ਕਾਰਗਿਲ ਜੰਗ 'ਚ ਇਸ ਟ੍ਰੈਫਿਕ ਮੁਲਾਜ਼ਮ ਨੇ ਨਿਭਾਈ ਸੀ ਅਹਿਮ ਭੂਮਿਕਾ, ਜਾਣੋ ਕਿਵੇਂ ਚਟਾਈ ਪਾਕਿ ਨੂੰ ਧੂੜ
Published : Jul 26, 2019, 12:22 pm IST
Updated : Jul 26, 2019, 12:25 pm IST
SHARE ARTICLE
Satpal Singh
Satpal Singh

ਉਹਨਾਂ ਨੇ ਪਾਕਿ ਦੇ ਕਪਤਾਨ ਸ਼ੇਰ ਖਾਨ ਤੇ ਤਿੰਨ ਹੋਰ ਨੂੰ ਮਾਰਿਆ ਸੀ। ਉਸੇ ਸ਼ੇਰ ਖਾਨ ਨੂੰ ਪਾਕਿ ਦੇ ਸਭ ਤੋਂ ਵੱਡੇ ਸਨਮਾਨ ਨਿਸ਼ਾਤ-ਏ-ਹੈਦਰ ਨਾਲ ਸਨਮਾਨਿਤ ਕੀਤਾ ਗਿਆ

ਸੰਗਰੂਰ: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਸਥਿਤ ਇਕ ਛੋਟੇ ਜਿਹੇ ਸ਼ਹਿਰ ਭਵਾਨੀਗੜ੍ਹ ਵਿਚ ਚੋਰਾਹੇ ‘ਤੇ ਹੈੱਡ ਕਾਂਸਟੇਬਲ ਸਤਪਾਲ ਸਿੰਘ ਟ੍ਰੈਫਿਕ ਨੂੰ ਸੰਭਾਲਣ ਵਿਚ ਰੁੱਝੇ ਹੋਏ ਹਨ ਪਰ ਉਹਨਾਂ ਦੀ ਵਰਦੀ ‘ਤੇ ਨਜ਼ਰ ਮਾਰ ਕੇ ਦੇਖਿਆ ਜਾਵੇ ਤਾਂ ਪਤਾ ਚੱਲੇਗਾ ਕਿ ਉਹ ਕੋਈ ਆਮ ਟ੍ਰੈਫ਼ਿਕ ਪੁਲਿਸ ਕਰਮਚਾਰੀ ਨਹੀਂ ਹਨ। ਸਤਪਾਲ ਸਿੰਘ ਨੇ ਅਪਣੀ ਸ਼ਰਟ ‘ਤੇ ਚਾਰ ਮੈਡਲ ਲਗਾਏ ਹਨ। ਇਕ ਅੱਧਾ ਨੀਲਾ ਤੇ ਅੱਧਾ ਨਾਰੰਗੀ ਹੈ ਭਾਵ ‘ਦ ਵੀਰ ਚੱਕਰ’।

Sikh Regiment In KargilSikh Regiment In Kargil

20 ਸਾਲ ਪਹਿਲਾਂ ਸਤਪਾਲ ਸਿੰਘ ਭਾਰਤੀ ਫੌਜ ਵਿਚ ਇਕ ਸਿਪਾਹੀ ਸਨ। ਸਤਪਾਲ ਕਾਰਗਿਲ ਜੰਗ ਦੌਰਾਨ ਟਾਇਗਰ ਹਿਲ ‘ਤੇ ਪਾਕਿਸਤਾਨੀ ਫੌਜ ਦੇ ਜਵਾਬੀ ਹਮਲਿਆਂ ਨਾਲ ਮੁਕਾਬਲਾ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਨਾਰਦਰਨ ਲਾਈਟ ਇਨਫੈਂਟਰੀ ਦੇ ਕਪਤਾਨ ਕਰਨਾਲ ਸ਼ੇਰ ਖਾਨ ਅਤੇ ਤਿੰਨ ਹੋਰ ਨੂੰ ਮਾਰਿਆ ਸੀ। ਬਾਅਦ ਵਿਚ ਉਸੇ ਸ਼ੇਰ ਖਾਨ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਸਨਮਾਨ ਨਿਸ਼ਾਤ-ਏ-ਹੈਦਰ ਨਾਲ ਸਨਮਾਨਿਤ ਕੀਤਾ ਗਿਆ। ਧਿਆਨਦੇਣਯੋਗ ਗੱਲ ਇਹ ਹੈ ਕਿ ਇਹ ਸਨਮਾਨ ਉੱਚ ਚੋਟੀ ‘ਤੇ ਬਹਾਦਰੀ ਦਿਖਾਉਣ ਲਈ ਭਾਰਤੀ ਬ੍ਰਿਗੇਡੀਅਰ ਕਮਾਂਡਰ ਦੀ ਸਿਫਾਰਿਸ਼ ‘ਤੇ ਦਿੱਤਾ ਗਿਆ।

Kargil Vijay Diwas: A Tribute to Martyrs Kargil Vijay Diwas

ਸਤਪਾਲ ਸਿੰਘ 8 ਸਿੱਖ ਰੈਜੀਮੈਂਟ ਦਾ ਹਿੱਸਾ ਸਨ। ਜਿਸ ਵਿਚ ਦੋ ਅਧਿਕਾਰੀ, ਚਾਰ ਜੇਸੀਓ ਅਤੇ ਹੋਰ ਰੈਂਕ ਦੇ 49 ਓਆਰਐਸ ਸ਼ਾਮਲ ਸਨ। ਇਸ ਟੁਕੜੀ ਨੂੰ ਟਾਇਗਰ ਹਿਲ ‘ਤੇ ਕਬਾਜ਼ਾ ਕਰਨ ਲਈ ਮਦਦ ਲਈ ਕਿਹਾ ਗਿਆ ਸੀ। ਟਾਇਗਰ ਹਿਲ ‘ਤੇ ਹੋਈ ਇਸ ਜੰਗ ਵਿਚ ਤਿੰਨ ਜੇਸੀਓ ਸਮੇਤ 8 ਸਿਪਾਹੀ ਸ਼ਹੀਦ ਹੋਏ ਸਨ। ਇਹਨਾਂ ਵਿਚੋਂ ਜੋ ਬਚੇ ਸਨ, ਉਹਨਾਂ ਵਿਚੋਂ ਜ਼ਿਆਦਾਤਰ ਜ਼ਖਮੀ ਸਨ, ਜਿਨ੍ਹਾਂ ਵਿਚ ਦੋ ਅਧਿਕਾਰੀ ਮੇਜਰ ਰਵਿੰਦਰ ਪਰਮਾਰ ਅਤੇ ਲੈਫਟੀਨੈਂਟ ਆਰ ਕੇ ਸਹਰਾਵਤ ਸ਼ਾਮਲ ਸਨ।

KargilKargil

ਹੁਣ 46 ਸਾਲਾਂ ਦੇ ਹੋ ਚੁੱਕੇ ਸਤਪਾਲ ਸਿੰਘ ਉਸ ਲੜਾਈ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ 5 ਜੁਲਾਈ 1999 ਦੀ ਸ਼ਾਮ ਤੱਕ ਉਹ ਪੁਜ਼ੀਸ਼ਨ ਸੰਭਾਲ ਚੁੱਕੇ ਸਨ । ਉਸ ਸਮੇਂ ਉੱਥੇ ਬਹੁਤ ਠੰਢ ਸੀ ਅਤੇ ਉਹਨਾਂ ਕੋਲ ਸਿਰਫ਼ ਉਹੀ ਕੱਪੜੇ ਸਨ ਜੋ ਉਹਨਾਂ ਨੇ ਪਹਿਨੇ ਹੋਏ ਸਨ। ਉਸ ਤੋਂ ਬਾਅਦ 7 ਜੁਲਾਈ ਨੂੰ ਪਾਕਿਸਤਾਨ ਵੱਲੋਂ ਕਾਊਂਟਰ ਅਟੈਕ ਕੀਤਾ ਗਿਆ। ਇਕ ਤੋਂ ਬਾਅਦ ਇਕ ਹਮਲੇ ਹੋ ਰਹੇ ਸਨ। ਉਹਨਾਂ ਦੱਸਿਆ ਕਿ ਪਾਕਿਸਤਾਨੀਆਂ ਕੋਲ ਇਕ ਵਧੀਆ ਅਫ਼ਸਰ ਸੀ, ਜੋ ਉਹਨਾਂ ਦੀ ਅਗਵਾਈ ਕਰ ਰਿਹਾ ਸੀ। ਸਤਪਾਲ ਸਿੰਘ ਦੱਸਦੇ ਹਨ ਕਿ ਅਧਿਕਾਰੀਆਂ ਅਤੇ ਜੇਸੀਓ ਦੇ ਜ਼ਖਮੀ ਹੋਣ ਤੋਂ ਬਾਅਦ ਸੂਬੇਦਾਰ ਨਿਰਮਲ ਸਿੰਘ  ਜੋ ਖੁਦ ਜ਼ਖਮੀ ਸਨ, ਉਹਨਾਂ ਨੇ ਕਮਾਂਡ ਅਪਣੇ ਹੱਥ ਵਿਚ ਰੱਖੀ ਅਤੇ ਲਗਾਤਾਰ ਬ੍ਰਿਗੇਡੀਅਰ ਐਮਪੀਐਸ ਬਾਜਵਾ ਨਾਲ ਵਾਇਰਲੈੱਸ ਸੰਪਰਕ ਵਿਚ ਸਨ।

Satpal Singh Satpal Singh

ਲੜਾਈ ਦੌਰਾਨ ਸਤਪਾਲ ਸਿੰਘ ਨੇ ਸ਼ੇਰ ਖ਼ਾਨ ਨੂੰ ਮਾਰ ਦਿੱਤਾ। ਹਾਲਾਂਕਿ ਸਤਪਾਲ ਸਿੰਘ ਨੂੰ ਉਸ ਦੌਰਾਨ ਪਤਾ ਨਹੀਂ ਸੀ ਕਿ ਉਹਨਾਂ ਨੇ ਜਿਸ ਨੂੰ ਮਾਰਿਆ ਹੈ ਉਹ ਕੈਪਟਨ ਕਰਨਾਲ ਸ਼ੇਰ ਖਾਨ ਸਨ। ਸਤਪਾਲ ਸਿੰਘ ਦੇ ਸਾਬਕਾ ਬ੍ਰਿਗੇਡੀਅਰ ਕਮਾਂਡਰ ਬ੍ਰਿਗੇਡੀਅਰ ਬਾਜਵਾ ਕਹਿੰਦੇ ਹਨ ਕਿ ਟਾਇਗਰ ਹਿਲ ‘ਤੇ ਸਤਪਾਲ ਦੇ ਸਾਹਸ ਅਤੇ ਬਹਾਦਰੀ ਨੂੰ ਦੇਖਦੇ ਹੋਏ, ਉਹਨਾਂ ਦਾ ਨਾਂਅ ‘ਵੀਰ ਚੱਕਰ’ ਲਈ ਨਿਸ਼ਾਨਬੱਧ ਕੀਤਾ। ਫੌਜ ਵਿਚ ਸਰਵਿਸ ਪੂਰੀ ਕਰਨ ਤੋਂ ਬਾਅਦ ਸਤਪਾਲ ਸਿੰਘ 2008 ਵਿਚ ਰਿਟਾਇਰ ਹੋ ਗਏ। ਉਸੇ ਸਾਲ ਉਹ ਪੰਜਾਬ ਪੁਲਿਸ ਵਿਚ ਸ਼ਾਮਲ ਹੋ ਗਏ।

Satpal Singh Satpal Singh

ਉਹ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਗਲਤ ਫੈਸਲਾ ਲਿਆ ਹੋਵੇ। ਉਹਨਾਂ ਕਿਹਾ ਕਿ ਉਹਨਾਂ ਨੂੰ ‘ਵੀਰ ਚੱਕਰ’ ਲਈ ਕੋਈ ਖਾਸ ਤਰਜੀਹ ਨਹੀਂ ਮਿਲਦੀ।ਸਤਪਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਐਕਸ ਸਰਵਿਸਮੈਨ ਕੋਟੇ ਦੇ ਤਹਿਤ ਜੁਆਇਨ ਕੀਤਾ ਸੀ ਅਤੇ ਹੁਣ ਉਹ ਹੈੱਡ ਕਾਂਸਟੇਬਲ ਹਨ। ਸਤਪਾਲ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਮੈਡਲ ਜਿੱਤਣ ਤੋਂ ਬਾਅਦ ਉੱਚੇ ਰੈਂਕ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਉਹਨਾਂ ਨੇ ਉਸ ਵਿਅਕਤੀ ਨੂੰ ਮਾਰਿਆ ਜਿਸ ਨੂੰ ਪਾਕਿਸਤਾਨ ਨੇ ਵੀਰਤਾ ਪੁਰਸਕਾਰ ਦਿੱਤਾ। ਉਹਨਾਂ ਕਿਹਾ ਕਿ ‘ਖੈਰ ਰੱਬ ਮਹਾਨ ਹੈ, ਉਹਨਾਂ ਨੇ ਮੈਨੂੰ ਜਿੰਦਾ ਰੱਖਿਆ’। ਫਿਲਹਾਲ ਉਹ ਅਪਣੇ ਪੋਸਟ-ਗ੍ਰੈਜੂਏਟ ਬੇਰੁਜ਼ਗਾਰ ਲੜਕੇ ਲਈ ਬਹੁਤ ਬੁਰਾ ਮਹਿਸੂਸ ਕਰ ਰਹੇ ਹਨ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement