ਕਾਨੂੰਨਨ ਅਧਿਕਾਰ ਦਿਤਾ ਗਿਆ ਹੈ ਪਰ ਜੇਕਰ ਪੰਜਾਬ ਦੀ ਆਰਥਿਕਤਾ ਵੱਲ ਨਜ਼ਰ ਮਾਰੀਏ ਤਾਂ ਸਥਿਤੀ ਕੁੱਝ ਠੀਕ ਨਹੀਂ ਹੈ।

Shiromani Akali DalShiromani Akali Dalਹੈਰਾਨੀ ਇਸ ਗੱਲ 'ਤੇ ਆਉਂਦੀ ਹੈ ਕਿ ਇਕ ਪਾਸੇ ਤਾਂ ਇਹ ਵਿਧਾਇਕ ਅਪਣੇ ਆਪ ਨੂੰ ਪੰਜਾਬ ਹਿਤੈਸ਼ੀ ਹੋਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਦੂਜੇ ਪਾਸੇ ਉਨ੍ਹਾਂ ਨੂੰ ਪੰਜਾਬ ਦੀ ਮਾੜੀ ਆਰਥਿਕ ਸਥਿਤੀ ਦੀ ਕੋਈ ਪ੍ਰਵਾਹ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement