Sector 7 'ਚ 15 ਦਿਨਾਂ ਵਿਚ ਦੂਜੇ IAS ਦੇ ਘਰ ਚੋਰੀ, ਲੱਖਾਂ ਦੇ ਸੋਨੇ-ਚਾਂਦੀ ਦੇ ਗਹਿਣਿਆਂ 'ਤੇ ਚੋਰਾਂ ਨੇ ਫੇਰਿਆ ਹੱਥ  
Published : Jul 26, 2022, 9:45 am IST
Updated : Jul 26, 2022, 9:52 am IST
SHARE ARTICLE
theft
theft

ਆਈਏਐਸ ਮੋਹਨੀਸ਼ ਡਾਕਟਰ ਪਤਨੀ ਮ੍ਰਿਣਾਲਿਨੀ ਨਾਲ ਹੈਦਰਾਬਾਦ ਗਏ ਹੋਏ ਸਨ

 

ਚੰਡੀਗੜ੍ਹ - ਸੈਕਟਰ-7ਬੀ ਸਥਿਤ ਪੰਜਾਬ ਕੇਡਰ ਦੇ ਆਈਏਐਸ ਮੋਹਨੀਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ ਵਿਚੋਂ ਹੀਰੇ, ਸੋਨੇ-ਚਾਂਦੀ ਦੇ ਗਹਿਣੇ, ਪੁਖਰਾਜ ਅਤੇ ਕੀਮਤੀ ਸਿੱਕੇ ਚੋਰੀ ਹੋ ਗਏ। ਇਸ ਦੌਰਾਨ ਆਈਏਐਸ ਮੋਹਨੀਸ਼ ਡਾਕਟਰ ਪਤਨੀ ਮ੍ਰਿਣਾਲਿਨੀ ਨਾਲ ਹੈਦਰਾਬਾਦ ਗਏ ਹੋਏ ਸਨ। ਉਥੋਂ ਵਾਪਸ ਆ ਕੇ ਚੋਰੀ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਸੂਚਨਾ ਮਿਲਣ 'ਤੇ ਐੱਸਐੱਚਓ-26 ਅਤੇ ਫੋਰੈਂਸਿਕ ਟੀਮ ਸਮੇਤ ਉੱਚ ਅਧਿਕਾਰੀ ਪਹੁੰਚ ਗਏ। ਜੀਐਮਐਸਐਚ-16 ਵਿਚ ਬਤੌਰ ਮੈਡੀਕਲ ਅਫਸਰ ਤਾਇਨਾਤ ਡਾਕਟਰ ਮ੍ਰਿਣਾਲਿਨੀ ਦੀ ਸ਼ਿਕਾਇਤ ’ਤੇ ਪੁਲਿਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ। 

GoldGold

ਸ਼ਿਕਾਇਤਕਰਤਾ ਮ੍ਰਿਣਾਲਿਨੀ ਨੇ ਦੱਸਿਆ ਕਿ ਉਹ 19 ਜੁਲਾਈ ਨੂੰ ਦੁਪਹਿਰ 2 ਵਜੇ ਆਈਏਐਸ ਪਤੀ ਮੋਹਨੀਸ਼ ਕੁਮਾਰ ਨਾਲ ਨਿੱਜੀ ਕੰਮ ਲਈ ਹੈਦਰਾਬਾਦ ਗਈ ਸੀ। ਇਸੇ ਦੌਰਾਨ ਸੈਕਟਰ-7 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੰਬਰ 902 ਵਿਚ ਚੋਰੀ ਦੀ ਘਟਨਾ ਵਾਪਰੀ ਹੈ। 24 ਜੁਲਾਈ ਨੂੰ ਦੁਪਹਿਰ 2 ਵਜੇ ਵਾਪਸ ਚੰਡੀਗੜ੍ਹ ਆਇਆ। ਉਸ ਦੇ ਡਰਾਈਵਰ ਸੰਦੀਪ ਕੁਮਾਰ ਨੇ ਏਅਰਪੋਰਟ ਤੋਂ ਸਾਨੂੰ ਪਿਕਅੱਪ ਕਰਨ ਲਈ ਕਾਲ ਕੀਤੀ ਸੀ ਤੇ ਉਸ ਸਮੇਂ ਹੀ ਉਸ ਨੇ ਸਾਨੂੰ ਇਹ ਜਾਣਕਾਰੀ ਦਿੱਤੀ। 

ਉਸ ਨੇ ਦੱਸਿਆ ਕਿ ਘਰ ਦਾ ਲੱਕੜ ਦਾ ਗੇਟ ਟੁੱਟਿਆ ਹੋਇਆ ਸੀ। ਅੰਦਰ ਜਾਣ 'ਤੇ ਪਤਾ ਲੱਗਾ ਕਿ ਗੋਦਰੇਜ ਸਟੀਲ ਅਲਮੀਰਾ ਅਤੇ ਇਸ ਦੇ ਲਾਕਰ ਟੁੱਟੇ ਹੋਏ ਸਨ। ਇਸ ਵਿੱਚੋਂ ਤਨਿਸ਼ਕ ਦੇ ਥੈਲੇ ਵਿੱਚ ਪਏ ਸੋਨੇ ਅਤੇ ਹੀਰੇ ਦੇ ਗਹਿਣੇ, ਲੱਕੜ ਦੇ ਤਰਾਸ਼ੇ ਹੋਏ ਡੱਬੇ ਆਦਿ ਚੋਰੀ ਹੋ ਗਏ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਇੱਕ ਹੋਰ ਥਾਂ ’ਤੇ ਰੱਖੀ ਲੱਕੜ ਦੀ ਅਲਮਾਰੀ ਨੂੰ ਤੋੜ ਕੇ ਗਹਿਣੇ ਵੀ ਚੋਰੀ ਕਰ ਲਏ ਹਨ। ਇਸ ਦੀ ਸ਼ਿਕਾਇਤ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ।
ਸਟੀਲ ਅਲਮੀਰਾਹ ਤੋਂ ਚੋਰੀSilverSilver

ਸੱਤ ਡਾਇਮੰਡ-ਗੋਲਡ ਕਿਟੀ ਸੈੱਟ (ਹਰੇਕ 30/40 ਗ੍ਰਾਮ), 08-10 ਛੋਲਿਆਂ ਦੀ ਚੇਨ (ਹਰੇਕ 10/20 ਗ੍ਰਾਮ), 10-12 ਹੀਰੇ-ਸੋਨੇ ਦੀਆਂ ਮੁੰਦਰੀਆਂ (ਹਰੇਕ 10/15 ਗ੍ਰਾਮ), ਤਿੰਨ ਹੀਰੇ ਦੀਆਂ ਚੂੜੀਆਂ, ਇੱਕ ਸੋਨੇ ਦਾ ਕੜਾ (30/40 ਗ੍ਰਾਮ), ਚਾਰ ਸੋਨੇ ਦੀਆਂ ਚੂੜੀਆਂ (1/2 ਤੋਲਾ ਹਰੇਕ), 15-20 ਚਾਂਦੀ ਦੇ ਸਿੱਕੇ, 6 ਸੋਨੇ ਦੇ ਸਿੱਕੇ (10-10 ਗ੍ਰਾਮ), ਚਾਰ ਘੜੀਆਂ

ਲੱਕੜ ਦੀ ਅਲਮਾਰੀ 'ਚੋਂ ਚੋਰੀ
ਹੀਰੇ ਦਾ ਮੰਗਲਸੂਤਰ - 20 ਗ੍ਰਾਮ, ਦੋ-ਤਿੰਨ ਹੀਰੇ ਦੀਆਂ ਰਿੰਗਾਂ - (10-15 ਗ੍ਰਾਮ), ਇੱਕ ਸੋਨੇ ਦੀ ਚੇਨ - (10 ਗ੍ਰਾਮ), ਪੁਖਰਾਜ (8-10 ਗ੍ਰਾਮ) ਹੀਰੇ-ਸੋਨੇ ਦੇ ਨਾਲ।
ਜੂਨ 2022 'ਚ ਪਟਿਆਲਾ ਦੇ ਡੀਸੀ ਆਈਏਐਸ ਸਾਕਸ਼ੀ ਸਾਹਨੀ ਦੀ ਸੈਕਟਰ-7 ਸਥਿਤ ਸਰਕਾਰੀ ਰਿਹਾਇਸ਼ ਦਾ ਤਾਲਾ ਤੋੜ ਕੇ ਦੇਰ ਰਾਤ ਚੋਰਾਂ ਨੇ ਦੋ ਲੱਖ ਰੁਪਏ ਦੀ ਨਕਦੀ ਸਮੇਤ ਹੀਰੇ ਅਤੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਲਿਆ ਸੀ। ਸਵੇਰੇ ਡਿਊਟੀ ’ਤੇ ਪੁੱਜੇ ਪੰਜਾਬ ਪੁਲਿਸ ਦੇ ਹੌਲਦਾਰ ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-26 ਥਾਣੇ ਦੀ ਪੁਲਿਸ ਨੇ ਜਾਂਚ ਕਰਨ ਮਗਰੋਂ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਪੁਲਿਸ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲਗਾ ਸਕੀ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement