
ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ, ਜੋ ਚੜਿੱਕ ਪਿੰਡ ਦਾ ਨਿਵਾਸੀ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ।
Loving couple commits suicide in Moga: ਮੋਗਾ ਦੇ ਪਿੰਡ ਚੜਿੱਕ ਵਿਚ ਗਿੱਲ ਪਿੰਡ ਕੋਲ ਗੁਜ਼ਰ ਰਹੇ ਰਜਵਾਹੇ ਨੇੜੇ ਇਕ ਨੌਜਵਾਨ ਤੇ ਮਹਿਲਾ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ, ਜੋ ਚੜਿੱਕ ਪਿੰਡ ਦਾ ਨਿਵਾਸੀ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ।
ਮ੍ਰਿਤਕ ਅਜੇ ਕੁਆਰਾ ਸੀ। ਦੂਜੇ ਪਾਸੇ ਔਰਤ ਕਈ ਸਾਲ ਪਹਿਲਾਂ ਚੜਿੱਕ ਪਿੰਡ ਵਿਚ ਵਿਆਹ ਕੇ ਆਈ ਸੀ। ਮਹਿਲਾ ਦਾ ਇਕ ਬੇਟਾ ਅਤੇ ਇਕ ਬੇਟੀ ਹੈ। ਕਿਹਾ ਜਾ ਰਿਹਾ ਹੈ ਕਿ ਦੋ ਢਾਈ ਸਾਲ ਪਹਿਲਾਂ ਔਰਤ ਅਤੇ ਜਸਵਿੰਦਰ ਵਿਚਾਲੇ ਪ੍ਰੇਮ ਸਬੰਧ ਬਣ ਗਏ ਸਨ ਜਿਸ ਦੇ ਚਲਦੇ ਉਸ ਦਾ ਪਤੀ ਨਾਲੋਂ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਤੋਂ ਉਹ ਅਪਣੇ ਪੇਕੇ ਘਰ ਰਹਿ ਰਹੀ ਸੀ। ਵੀਰਵਾਰ ਨੂੰ ਔਰਤ ਅਪਣੇ ਪ੍ਰੇਮੀ ਜਸਵਿੰਦਰ ਨੂੰ ਮਿਲਣ ਪਿੰਡ ਚੜਿੱਕ ਆਈ ਸੀ। ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿੱਲ ਰਜਵਾਹਾ ਨਹਿਰ ਵਲ ਗਏ ਅਤੇ ਕੀਟਨਾਸ਼ਕ ਦਵਾਈ ਖਾ ਲਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਮੋਗਾ ਤੋਂ ਬਿੱਟੂ ਗਰੋਵਰ ਦੀ ਰਿਪੋਰਟ
"(For more news apart from “Loving couple commits suicide in Moga, ” stay tuned to Rozana Spokesman.)