
ਸ਼੍ਰੋਮਣੀ ਕਮੇਟੀ 'ਚ ਕਰੋੜਾਂ-ਅਰਬਾਂ ਰੁਪਏ ਦੀ ਘਪਲੇਬਾਜ਼ੀ ਆਈ ਸਾਹਮਣੇ : ਨੰਗਲ
ਕੋਟਕਪੂਰਾ : ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਭੇਤਭਰੀ ਹਾਲਤ 'ਚ ਗੁਮ ਹੋਣ ਅਤੇ ਸ਼੍ਰੋਮਣੀ ਕਮੇਟੀ 'ਚ ਕਰੋੜਾਂ ਅਰਬਾਂ ਰੁਪਏ ਦੇ ਹੋਏ ਭ੍ਰਿਸ਼ਟਾਚਾਰ ਦੀ ਗੱਲ ਪੜਤਾਲੀਆ ਕਮੇਟੀ ਦੀ ਰੀਪੋਰਟ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਮੁੱਖ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਜਨਤਕ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਭੰਗ ਕਰ ਕੇ ਰਿਸੀਵਰ ਲਾ ਕੇ 10-11 ਸਿੱਖ ਬੁੱਧੀਜੀਵੀਆਂ ਦੀ ਸਹਾਇਕ ਕਮੇਟੀ ਬਣਾਉਣ ਦੀ ਮੰਗ ਉਠ ਪਈ ਹੈ।
Gaini Harpreet Singh
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਰੋਜ਼ਾਨਾ ਸਪੋਕਸਮੈਨ ਵਲੋਂ ਕੱਢੀ ਗਈ ਅੰਦਰਲੀ ਗੱਲ ਨਾਲ ਹੁਣ ਬਹੁਤ ਕੁੱਝ ਸਪੱਸ਼ਟ ਹੋ ਗਿਆ ਹੈ।
Gaini Harpreet Singh
ਕਿਉਂਕਿ ਤਖ਼ਤਾਂ ਦੇ ਜਥੇਦਾਰਾਂ ਨੇ ਵੀ ਪ੍ਰੈਸ ਕਾਨਫ਼ਰੰਸ ਦੌਰਾਨ ਮੰਨਿਆ ਹੈ ਕਿ 4 ਸਾਲ ਤਕ ਸ਼੍ਰੋਮਣੀ ਕਮੇਟੀ ਦਾ ਹਿਸਾਬ ਕਿਤਾਬ ਆਡਿਟ ਨਹੀਂ ਕੀਤਾ ਗਿਆ। ਜਥੇਦਾਰ ਨੰਗਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਅਤੇ ਹੋਰ ਮੈਂਬਰਾਂ ਦੀ ਕਮੇਟੀ ਦੀ ਰੀਪੋਰਟ ਮੁਤਾਬਕ ਸਿਰਫ਼ 14 ਪਾਵਨ ਸਰੂਪ ਹੀ ਅਗਨ ਭੇਂਟ ਜਾਂ ਅੱਗ ਬੁਝਾਉਣ ਸਮੇਂ ਨੁਕਸਾਨੇ ਗਏ।
Akal takhat sahib
ਪਰ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਕਮੇਟੀ ਦੀ ਰੀਪੋਰਟ ਨੇ ਜਿਥੇ ਮਹਿਤਾ ਦੀ ਰੀਪੋਰਟ ਨੂੰ ਗ਼ਲਤ ਸਾਬਤ ਕਰ ਦਿਤਾ ਉਥੇ ਕਰੋੜਾਂ ਰੁਪਏ ਸਾਲਾਨਾ ਤਨਖ਼ਾਹ ਲੈ ਰਹੇ ਆਡੀਟਰ ਨੂੰ ਵੀ 4 ਸਾਲ ਤਕ ਆਡਿਟ ਨਾ ਕਰਨ ਦੇ ਦੋਸ਼ 'ਚ ਤਲਬ ਕਰ ਲਿਆ।
ਉਨ੍ਹਾਂ ਆਖਿਆ ਕਿ ਇਸ ਤੋਂ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਚਾਰ ਸਾਲ 'ਚ ਇਹ ਕੁੱਝ ਹੋ ਗਿਆ ਤਾਂ ਪਿਛਲੇ 20-25 ਸਾਲ ਦੀ ਨਿਰਪੱਖ ਜਾਂਚ ਹੋਣ ਤੋਂ ਬਾਅਦ ਅਰਬਾਂ-ਖਰਬਾਂ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆ ਸਕਦੀ ਹੈ।