
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਐਡਵੋਕੇਟ ਅਤੁਲ ਨੰਦਾ ਦੀ ਨਿਯੁਕਤੀ ਹੋਈ ਸੀ।
ਚੰਡੀਗੜ੍ਹ: ਪੰਜਾਬ ਦੇ ਏਜੀ ਅਨਮੋਲ ਰਤਨਾ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਤੋਂ ਬਾਅਦ ਸੀਨੀਅਰ ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਏਜੀ ਹੋਣਗੇ। ਦੱਸ ਦੇਈਏ ਕਿ ਪੰਜਾਬ ਵਿਚ 10 ਮਹੀਨਿਆਂ ਦੇ ਅੰਦਰ ਚੌਥੀ ਵਾਰ ਏਜੀ ਨੂੰ ਬਦਲ ਦਿੱਤਾ ਗਿਆ ਹੈ। 10 ਮਹੀਨਿਆਂ ਵਿਚ 4 ਏਜੀ ਵਿਚੋਂ ਅਤੁਲ ਨੰਦਾ ਨੇ 54 ਮਹੀਨੇ 3 ਦਿਨ, ਅਮਰਪ੍ਰੀਤ ਸਿੰਘ ਦਿਓਲ ਨੇ 1 ਮਹੀਨਾ 15 ਦਿਨ, ਦੀਪਇੰਦਰ ਸਿੰਘ ਪਟਵਾਲੀਆ 3 ਮਹੀਨੇ 22 ਦਿਨ ਅਤੇ ਅਨਮੋਲ ਰਤਨਾ ਸਿੱਧੂ 4 ਮਹੀਨੇ ਲਈ ਏਜੀ ਰਹੇ ਹਨ।
5 Advocate Generals of Punjab replaced in 10 months
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਐਡਵੋਕੇਟ ਅਤੁਲ ਨੰਦਾ ਦੀ ਨਿਯੁਕਤੀ ਹੋਈ ਸੀ। ਕੈਪਟਨ ਦੇ ਮੁੱਖ ਮੰਤਰੀ ਦੇ ਅਸਤੀਫੇ ਤੋਂ ਬਾਅਦ ਹੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਏਪੀਐਸ ਦਿਓਲ ਨੂੰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਨਿਯੁਕਤ ਕੀਤਾ ਗਿਆ ਸੀ। ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਕਾਰਨ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਹਨਾਂ ਦਾ ਕਾਰਜਕਾਲ ਬਹੁਤ ਛੋਟਾ 1 ਮਹੀਨਾ 15 ਦਿਨ ਦਾ ਰਿਹਾ। ਇਸ ਮਗਰੋਂ ਡੀਐਸ ਪਟਵਾਲੀਆ ਨੂੰ ਏਜੀ ਲਗਾਇਆ ਗਿਆ।
ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੀ ਹਾਰ ਤੋਂ ਡੀਐਸ ਪਟਵਾਲੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਦਾ ਕਾਰਜਕਾਲ 3 ਮਹੀਨੇ 22 ਦਿਨ ਦਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਏਜੀ ਨਿਯੁਕਤ ਕੀਤਾ ਗਿਆ ਸੀ। ਉਹਨਾਂ ਨੇ ਘਰੇਲੂ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ। ਉਹਨਾਂ ਦਾ ਕਾਰਜਕਾਲ 4 ਮਹੀਨੇ ਤੱਕ ਚੱਲਿਆ।