ਸੜਕ ’ਤੇ ਪਏ ਬੈਗ ’ਚ ਸਨ 45 ਲੱਖ ਰੁਪਏ, ਕਾਂਸਟੇਬਲ ਨੇ ਥਾਣੇ ’ਚ ਜਮ੍ਹਾਂ ਕਰਵਾ ਦਿਤੇ
Published : Jul 26, 2022, 12:46 am IST
Updated : Jul 26, 2022, 12:46 am IST
SHARE ARTICLE
image
image

ਸੜਕ ’ਤੇ ਪਏ ਬੈਗ ’ਚ ਸਨ 45 ਲੱਖ ਰੁਪਏ, ਕਾਂਸਟੇਬਲ ਨੇ ਥਾਣੇ ’ਚ ਜਮ੍ਹਾਂ ਕਰਵਾ ਦਿਤੇ

ਰਾਏਪੁਰ, 25 ਜੁਲਾਈ : ਛੱਤੀਸਗੜ੍ਹ ਦੇ ਰਾਏਪੁਰ ਦੇ ਟ੍ਰੈਫ਼ਿਕ ਵਿਭਾਗ ’ਚ ਤਾਇਨਾਤ ਕਾਂਸਟੇਬਲ ਨੀਲਾਂਬਰ ਸਿਨਹਾ ਨੂੰ ਸੜਕ ’ਤੇ ਲਾਵਾਰਿਸ ਹਾਲਤ ’ਚ 45 ਲੱਖ ਰੁਪਏ ਵਾਲਾ ਬੈਗ਼ ਮਿਲਿਆ। ਬੈਗ਼ ਵਿਚ 2000 ਅਤੇ 500 ਦੇ ਨੋਟ ਵੱਖ-ਵੱਖ ਬੰਡਲਾਂ ਵਿਚ ਰੱਖੇ ਹੋਏ ਸਨ। ਸਿਨਹਾ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਪੈਸਿਆਂ ਨਾਲ ਭਰਿਆ ਬੈਗ ਥਾਣੇ ਵਿਚ ਜਮ੍ਹਾਂ ਕਰਵਾ ਦਿਤਾ। 
ਹੁਣ ਨੀਲਾਂਬਰ ਸਿਨਹਾ ਦੀ ਇਮਾਨਦਾਰੀ ਦੀ ਸੋਸ਼ਲ ਮੀਡੀਆ ’ਤੇ ਵੀ ਚਰਚਾ ਹੋ ਰਹੀ ਹੈ। ਸੀਨੀਅਰ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮ ਨੂੰ ਸਨਮਾਨਤ ਕਰਨ ਦੀ ਗੱਲ ਕਹੀ ਹੈ। ਪੁਲਿਸ ਕੇਸ ਦਰਜ ਕਰ ਕੇ ਇਸ ਬੈਗ਼ ਦੇ ਮਾਲਕ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕੀਤਾ ਜਾਵੇਗਾ। ਦਰਅਸਲ, ਥਾਣਾ ਟ੍ਰੈਫਿਕ ਕਯਾਬੰਦਾ ਨਵਾਂ ਰਾਏਪੁਰ ’ਚ ਤਾਇਨਾਤ ਕਾਂਸਟੇਬਲ ਨੀਲਾਂਬਰ ਸਿਨਹਾ ਸਨਿਚਰਵਾਰ ਸਵੇਰੇ ਕਰੀਬ 8.30 ਵਜੇ ਏਅਰਪੋਰਟ ਤੋਂ ਡਿਊਟੀ ਕਰ ਰਹੇ ਸਨ। ਇਸ ਦੌਰਾਨ ਉਸ ਨੂੰ ਮਾਨਾ ਖੇਤਰ ਅਧੀਨ ਪੈਂਦੇ ਰਾਏ ਪਬਲਿਕ ਸਕੂਲ ਦੇ ਸਾਹਮਣੇ ਸੜਕ ’ਤੇ ਚਿੱਟੇ ਰੰਗ ਦਾ ਬੈਗ ਮਿਲਿਆ। ਜਦੋਂ ਉਸ ਨੇ ਬੈਗ ਖੋਲ੍ਹ ਕੇ ਦੇਖਿਆ ਤਾਂ ਅੰਦਰ ਵੱਖ-ਵੱਖ ਬੰਡਲਾਂ ਵਿਚ 2000 ਅਤੇ 500 ਦੇ ਨੋਟ ਰੱਖੇ ਹੋਏ ਸਨ। ਉਸ ਨੇ ਟ੍ਰੈਫਿਕ ਡੀਐਸਪੀ ਸਤੀਸ ਠਾਕੁਰ ਨੂੰ ਫੋਨ ਕਰ ਕੇ ਸੂਚਿਤ ਕੀਤਾ। ਏਐਸਪੀ ਸੁਖਨੰਦਨ ਰਾਠੌਰ, ਏਐਸਪੀ ਕ੍ਰਾਈਮ ਅਭਿਸੇਕ ਮਹੇਸਵਰੀ ਨੇ ਕਿਹਾ ਕਿ ਨੀਲਾਂਬਰ ਨੇ ਡਿਊਟੀ ਨਿਭਾ ਕੇ ਵਿਭਾਗ ਦਾ ਨਾਂ ਉੱਚਾ ਕੀਤਾ ਹੈ। ਸਿਨਹਾ ਦੀ ਪ੍ਰਸੰਸਾ ਕਰਦਿਆਂ ਯੋਗ ਇਨਾਮ ਦਾ ਐਲਾਨ ਕੀਤਾ।
ਟ੍ਰੈਫ਼ਿਕ ਕਾਂਸਟੇਬਲ ਨੀਲਾਂਬਰ ਸਿਨਹਾ ਨੇ ਦਸਿਆ ਕਿ ਜਦੋਂ ਉਹ ਬੈਗ ਵਿਚੋਂ ਨੋਟਾਂ ਦੇ ਬੰਡਲ ਕੱਢ ਕੇ ਗਿਣ ਰਿਹਾ ਸੀ ਤਾਂ ਉੱਥੋਂ ਲੰਘ ਰਿਹਾ ਅਣਪਛਾਤਾ ਆਟੋ ਚਾਲਕ 500 ਰੁਪਏ ਦਾ ਬੰਡਲ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਪੂਰੀ ਟੀਮ ਲਗਾ ਕੇ ਦੇਰ ਰਾਤ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਅਤੇ ਪੰਜ ਲੱਖ ਰੁਪਏ ਜ਼ਬਤ ਕਰ ਲਏ।    (ਏਜੰਸੀ)

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement