ਲੁਧਿਆਣਾ 'ਚ ਦੋ ਵਿਅਕਤੀ 418 ਗ੍ਰਾਮ ਹੈਰੋਇਨ ਤੇ ਨਗਦੀ ਸਮੇਤ ਗ੍ਰਿਫ਼ਤਾਰ
Published : Aug 26, 2019, 1:50 pm IST
Updated : Aug 26, 2019, 2:20 pm IST
SHARE ARTICLE
Ludhiana 2 boys caught with heroin
Ludhiana 2 boys caught with heroin

ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਹਰਪ੍ਰੀਤ ਸਿੰਘ ਉਰਫ ਹਰਜੀ ਵਾਟਰ ਫਿਲਟਰ ਲਾਉਣ ਦਾ ਕੰਮ ਕਰਦਾ ਹੈ

ਲੁਧਿਆਣਾ: ਲੁਧਿਆਣਾ ਐਸ.ਟੀ.ਐਫ ਵਲੋਂ ਨਸ਼ਾ ਤਸਕਰਾਂ ਤੇ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਬੱਲ ਮਿਲਿਆ ਜਦੋਂ ਐਸ.ਟੀ.ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਿਰਮਲ ਨਗਰ ਰੇਲਵੇ ਫਾਟਕਾਂ ਕੋਲ ਮੁਖਬਰੀ ਦੇ ਅਧਾਰ ਤੇ ਸਪੈਸ਼ਲ ਨਾਕਾਬੰਦੀ ਕਰਕੇ ਚਿੱਟੇ ਰੰਗ ਦੀ ਪੋਲੋ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ 418 ਗ੍ਰਾਮ ਹੈਰੋਇਨ ਅਤੇ 72 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ।

PolicePolice

ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਆਰੋਪੀ 5-6 ਮਹੀਨਿਆਂ ਤੋਂ ਨਸ਼ਾ ਤਸਕਰੀ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਹਨ, ਅਰੋਪੀਆਂ ਵਿਚੋਂ ਇੱਕ ਆਰੋਪੀ ਖੁਦ ਨਸ਼ਾ ਕਰਨ ਦਾ ਆਦੀ ਹੈ ਅਤੇ ਉਸ ਤੇ ਪਹਿਲਾਂ ਨਸ਼ਾ ਤਸਕਰੀ ਦੇ 4 ਮਾਮਲੇ ਅਲਗ ਅਲਗ ਥਾਣਿਆਂ ਵਿਚ ਦਰਜ਼ ਹਨ, ਉਨ੍ਹਾਂ ਕਿਹਾ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ, ਅਤੇ ਹੋਰ ਪੁੱਛ ਪੜਤਾਲ ਜਾਰੀ ਹੈ।

Sab Sub Inspector STF Gurcharan Singh  ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 2 ਕਰੋੜ 20 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਵਿਚ ਨਸ਼ੇ ਤੇ ਠੱਲ੍ਹ ਪਾਉਣ ਦੀਆਂ ਪੁਲਿਸ ਵਲੋਂ ਕੋਸ਼ਿਸ਼ਾਂ ਬਰਕਰਾਰ ਹਨ ਪਰ ਨਸ਼ਾ ਤਸਕਰਾਂ ਦੇ ਹੌਂਸਲੇ ਐਨੇ ਬੁਲੰਦ ਕਿਉਂ ਹਨ ਅਤੇ ਇਸ ਨਸ਼ੇ ਦਾ ਬਾਜ਼ਾਰ ਦਾ ਦਰਵਾਜ਼ਾ ਕਿਥੇ ਖੁਲਦਾ ਹੈ ਇਸ ਬਾਰੇ ਪੁਲਿਸ ਜਾਂਚ ਚ ਜੁਟੀ ਹੈ।  

ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਹਰਪ੍ਰੀਤ ਸਿੰਘ ਉਰਫ ਹਰਜੀ ਵਾਟਰ ਫਿਲਟਰ ਲਾਉਣ ਦਾ ਕੰਮ ਕਰਦਾ ਹੈ। ਜਦਕਿ ਮੁਕੇਸ਼ ਮਿੰਟੂ ਆਪਣੇ ਭਰਾ ਨਾਲ ਪਿੰਡ ਗਿੱਲ ਵਿਖੇ ਭਰਾ ਦੀ ਦੁਕਾਨ 'ਤੇ ਮੋਬਾਈਲਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਿੰਟੂ ਖੁਦ ਹੈਰੋਇਨ ਦਾ ਨਸ਼ਾ ਕਰਦਾ ਹੈ ਤੇ ਵੱਖ-ਵੱਖ ਥਾਣਿਆਂ ਵਿਚ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਚਾਰ ਮਾਮਲੇ ਉਸ ਉੱਤੇ ਦਰਜ ਹਨ।

ਮਿੰਟੂ ਚਾਰ ਮਹੀਨੇ ਪਹਿਲਾਂ ਨਸ਼ਾ ਤਸਕਰੀ ਦੇ 1 ਮਾਮਲੇ ਵਿਚ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਸੀ ਅਤੇ ਬਾਹਰ ਆਉਂਦੇ ਸਾਰ ਉਸ ਨੇ ਮੁੜ ਹੈਰੋਇਨ ਤਸਕਰੀ ਸ਼ੁਰੂ ਕਰ ਦਿੱਤੀ। ਦੋਵਾਂ ਨੇ ਇਹ ਹੈਰੋਇਨ ਸ਼ਿਮਲਾਪੁਰੀ ਰਹਿੰਦੇ ਕੇਵਲ ਕਿ੍ਸ਼ਨ ਤੋਂ ਥੋਕ ਦੇ ਭਾਅ ਵਿਚ ਖ਼ਰੀਦੀ ਸੀ। ਪੁਲਿਸ ਮੁਤਾਬਕ ਗਿਰੋਹ ਦੇ ਹੋਰਨਾਂ ਗੁਰਗਿਆਂ ਦੀ ਪੈੜ ਲੱਭਣ ਲਈ ਪੁੱਛ ਪੜਤਾਲ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM
Advertisement