
ਅਦਾਲਤ 'ਚ ਪੇਸ਼ ਕਰ ਦੋਸ਼ੀਆਂ ਦਾ ਰਿਮਾਂਡ ਹਾਸਿਲ
ਲੁਧਿਆਣਾ- ਲੁਧਿਆਣਾ ਐਸ.ਟੀ.ਐਫ ਵਲੋਂ ਨਸ਼ਾ ਤਸਕਰਾਂ ਤੇ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ। ਜਦੋਂ ਐਸ.ਟੀ.ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਿਰਮਲ ਨਗਰ ਰੇਲਵੇ ਫਾਟਕਾਂ ਕੋਲ ਮੁਖ਼ਬਰੀ ਦੇ ਅਧਾਰ ਤੇ ਸਪੈਸ਼ਲ ਨਾਕਾਬੰਦੀ ਕਰਕੇ ਚਿੱਟੇ ਰੰਗ ਦੀ ਪੋਲੋ ਕਾਰ ਵਿਚ ਸਵਾਰ ਦੋ ਵਿਅਕਤੀਆਂ ਨੂੰ 418 ਗ੍ਰਾਮ ਹੈਰੋਇਨ ਅਤੇ 72 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ।
418 grams of heroin and cash seized in Ludhiana
ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਆਰੋਪੀ 5-6 ਮਹੀਨਿਆਂ ਤੋਂ ਨਸ਼ਾ ਤਸਕਰੀ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਹਨ। ਅਰੋਪੀਆਂ ਵਿਚੋਂ ਇੱਕ ਆਰੋਪੀ ਖੁਦ ਨਸ਼ਾ ਕਰਨ ਦਾ ਆਦੀ ਹੈ ਅਤੇ ਉਸਤੇ ਪਹਿਲਾਂ ਨਸ਼ਾ ਤਸਕਰੀ ਦੇ 4 ਮਾਮਲੇ ਅਲਗ ਅਲਗ ਥਾਣਿਆਂ ਵਿੱਚ ਦਰਜ਼ ਹਨ, ਉਨ੍ਹਾਂ ਕਿਹਾ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ, ਅਤੇ ਹੋਰ ਪੁੱਛ ਪੜਤਾਲ ਜਾਰੀ ਹੈ।
ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 2 ਕਰੋੜ 20 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਵਿਚ ਨਸ਼ੇ ਤੇ ਠੱਲ੍ਹ ਪਾਉਣ ਦੀਆਂ ਪੁਲਿਸ ਵਲੋਂ ਕੋਸ਼ਿਸ਼ਾਂ ਬਰਕਰਾਰ ਹਨ ਪਰ ਨਸ਼ਾ ਤਸਕਰਾਂ ਦੇ ਹੌਂਸਲੇ ਐਨੇ ਬੁਲੰਦ ਕਿਉਂ ਹਨ ਅਤੇ ਇਸ ਨਸ਼ੇ ਦਾ ਬਾਜ਼ਾਰ ਦਾ ਦਰਵਾਜ਼ਾ ਕਿਥੇ ਖੁਲਦਾ ਹੈ ਇਸ ਬਾਰੇ ਪੁਲਿਸ ਜਾਂਚ ਚ ਜੁਟੀ ਹੈ