ਵੀਰਪਾਲ ਕੌਰ ਨੇ ਸੌਦਾ ਸਾਧ ਦੀ ਤੁਲਨਾ ਬਾਬੇ ਨਾਨਕ ਨਾਲ ਕੀਤੀ
Published : Jul 26, 2020, 10:16 am IST
Updated : Jul 26, 2020, 10:16 am IST
SHARE ARTICLE
Sauda Sadh
Sauda Sadh

ਸੁਖਬੀਰ ਸਿੰਘ ਬਾਦਲ ਨੂੰ 'ਪੁਸ਼ਾਕ' ਵਿਵਾਦ 'ਤੇ ਕਾਨੂੰਨੀ ਨੋਟਿਸ ਦਾ ਜਵਾਬ ਭੇਜਿਆ

ਚੰਡੀਗੜ੍ਹ, 25 ਜੁਲਾਈ (ਨੀਲ ਭਲਿੰਦਰ ਸਿੰਘ): 'ਪੁਸ਼ਾਕ' ਵਿਵਾਦ ਉਤੇ ਆਏ ਦਿਨ ਬਿਆਨਾਂ ਤੋਂ ਫਿਰ ਰਹੀ ਡੇਰਾ ਪ੍ਰੇਮਣ ਵੀਰਪਾਲ ਕੌਰ ਨੇ ਇਕ ਨਵਾਂ ਕੁਫ਼ਰ ਤੋਲ ਦਿਤਾ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵਲੋਂ ਡੇਰਾ ਪੈਰੋਕਾਰ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦਾ ਜੋ ਜਵਾਬ (ਨਕਲ ਮੌਜੂਦ) ਅੱਜ ਵੀਰਪਾਲ ਨੇ ਭੇਜਿਆ ਹੈ ਉਸ ਵਿਚ ਉਸ ਨੇ ਸਜ਼ਾ ਯਾਫ਼ਤਾ ਬਲਾਤਕਾਰੀ ਡੇਰਾ ਗੁਰਮੀਤ ਰਾਮ ਰਹੀਮ ਦੀ ਤੁਲਨਾ ਬਾਬੇ ਨਾਨਕ ਨਾਲ ਕਰ ਦਿਤੀ ਹੈ।

File Photo File Photo

ਵੀਰਪਾਲ ਕੌਰ ਨੇ ਅੰਗਰੇਜ਼ੀ ਵਿਚ ਡਰਾਫ਼ਟ ਕੀਤੇ ਹੋਏ ਅਪਣੇ ਜਵਾਬ ਵਿਚ ਕਿਹਾ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਗਨਕਾ' ਵਰਗੀ ਵੇਸ਼ਵਾ ਨੂੰ ਸਿੱਧੇ ਰਸਤੇ 'ਤੇ ਪਾਇਆ ਸੀ, ਉਸੇ ਤਰ੍ਹਾਂ ਉਸ ਦੇ ਗੁਰੂ ਸੌਦਾ ਸਾਧ ਨੇ ਕਈ ਵੇਸ਼ਵਾਵਾਂ ਦੀ ਜ਼ਿੰਦਗੀ ਸੁਧਾਰੀ ਹੈ। ਦਸਣਯੋਗ ਹੈ ਕਿ ਵੀਰਪਾਲ  ਕੁੱਝ ਦਿਨ ਹੋਏ ਮੀਡੀਆ ਵਿਚ ਅਪਣੇ ਇਸ ਬਿਆਨ ਕਾਰਨ ਚਰਚਾ ਵਿਚ ਆਈ ਹੋਈ ਹੈ ਕਿ ਸਾਲ 2007 ਦੇ ਸੌਦਾ ਸਾਧ ਸਵਾਂਗ ਵਿਵਾਦ ਨਾਲ ਸਬੰਧਤ 'ਪੁਸ਼ਾਕ' ਸੁਖਬੀਰ ਸਿੰਘ ਬਾਦਲ ਵਲੋਂ ਭਿਜਵਾਈ ਗਈ ਸੀ ਜਿਸ 'ਤੇ ਸੁਖਬੀਰ ਵਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ

 

ਜਿਸ ਦੇ ਜਵਾਬ ਵਿਚ ਵੀਰਪਾਲ ਨੇ ਲਿਖਿਆ ਹੈ ਕਿ ਸੌਦਾ ਸਾਧ ਦੀ ਪੁਸ਼ਾਕ ਦਾ ਵਿਵਾਦ ਬੇਲੋੜਾ ਹੈ ਕਿਉਂਕਿ ਜਿਸ ਤਰ੍ਹਾਂ ਮੁਗ਼ਲਾਂ ਤੇ ਰਾਜਪੂਤ ਰਾਜਿਆਂ ਦੀਆਂ ਕਾਲਪਨਿਕ ਤਸਵੀਰਾਂ ਹਨ ਉਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ ਇਕ ਕਾਲਪਨਿਕ ਤਸਵੀਰ ਹੈ ਤੇ ਉਸ ਕਾਲਪਨਿਕ ਤਸਵੀਰ 'ਤੇ ਪਾਈ ਪੁਸ਼ਾਕ ਨਾਲ ਹੀ ਸੌਦਾ ਸਾਧ ਦੇ ਮਾਮਲੇ ਨੂੰ ਜੋੜਿਆ ਜਾ ਰਿਹਾ ਹੈ।

File Photo File Photo

ਉਸ ਨੇ ਲਿਖਿਆ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਕਾਲਪਨਿਕ ਹੈ ਤਾਂ ਫਿਰ ਕਿਸ ਤਰ੍ਹਾਂ ਸੌਦਾ ਸਾਧ ਦੀ ਪਹਿਨੀ ਪੁਸ਼ਾਕ ਨੂੰ ਉਸ ਨਾਲ ਜੋੜਿਆ ਜਾ ਸਕਦਾ ਹੈ। ਵੀਰਪਾਲ ਨੇ ਤਾਂ ਹੁਣ ਇਥੋਂ ਤਕ ਵੀ ਕਿਹਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਜਾਣਦੀ ਤੇ ਨਾ ਹੀ ਜ਼ਿੰਦਗੀ ਵਿਚ ਕਦੇ ਸੁਖਬੀਰ ਬਾਦਲ ਨੂੰ ਮਿਲੀ ਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਹੜੇ ਅਕਾਲੀ ਦਲ ਦੇ ਪ੍ਰਧਾਨ ਹਨ। ਉਸ ਨੇ ਨੋਟਿਸ ਦੇ ਜਵਾਬ ਵਿਚ ਅਕਾਲੀ ਦਲ ਦੇ ਕਈ ਨਾਵਾਂ ਦਾ ਜ਼ਿਕਰ ਵੀ ਕੀਤਾ ਹੋਇਆ ਹੈ।

daljeet Cheema daljeet Cheema

ਉਸ ਨੇ ਅਪਣੇ ਭੇਜੇ ਜਵਾਬ ਵਿਚ ਫਿਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਉਸ ਨੇ ਪੁਸ਼ਾਕ ਦਾ ਜ਼ਿਕਰ ਸਾਬਕਾ ਪੁਲਿਸ ਅਧਿਕਾਰੀ ਤੇ ਏ.ਡੀ.ਜੀ.ਪੀ. ਇੰਟੈਲੀਜੈਂਸ ਰਹੇ ਸ਼ਸ਼ੀਕਾਂਤ ਦੀ ਇੰਟਰਵਿਊ ਦੇ ਹਵਾਲੇ ਨਾਲ ਕੀਤਾ ਹੈ।  ਨਾਲ ਹੀ ਡੇਰੇ ਦੇ ਟਰੱਸਟ 'ਤੇ ਵੀਰਪਾਲ ਕੌਰ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਮੇਰੀ ਆਸਥਾ ਤੇ ਮੇਰਾ ਗੁਰੂ ਗੁਰਮੀਤ ਰਾਮ ਰਹੀਮ ਹੈ ਤੇ ਡੇਰੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਮੇਰੀ ਇਸ ਆਸਥਾ ਨੂੰ ਰੋਕ ਸਕਣ। ਨਾਲ ਹੀ ਜਵਾਬ ਦੇ ਆਖ਼ਰ ਵਿਚ ਵੀਰਪਾਲ ਨੇ ਇਕ ਨਿਜੀ ਨਿਊਜ਼ ਚੈਨਲ ਦੇ ਸਿੱਧਾ ਪ੍ਰਸਾਰਣ 'ਤੇ ਸੌਦਾ ਸਾਧ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਪੁਸ਼ਾਕ ਭੇਜੇ ਜਾਣ ਦੇ ਅਪਣੇ ਦਾਅਵੇ 'ਤੇ ਮਾਫ਼ੀ ਵੀ ਮੰਗ ਲਈ ਹੈ।

ਅਕਾਲੀ ਦਲ ਵਲੋਂ ਕਾਨੂੰਨੀ ਕਾਰਵਾਈ ਦੀ ਮੰਗ
ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀਰਪਾਲ ਵਿਰੁਧ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਿਉਂਕਿ ਵੀਰਪਾਲ ਨੇ ਹੁਣ ਬਲਾਤਕਾਰੀ ਬਾਬੇ ਸੌਦਾ ਸਾਧ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਦਿਤੀ ਹੈ ਤੇ ਨਾਲ ਹੀ ਇਥੋਂ ਤਕ ਕਹਿ ਦਿਤਾ ਹੈ ਕਿ ਪੁਸ਼ਾਕ ਦਾ ਵਿਵਾਦ ਬੇਵਜਾ ਹੈ ਕਿਉਂਕਿ ਜਿਸ ਗੁਰੂ ਸਾਹਿਬ ਦੀ ਤਸਵੀਰ ਨਾਲ ਪੁਸ਼ਾਕ ਦਾ ਮਾਮਲਾ ਜੋੜਿਆ ਜਾ ਰਿਹਾ ਹੈ ਉਹ ਗੁਰੂ ਸਾਹਿਬ ਦੀਆਂ ਤਸਵੀਰਾਂ ਹੀ ਕਾਲਪਨਿਕ ਹਨ। ਅਕਾਲੀ ਦਲ ਸੋਮਵਾਰ ਨੂੰ ਪੁਲਿਸ ਕੋਲ ਪਹੁੰਚ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement