ਪੰਜਾਬ 'ਚ ਕਰੋਨਾ ਦੇ ਵਧਦੇ ਕਦਮ : ਕੋਰੋਨਾ ਪੀੜਤ ਵਿਧਾਇਕਾਂ ਦੀ ਗਿਣਤੀ 23 ਤਕ ਪਹੁੰਚੀ!
Published : Aug 26, 2020, 9:48 pm IST
Updated : Aug 26, 2020, 9:48 pm IST
SHARE ARTICLE
Punjab Assembly Session
Punjab Assembly Session

ਚਾਰ ਕੈਬਨਿਟ ਮੰਤਰੀ ਤੇ ਡਿਪਟੀ ਸਪੀਕਰ ਵੀ ਸ਼ਾਮਲ, 14 ਕਾਂਗਰਸ, 6 ਅਕਾਲੀ ਤੇ 3 ਆਪ ਦੇ ਵਿਧਾਇਕ

ਚੰਡੀਗੜ੍ਹ : ਕੋਰੋਨਾ ਵਾਇਰਸ ਹੁਣ ਹਰ ਪਾਸੇ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਤੇ ਪੰਜਾਬ ਤੇ ਹਰਿਆਣਾ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਅਪਣੀ ਚਪੇਟ ਵਿਚ ਲੈ ਰਿਹਾ ਹੈ। ਇਸ ਕਾਰਨ ਦੋਵਾਂ ਰਾਜਾਂ ਦੇ ਵਿਧਾਨ ਸਭਾ ਸੈਸ਼ਨਾਂ 'ਤੇ ਵੀ ਵੱਡਾ ਅਸਰ ਪਿਆ ਹੈ ਜੋ ਮਹਿਜ ਕੁੱਝ ਘੰਟਿਆਂ ਤਕ ਸੀਮਤ ਹੋ ਕੇ ਸਿਰਫ਼ ਸੰਵਿਧਾਨਕ ਨਿਯਮਾਂ ਮੁਤਾਬਕ ਰਸਮ ਮਾਤਰ ਰਹੀ ਰਹਿ ਗਏ।

Corona TestCorona Test

ਅੱਜ ਸ਼ਾਮ ਤਕ ਪੰਜਾਬ ਦੇ ਕੋਰੋਨਾ ਤੋਂ ਪੀੜਤ ਹੋਣ ਵਾਲੇ ਵਿਧਾਇਕਾਂ ਦੀ ਗਿਣਤੀ 23 ਤਕ ਪਹੁੰਚ ਗਈ ਹੈ। ਇਨ੍ਹਾਂ ਵਿਚ ਚਾਰ ਕੈਬਨਿਟ ਮੰਤਰੀ ਵੀ ਸ਼ਾਮਲ ਹਨ। ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਤੇ ਸਪੀਕਰ ਸਣੇ ਅੱਜ ਸ਼ਾਮ ਤਕ 8 ਵਿਧਾਇਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਹਾਲੇ ਵਿਧਾਇਕਾਂ ਦੇ ਟੈਸਟਾਂ ਦਾ ਸਿਲਸਿਲਾ ਜਾਰੀ ਹੈ।

Tripat Rajinder Singh BajwaTripat Rajinder Singh Bajwa

ਪੰਜਾਬ ਦੇ ਕੋਰੋਨਾ ਪਾਜ਼ੇਟਿਵ ਹੋਏ ਵਿਧਾਇਕਾਂ ਵਿਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ (ਚਾਰ ਕੈਬਨਿਟ ਮੰਤਰੀ), ਅਜੈਬ ਸਿੰਘ ਭੱਟੀ (ਡਿਪਟੀ ਸਪੀਕਰ), ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਧਰਮਵੀਰ ਅਗਨੀਹੋਤਰੀ, ਅਮਰੀਕ ਸਿੰਘ ਢਿੱਲੋਂ, ਪ੍ਰਗਟ ਸਿੰਘ, ਹਰਜੋਤ ਕਮਲ, ਬਲਵਿੰਦਰ ਸਿੰਘ ਧਾਲੀਵਾਲ, ਅਮਿਤ ਵਿਜੇ, ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਐਨ.ਕੇ. ਸ਼ਰਮਾ, ਲਖਬੀਰ ਸਿੰਘ ਲੋਧੀਨੰਗਲ, ਰੋਜ਼ੀ ਬਰਕੰਦੀ, ਗੁਰਪ੍ਰਤਾਪ ਸਿੰਘ ਵਡਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਸ਼ਾਮਲ ਹਨ।

Sukhjinder Singh RandhawaSukhjinder Singh Randhawa

ਇਸੇ ਤਰ੍ਹਾਂ ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਸਪੀਕਰ ਗਿਆਨ ਚੰਦ ਤੋਂ ਇਲਾਵਾ ਵਿਧਾਇਕ ਜੇ.ਪੀ ਦਲਾਲ, ਮੂਲ ਚੰਦ ਸ਼ਰਮਾ (ਦੋਵੇਂ ਮੰਤਰੀ), ਰਾਮ ਕੁਮਾਰ ਕਸ਼ਯਪ, ਅਸੀਮ ਗੋਇਲ, ਲਛਮਣ ਨਾਧਾ, ਹਰਵਿੰਦਰ ਕਲਿਆਣ ਤੇ ਭੁਪਿੰਦਰ ਦਿਆਲ ਕੋਰੋਨਾ ਪਾਜ਼ੇਟਿਵ ਹਨ।

Sunder Sham AroraSunder Sham Arora

ਕਾਬਲੇਗੌਰ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ ਸਾਰੇ ਵਿਧਾਇਕਾਂ ਦੇ ਕਰੋਨਾ ਟੈਸਟ ਜ਼ਰੂਰੀ ਕਰ ਦਿਤੇ ਗਏ ਸਨ, ਜਿਸ ਤੋਂ ਬਾਅਦ ਵਿਧਾਇਕਾਂ ਅਤੇ ਮੰਤਰੀਆਂ ਦੇ ਟੈਸਟ ਕੀਤੇ ਗਏ। ਭਾਵੇਂ ਇੰਨੀ ਗਿਣਤੀ 'ਚ ਵਿਧਾਇਕਾਂ ਅਤੇ ਮੰਤਰੀਆਂ ਦੇ ਕਰੋਨਾ ਪਾਜ਼ੇਟਿਵ ਆਉਣ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ, ਪਰ ਇਸ ਤੋਂ ਬਾਅਦ ਨਵੀਂ ਬਹਿਸ਼ ਛਿੜ ਪਈ ਹੈ ਕਿ ਜੇਕਰ ਇੰਨੇ ਜ਼ਿਆਦਾ ਸੁਰੱਖਿਅਤ ਮਾਹੌਲ 'ਚ ਰਹਿਣ ਵਾਲੇ ਆਗੂ ਕਰੋਨਾ ਤੋਂ ਪੀੜਤ ਹੋ ਸਕਦੇ ਹਨ ਤਾਂ ਆਮ ਇਨਸਾਨ ਦਾ ਕੀ ਬਣੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement