
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੁਪੱਤਰੀ ਬੀਬੀ ਕੁਲਦੀਪ ਕੋਰ ਟੌਹੜਾ ਨੇ ਆਖਿਆ ਹੈ ਕਿ ਟੋਹੜਾ ਪਰਿਵਾਰ ਤੇ ਇਸ ਦੇ ਸਮਰਥਕ ਆਮ ਆਦਮੀ ਪਾਰਟੀ.............
ਪਟਿਆਲਾ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੁਪੱਤਰੀ ਬੀਬੀ ਕੁਲਦੀਪ ਕੋਰ ਟੌਹੜਾ ਨੇ ਆਖਿਆ ਹੈ ਕਿ ਟੋਹੜਾ ਪਰਿਵਾਰ ਤੇ ਇਸ ਦੇ ਸਮਰਥਕ ਆਮ ਆਦਮੀ ਪਾਰਟੀ ਨਾਲ ਪੂਰੀ ਤਰਾਂ ਡਟ ਕੇ ਖੜੇ ਹਨ। ਬੀਬੀ ਟੌਹੜਾ ਅੱਜ ਇਥੇ ਆਪ ਦੀ ਮਜ਼ਬੂਤੀ ਲਈ ਸੱਦੀ ਮੀਟਿੰਗ ਮੋਕੇ ਵਰਕਰਾਂ ਦੀਆਂ ਸਮੱਸਿਆਵਾਂ ਸੁਣਨ ਤੋ ਬਾਅਦ ਗੱਲਬਾਤ ਕਰ ਰਹੇ ਸਨ।ਬੀਬੀ ਟੌਹੜਾ ਨੇ ਕਿਹਾ ਕਿ ਟੌਹੜਾ ਪਰਿਵਾਰ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਤੇ ਦੇਸ਼ ਪ੍ਰਤੀ ਸਚੁੱਜੀ ਸੋਚ ਕਾਰਨ ਹੀ ਪਹਿਲਾਂ ਆਪ ਦਾ ਪੱਲਾ ਫੜਿਆ ਸੀ ਤੇ ਅੱਜ ਵੀ ਇਹ ਪਰਿਵਾਰ ਪੂਰੀ ਤਰ੍ਹਾਂ ਸ੍ਰੀ ਕੇਜਰੀਵਾਲ ਦੀਆਂ ਨੀਤੀਆਂ ਨਾਲ ਸਹਿਮਤ ਹੈ।
ਉਨਾਂ ਕਿਹਾ ਕਿ ਦਿੱਲੀ ਵਿਚ ਕੇਂਦਰ ਦੀ ਭਾਜਪਾ ਸਰਕਾਰ ਦੀ ਲੱਖ ਜ਼ੋਰ ਅਜ਼ਮਾਈ ਾਂੋ ਬਾਅਦ ਜੋ ਸਟੇਟ ਦਾ ਮਾਡਲ ਸ੍ਰੀ ਕੇਜਰੀਵਾਲ ਨੇ ਦਿਤਾ ਹੈ, ਉਹ ਸਾਰੇ ਦੇਸ ਦੀ ਇਕ ਵੱਡੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਟੌਹੜਾ ਪਰਿਵਾਰ ਆਪ ਦੀ ਮਜ਼ਬੂਤੀ ਲਈ ਪਾਰਟੀ ਦੇ ਹੁਕਮ ਅਨੁਸਾਰ ਹਲਕਾ ਸਨੋਰ ਤੇ ਹੋਰ ਖੇਤਰਾਂ ਵਿਚ ਵਰਕਰਾਂ ਦੀਆਂ ਮੀਟਿੰਗਾ ਸ਼ੁਰੂ ਕਰੇਗਾ ਤੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਦੀਆਂ ਘਟੀਆਂ ਨੀਤੀਆਂ ਤੋ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਆ ਰਹੀਆਂ ਲੋਕ ਸਭਾ ਚੋਣਾਂ Îਵਿਚ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕੇ ।
ਬੀਬੀ ਟੌਹੜਾ ਨੇ ਕਿਹਾ ਕਿਹਾ ਟੋਹੜਾ ਪਰਿਵਾਰ ਪਾਰਟੀ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ, ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਵਿਚ ਪੂਰੇ ਪੰਜਾਬ ਵਿਚ ਪਾਰਟੀ ਦੀ ਮਜ਼ਬੂਤੀ ਲਈ ਮੁਹਿੰਮ ਚਲਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਵਿਚ ਕੋਈ ਮਤਭੇਦ ਨਹੀ ਹਨ ਤੇ ਲੋਕ ਸਭਾ ਚੋਣਾਂ ਲਈ ਸਾਰੇ ਡਟ ਕੇ ਤਿਆਰੀ ਕਰ ਰਹੇ ਹਨ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੋਹੜਾ , ਸਾਬਕਾ ਚੈਅਰਮੈਨ ਹਰਿਦੰਰਪਾਲ ਸਿੰਘ ਟੋਹੜਾ, ਕੰਨਵਰਬੀਰ ਸਿੰਘ ਟੋਹੜਾ ਤੇ ਹੋਰ ਵੀ ਸਮਰਥਕ ਹਾਜ਼ਰ ਸਨ।