
20 ਸਾਲ ਪਹਿਲਾਂ ਯਾਨੀ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਫਤਹਿ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ।
20 ਸਾਲ ਪਹਿਲਾਂ ਯਾਨੀ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਫਤਹਿ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਕਰੀਬ ਦੋ ਮਹੀਨੇ ਤੱਕ ਚੱਲੀ ਇਹ ਕਾਰਗਿਲ ਦੀ ਲੜਾਈ ਭਾਰਤੀ ਫੌਜ ਦੇ ਹੌਂਸਲੇ ਅਤੇ ਜਾਂਬਾਜੀ ਦਾ ਅਜਿਹਾ ਉਦਾਹਰਣ ਹੈ, ਜਿਸ ‘ਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਕਰੀਬ 18 ਹਜ਼ਾਰ ਫੁੱਟ ਦੀ ਉਚਾਈ 'ਤੇ ਕਾਰਗਿਲ ਵਿਚ ਲੜੀ ਗਈ ਇਸ ਜੰਗ ਵਿਚ ਦੇਸ਼ ਨੇ ਲਗਭਗ 527 ਨਾਲੋਂ ਜ਼ਿਆਦਾ ਸੂਰਬੀਰ ਯੋਧਿਆਂ ਨੂੰ ਗਵਾਇਆ ਸੀ ਉਥੇ ਹੀ 1300 ਤੋਂ ਜ਼ਿਆਦਾ ਜਖ਼ਮੀ ਹੋਏ ਸਨ।
Kargil
ਜੰਮੂ-ਕਸ਼ਮੀਰ ਵਾਸੀ ਸ਼ੰਕਰ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਨੇ ਵੀ ਕਾਰਗਿਲ ਦੀ ਲੜਾਈ ਲੜਦਿਆਂ ਦੇਸ਼ ਲਈ ਸ਼ਹੀਦੀ ਪਾਈ ਸੀ। ਲਖਵਿੰਦਰ ਸਿੰਘ ਨੇ ਸਿੱਖ ਰੈਜੀਮੈਂਟ ਵਿਚ ਅਪਣੀ ਸੇਵਾ ਨਿਭਾਈ ਸੀ। ਅੱਜ ਸ਼ਹੀਦ ਲਖਵਿੰਦਰ ਸਿੰਘ ਦਾ ਵੱਡਾ ਲੜਕਾ ਸਤਵਿੰਦਰ ਸਿੰਘ ਇਸੇ ਰੈਜੀਮੈਂਟ ਵਿਚ ਅਪਣੀਆਂ ਸੇਵਾਵਾਂ ਦੇ ਰਿਹਾ ਹੈ ਅਤੇ ਛੋਟਾ ਲੜਕਾ ਫੌਜ ਵਿਚ ਭਰਤੀ ਹੋਣ ਦੀ ਤਿਆਰੀ ਵਿਚ ਹੈ।
Lakhwinder Singh's Family
ਕਾਰਗਿਲ ਵਿਚ ਪੁੱਤਰ ਦੇ ਸ਼ਹੀਦ ਹੋਣ ਤੋਂ ਬਾਅਦ ਸ਼ੰਕਰ ਸਿੰਘ ਦਾ ਪੋਤਾ ਦੇਸ਼ ਦੀ ਸਰਹੱਦ ‘ਤੇ ਰਾਖੀ ਕਰਦਾ ਹੈ। ਲਖਵਿੰਦਰ ਸਿੰਘ ਦੇ ਬਜ਼ੁਰਗ ਮਾਤਾ-ਪਿਤਾ ਅਤੇ ਲਖਵਿੰਦਰ ਦੀ ਪਤਨੀ ਨੂੰ ਮਾਣ ਹੈ ਕਿ ਉਹਨਾਂ ਦਾ ਲੜਕਾ ਵੀ ਅਪਣੇ ਪਿਤਾ ਦੀ ਤਰ੍ਹਾਂ ਫੌਜ ਵਿਚ ਸੇਵਾ ਕਰ ਰਿਹਾ ਹੈ। ਖੁਦ ਵੀ ਸੀਮਾ ਸੁਰੱਖਿਆ ਬਲ ਤੋਂ ਬਤੌਰ ਇੰਸਪੈਕਟਰ ਸੇਵਾਮੁਕਤ ਹੋਏ ਸ਼ੰਕਰ ਸਿੰਘ ਦੇ ਪਰਿਵਾਰ ਦੀ ਚੌਥੀ ਪੀੜੀ ਦੇਸ਼ ਦੀ ਸੇਵਾ ਵਿਚ ਜੁਟੀ ਹੈ।
Sikh Regiment In Kargil
ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਸਾਰਥੀ ਖੁਰਦ ਦੇ ਸ਼ੰਕਰ ਸਿੰਘ ਦੇ ਸਪੁੱਤਰ ਲਖਵਿੰਦਰ ਸਿੰਘ ਕਾਰਗਿਲ ਜੰਗ ਸਮੇਂ ਪਠਾਨਕੋਟ ਵਿਚ ਫੌਜ ਦੀ 8 ਸਿੱਖ ਰੈਜੀਮੈਂਟ ਵਿਚ ਬਤੌਰ ਸਿਪਾਹੀ ਤੈਨਾਤ ਸਨ। ਲੜਾਈ ਸ਼ੁਰੂ ਹੁੰਦੇ ਹੀ ਉਹਨਾਂ ਨੂੰ ਟਾਇਗਰ ਹਿਲ ‘ਤੇ ਭੇਜ ਦਿੱਤਾ ਗਿਆ। ਛੇ ਜੁਲਾਈ ਨੂੰ ਟਾਇਗਰ ਹਿਲ ‘ਤੇ ਪਾਕਿਸਤਾਨੀ ਫੌਜੀਆਂ ਨਾਲ ਲੜਾਈ ਕਰਦੇ ਹੋਏ ਉਹ ਸ਼ਹੀਦ ਹੋ ਗਏ। ਉਹਨਾਂ ਦੇ ਪਰਿਵਾਰ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ। ਇਸ ਦੇ ਬਾਵਜੂਦ ਵੀ ਸ਼ੰਕਰ ਸਿੰਘ ਨੇ ਅਪਣੇ ਪਰਿਵਾਰ ਦੀ ਫੌਜੀ ਪਰੰਪਰਾ ਨੂੰ ਟੁੱਟਣ ਨਹੀਂ ਦਿੱਤਾ।
Kargil
ਲਖਵਿੰਦਰ ਸਿੰਘ ਦਾ ਵੱਡਾ ਸਪੁੱਤਰ ਸਤਵਿੰਦਰ ਸਿੰਘ ਸਿੱਖ ਰੈਜੀਮੈਂਟ ਵਿਚ ਤੈਨਾਤ ਹੈ। ਸ਼ੰਕਰ ਸਿੰਘ ਦੇ ਤਿੰਨੋ ਲੜਕੇ ਫੌਜ ਵਿਚ ਭਰਤੀ ਹੋਏ ਸਨ। ਲਖਵਿੰਦਰ ਸਿੰਘ ਕਾਰਗਿਲ ਵਿਚ ਸ਼ਹੀਦ ਹੋ ਗਿਆ ਅਤੇ ਦੂਜੇ ਲੜਕੇ ਦੀ ਫੌਜ ਵਿਚ ਨੌਕਰੀ ਦੌਰਾਨ ਮੌਤ ਹੋ ਗਈ ਸੀ। ਤੀਸਰਾ ਲੜਕਾ ਅੱਜ ਵੀ 13 ਸਿੱਖ ਰੈਜੀਮੈਂਟ ਵਿਚ ਤੈਨਾਤ ਹੈ।ਸ਼ੰਕਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਲਖਵਿੰਦਰ ਸਿੰਘ 1990 ਵਿਚ ਫੌਜ ‘ਚ ਭਰਤੀ ਹੋਇਆ ਸੀ ਅਤੇ 1994 ਵਿਚ ਉਸ ਦਾ ਵਿਆਹ ਬਲਜੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਪੰਜ ਸਾਲ ਬਾਅਦ ਹੀ ਲਖਵਿੰਦਰ ਸ਼ਹੀਦ ਹੋ ਗਏ। ਉਹਨਾਂ ਕਿਹਾ ਕਿ ਉਹਨਾਂ ਨੂੰ ਅਪਣੇ ਪੁੱਤਰ ਦੀ ਸ਼ਹੀਦੀ ‘ਤੇ ਮਾਣ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ